ਟੈਸਟ ''ਚ ਹੈਟ੍ਰਿਕ ਹਾਸਲ ਕਰਨ ਵਾਲੇ ਸਭ ਤੋਂ ਨੌਜਵਾਨ ਗੇਂਦਬਾਜ਼ ਬਣੇ ਨਸੀਮ

Sunday, Feb 09, 2020 - 08:12 PM (IST)

ਟੈਸਟ ''ਚ ਹੈਟ੍ਰਿਕ ਹਾਸਲ ਕਰਨ ਵਾਲੇ ਸਭ ਤੋਂ ਨੌਜਵਾਨ ਗੇਂਦਬਾਜ਼ ਬਣੇ ਨਸੀਮ

ਰਾਵਲਪਿੰਡੀ— ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਨੇ ਐਤਵਾਰ ਨੂੰ ਬੰਗਲਾਦੇਸ਼ ਵਿਰੁੱਧ ਪਹਿਲੇ ਟੈਸਟ ਮੈਚ ਦੇ ਦੌਰਾਨ ਟੈਸਟ ਕ੍ਰਿਕਟ 'ਚ ਹੈਟ੍ਰਿਕ ਹਾਸਲ ਕਰਨ ਵਾਲੇ ਦੁਨੀਆ ਦੇ ਸਭ ਤੋਂ ਨੌਜਵਾਨ ਗੇਂਦਬਾਜ਼ ਬਣ ਗਏ। ਨਸੀਮ ਨੇ ਬੰਗਲਾਦੇਸ਼ ਵਿਰੁੱਧ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਇਹ ਕਾਰਨਾਮਾ ਕੀਤਾ।

PunjabKesari
16 ਸਾਲਾ ਨਸੀਮ ਨੇ ਬੰਗਲਾਦੇਸ਼ ਦੇ ਨਜਮੁਲ ਹੁਸੈਨ ਸ਼ਾਂਤੋ (37), ਤਾਏਜੁਲ ਇਸਲਾਮ (0) ਤੇ ਮਹਿਮੂਦੁੱਲਾ (0) ਨੂੰ ਪਵੇਲੀਅਨ ਭੇਜ ਹੈਟ੍ਰਿਕ ਪੂਰੀ ਕੀਤੀ। ਨਸੀਮ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਮੁਹੰਮਦ ਸਾਮੀ ਤੋਂ ਬਾਅਦ ਦੂਜੇ ਪਾਕਿਸਤਾਨੀ ਗੇਂਦਬਾਜ਼ ਹਨ, ਜਿਨ੍ਹਾਂ ਨੇ ਟੈਸਟ ਕ੍ਰਿਕਟ 'ਚ ਹੈਟ੍ਰਿਕ ਪੂਰੀ ਕੀਤੀ ਹੈ। ਸਾਮੀ ਨੇ 2002 'ਚ ਸ਼੍ਰੀਲੰਕਾ ਵਿਰੁੱਧ ਇਹ ਕਾਰਨਾਮਾ ਕੀਤਾ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ 'ਚ ਨਸੀਮ ਟੈਸਟ ਕ੍ਰਿਕਟ 'ਚ ਪੰਜ ਵਿਕਟਾਂ ਹਾਸਲ ਕਰਨ ਵਾਲੇ ਸਭ ਤੋਂ ਨੌਜਵਾਨ ਗੇਂਦਬਾਜ਼ ਬਣੇ ਸਨ।

PunjabKesari


author

Gurdeep Singh

Content Editor

Related News