ਨਵੇਂ ਸਾਲ 'ਤੇ ਪਾਕਿ ਦੇ ਇਸ ਗੇਂਦਬਾਜ਼ ਨੂੰ ਲੱਗਾ ਵੱਡਾ ਝਟਕਾ, ਵਿਸ਼ਵ ਕੱਪ ਤੋਂ ਹੋਇਆ ਬਾਹਰ

01/01/2020 4:44:35 PM

ਸਪੋਰਟਸ ਡੈਸਕ— ਸਾਲ 2020 ਦੇ ਆਗਾਜ਼ 'ਤੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਨੂੰ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਝਟਕਾ ਦਿੱਤਾ ਹੈ। ਪੀ. ਸੀ.ਬੀ .ਨੇ ਸੀਨੀਅਰ ਕ੍ਰਿਕਟ ਟੀਮ 'ਚ ਪਹਿਲਾਂ ਹੀ ਡੈਬਿਊ ਕਰਨ ਦੇ ਕਾਰਨ ਨਸੀਮ ਨੂੰ ਆਪਣੀ ਐਲਾਨ ਕੀਤੀ ਗਈ ਆਈ. ਸੀ. ਸੀ. ਅੰਡਰ-19 ਵਿਸ਼ਵ ਕਪ ਟੀਮ ਤੋਂ ਬਾਹਰ ਕਰ ਦਿੱਤਾ ਹੈ। ਪੀ. ਸੀ. ਬੀ. ਨੇ ਦਲੀਲ ਦਿੱਤੀ ਹੈ ਕਿ ਨਵੰਬਰ 'ਚ ਨਸੀਮ ਪਾਕਿਸਤਾਨ ਦੀ ਸੀਨੀਅਰ ਟੀਮ ਲਈ ਡੈਬਿਊ ਕਰ ਚੁੱਕਾ ਹੈ, ਅਜਿਹੇ 'ਚ ਉਨ੍ਹਾਂ ਨੂੰ ਜੂਨੀਅਰ ਟੀਮ 'ਚ ਨਹੀਂ ਰੱਖਿਆ ਜਾ ਸਕਦਾ ਹੈ, ਜਦ ਕਿ ਪਾਕਿਸਤਾਨ ਪਹਿਲਾਂ ਹੀ ਆਪਣੀ ਅੰਡਰ-19 ਵਿਸ਼ਵ ਕੱਪ ਟੀਮ ਐਲਾਨ ਕਰ ਚੁੱਕਿਆ ਸੀ ਜਿਸ 'ਚ ਨਸੀਮ ਦਾ ਨਾਮ ਸ਼ਾਮਲ ਸੀ।PunjabKesari
ਨਸੀਮ ਨੇ 16 ਸਾਲ 279 ਦਿਨ 'ਚ ਆਸਟਰੇਲੀਆ ਦੀ ਜ਼ਮੀਨ 'ਤੇ ਟੈਸਟ ਕ੍ਰਿਕੇਟ ਟੀਮ 'ਚ ਡੈਬਿਊ ਕਰਨ ਵਾਲਾ ਸਭ ਤੋਂ ਨੌਜਵਾਨ ਕ੍ਰਿਕਟਰ ਬਣਿਆ ਸਨ, ਉਨ੍ਹਾਂ ਨੇ ਬ੍ਰਿਸਬੇਨ 'ਚ ਪਾਕਿਸਤਾਨ ਲਈ ਪਹਿਲੇ ਟੈਸਟ 'ਚ ਡੈਬਿਊ ਕੀਤਾ ਸੀ। ਉਸ ਨੇ ਇਸ ਤੋਂ ਬਾਅਦ 2 ਅਤੇ ਟੈਸਟ ਖੇਡੇ ਹਨ ਅਤੇ ਕਰਾਚੀ 'ਚ ਸ਼੍ਰੀਲੰਕਾ ਖਿਲਾਫ ਦੂਜੇ ਟੈਸਟ ਮੈਚ 'ਚ 5 ਵਿਕਟਾਂ ਹਾਸਲ ਕੀਤੀਆਂ ਸਨ ਜਿਸ 'ਚ ਪਾਕਿਸਤਾਨੀ ਟੀਮ 263 ਦੌੜਾਂ ਨਾਲ ਜੇਤੂ ਰਹੀ ਸੀ ਅਤੇ ਸੀਰੀਜ਼ ਵੀ ਜਿੱਤੀ ਸੀ। 

