ਪੰਡਯਾ ਦੀ ਧਮਾਕੇਦਾਰ ਪਾਰੀ ਤੋਂ ਖੁਸ਼ ਹੋਈ ਮੰਗੇਤਰ ਨਤਾਸ਼ਾ, ਕਿਹਾ- ਵਾਪਸ ਆ ਗਿਆ ਹੈ ਘਾਤਕ ਹਿੱਟਰ

3/4/2020 8:46:27 PM

ਨਵੀਂ ਦਿੱਲੀ— ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਪਿੱਠ ਦੀ ਸਰਜਰੀ ਤੇ ਲੰਮੇ ਸਮੇਂ ਤੋਂ ਆਰਾਮ ਦੇ ਬਾਅਦ ਠੀਕ ਹੋ ਚੁੱਕੇ ਹਨ। ਹਾਲ ਹੀ 'ਚ ਉਸਦੀ ਕ੍ਰਿਕਟ ਦੇ ਮੈਦਾਨ 'ਤੇ ਵਾਪਸੀ ਹੋ ਚੁੱਕੀ ਹੈ ਤੇ ਡੀਵਾਈ ਪਾਟਿਲ ਟੀ-20 ਕੱਪ ਦੇ ਦੌਰਾਨ ਸ਼ਾਨਦਾਰ ਬੱਲੇਬਾਜ਼ੀ ਤੇ ਗੇਂਦਬਾਜ਼ੀ ਕਰਦੇ ਨਜ਼ਰ ਆਏ। ਹਾਰਦਿਕ ਦੀ ਰਾਸ਼ਟਰੀ ਟੀਮ 'ਚ ਵਾਪਸੀ ਨਹੀਂ ਹੋਈ ਤੇ ਪਰ ਉਸਦੀ ਗਰਲਫ੍ਰੈਂਡ ਤੇ ਮੰਗੇਤਰ ਨਤਾਸ਼ਾ ਸਟੇਨਕੋਵਿਚ ਉਸਦੀ ਹਾਲ ਹੀ 'ਚ ਖੇਡੀ ਸੈਂਕੜੇ ਵਾਲੀ ਪਾਰੀ ਦੀ ਸ਼ਲਾਘਾ ਕੀਤੀ ਹੈ।

PunjabKesari
ਨਤਾਸ਼ਾ ਨੇ ਹਾਰਦਿਕ ਦੀ ਧਮਾਕੇਦਾਰ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਇੰਸਟਾਗ੍ਰਾਮ 'ਤੇ ਇਕ ਸਟੋਰੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਹਾਰਦਿਕ ਦੀ ਇਸ ਪਾਰੀ ਬਹੁਤ ਖੁਸ਼ ਦਿਖਾਈ ਦਿੱਤੀ। ਨਤਾਸ਼ਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ, ਹਾਰਦਿਕ ਕੁੰਗ ਫੂ ਪੰਡਯਾ ਦੇ ਵਲੋਂ 37 ਗੇਂਦਾਂ 'ਚ ਸੈਂਕੜਾ। ਘਾਤਕ ਹਿੱਟਰ ਫਿਰ ਤੋਂ ਵਾਪਸ ਆ ਗਿਆ ਹੈ। ਹਾਰਦਿਕ ਤੇ ਨਤਾਸ਼ਾ ਨੇ ਇਕ ਜਨਵਰੀ 2020 ਨੂੰ ਮੰਗਣੀ ਕੀਤੀ ਸੀ। ਫਿਲਹਾਲ ਦੋਵਾਂ ਦੇ ਵਿਆਹ ਦੀ ਤਾਰੀਖ ਪੱਕੀ ਨਹੀਂ ਹੋਈ ਹੈ।

PunjabKesari
ਡੀਵਾਈ ਪਾਟਿਲ ਕੱਪ ਦੇ ਦੌਰਾਨ ਰਿਲਾਇੰਸ ਵਨ ਤੇ ਸੀ. ਏ. ਜੀ. ਵਿਚਾਲੇ ਖੇਡੇ ਗਏ ਮੈਚ 'ਚ ਹਾਰਦਿਕ ਨੇ 39 ਗੇਂਦਾਂ 'ਚ 10 ਛੱਕਿਆਂ ਦੀ ਮਦਦ ਨਾਲ 105 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 37 ਗੇਂਦਾਂ 'ਤੇ ਆਪਣਾ ਸੈਂਕੜਾ ਪੂਰਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਗੇਂਦਬਾਜ਼ੀ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਵੀ ਇਸ ਟੂਰਨਾਮੈਂਟ ਦੇ ਇਕ ਮੈਚ 'ਚ ਹਾਰਦਿਕ ਨੇ 25 ਗੇਂਦਾਂ 'ਤੇ 35 ਦੌੜਾਂ ਦੇ ਬਾਅਦ 26 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Edited By Gurdeep Singh