ਅੰਡਰ-19 ਵਿਸ਼ਵ ਕੱਪ ਅਤੇ ਪਾਕਿਸਤਾਨ ਦੀ ਸੀਨੀਅਰ ਟੀਮ ਦੀ ਮੇਜ਼ਬਾਨੀ 'ਚ ਬੰਗਲਾਦੇਸ਼ ਦੇ ਨਾਲ ਸੀਰੀਜ਼ ਦੇ ਪ੍ਰੋਗਰਾਮ ਨੂੰ ਵੇਖਦੇ ਹੋਏ ਬੋਰਡ ਨੇ ਆਪਣੇ ਸਟਾਰ ਨੌਜਵਾਨ ਗੇਂਦਬਾਜ਼ ਨੂੰ ਜੂਨੀਅਰ ਟੀਮ ਤੋਂ ਹਟਾ ਲਿਆ ਹੈ। ਪੀ. ਸੀ. ਬੀ. ਦੇ ਕਾਰਜਕਾਰੀ ਅਧਿਕਾਰੀ ਵਸੀਮ ਖਾਨ ਨੇ ਕਿਹਾ,  'ਆਈ. ਸੀ. ਸੀ ਅੰਡਰ-19 ਵਿਸ਼ਵ ਕੱਪ ਨੌਜਵਾਨ ਕ੍ਰਿਕਟਰਾਂ ਲਈ ਅੰਤਰਰਾਸ਼ਟਰੀ ਕ੍ਰਿਕਟ 'ਚ ਜਗ੍ਹਾ ਬਣਾਉਣ ਦੇ ਲਿਹਾਜ਼ ਨਾਲ ਬਹੁਤ ਅਹਿਮ ਹੈ। ਨਸੀਮ ਨੇ ਹਾਲ ਹੀ 'ਚ ਅੰਤਰਰਾਸ਼ਟਰੀ ਕ੍ਰਿਕਟ ਦੇ ਤੌਰ 'ਤੇ ਡੈਬਿਊ ਕੀਤਾ ਹੈ। ਪੀ. ਸੀ. ਬੀ ਨੇ ਇਸ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੂੰ ਜੂਨੀਅਰ ਟੀਮ ਨਾਲ ਹਟਾ ਲਿਆ ਹੈ ਤਾਂ ਕਿ Àਉੁਨ੍ਹਾਂ ਦੀ ਜਗ੍ਹਾ ਹੋਰ ਕਿਸੇ ਖਿਡਾਰੀ ਨੂੰ ਵਿਸ਼ਵ ਕੱਪ 'ਚ ਉੱਤਰਨ ਦਾ ਮੌਕਾ ਮਿਲ ਸਕੇ।PunjabKesari
ਵਸੀਮ ਨੇ ਕਿਹਾ,  'ਨਸੀਮ ਦੇ ਹੱਟਣ ਨਾਲ ਹਾਲਾਂਕਿ ਪਾਕਿਸਤਾਨ ਦੇ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ 'ਚ ਮਜਬੂਤੀ ਤੋਂ ਚੁਣੌਤੀ ਪੇਸ਼ ਕਰਨ ਨੂੰ ਲੈ ਕੇ ਕੋਈ ਖ਼ਤਰਾ ਨਹੀਂ ਹੈ। ਸਾਡੇ ਚੋਣਕਾਰਾਂ ਨੇ ਵਿਸ਼ਵ ਕੱਪ ਲਈ ਇਕ ਮਜਬੂਤ ਟੀਮ ਉਤਾਰੀ ਹੈ ਜਿਸ 'ਚ ਅਨੁਭਵ ਦੀ ਕੋਈ ਕਮੀ ਨਹੀਂ ਹੈ ਅਤੇ ਚੁਣੌਤੀ ਰੱਖਣ ਨੂੰ ਤਿਆਰ ਹੈ।  ਉਨ੍ਹਾਂ ਨੇ ਕਿਹਾ, 'ਨਸੀਮ ਹੁਣ ਪਾਕਿਸਤਾਨ ਦੀ ਟੀਮ 'ਚ ਬਰਕਰਾਰ ਰਹਾਂਗੇ ਅਤੇ ਗੇਂਦਬਾਜ਼ੀ ਕੋਚ ਵਕਾਰ ਯੂਨੁਸ ਦੇ ਮਾਰਗਦਰਸ਼ਨ 'ਚ ਤਿਆਰੀ ਕਰਨਗੇ। ਉਹ ਬੰਗਲਾਦੇਸ਼ ਖਿਲਾਫ ਘਰੇਲੂ ਸੀਰੀਜ਼ ਲਈ ਵੀ ਉਪਲਬੱਧ ਰਹਾਂਗੇ।


Related News