ਸੇਰੇਨਾ ਲਈ ਮੇਰੇ ਮਨ ''ਚ ਕੋਈ ਨਾਰਾਜ਼ਗੀ ਨਹੀਂ : ਨਾਓਮੀ ਓਸਾਕਾ

Thursday, Sep 13, 2018 - 03:49 PM (IST)

ਨਵੀਂ ਦਿੱਲੀ— ਯੂ.ਐੱਸ. ਓਪਨ ਦੇ ਫਾਈਨਲ 'ਚ ਸੇਰੇਨਾ ਵਿਲੀਅਮਸ ਦੇ ਵਿਵਹਾਰ ਨਾਲ ਪੈਦਾ ਹੋਏ ਵਿਵਾਦ ਦੇ ਬਾਵਜੂਦ ਉਨ੍ਹਾਂ ਨੂੰ ਹਰਾ ਕੇ ਖਿਤਾਬ 'ਤੇ ਕਬਜ਼ਾ ਕਰਨ ਵਾਲੀ ਜਾਪਾਨ ਦੀ ਨਾਓਮੀ ਓਸਾਕਾ ਦਾ ਕਹਿਣਾ ਹੈ ਕਿ ਉਸ ਦੇ ਮਨ 'ਚ ਸੇਰੇਨਾ ਦੇ ਲਈ ਕੋਈ ਨਾਰਾਜ਼ਗੀ ਨਹੀਂ ਹੈ। ਓਸਾਕਾ ਨੇ ਅਮਰੀਕੀ ਓਪਨ 'ਚ ਇਤਿਹਾਸਕ ਜਿੱਤ ਦੇ ਬਾਅਦ ਸੇਰੇਨਾ ਵਿਲੀਅਮਸ ਦੀ ਆਲੋਚਨਾ ਕਰਨ ਤੋਂ ਇਨਕਾਰ ਕੀਤਾ ਹੈ ਜਦਕਿ ਫਾਈਨਲ 'ਚ ਉਨ੍ਹਾਂ ਦੀ ਜਿੱਤ 'ਤੇ ਚੇਅਰ ਅੰਪਾਇਰ ਨਾਲ ਇਸ ਅਮਰੀਕੀ ਖਿਡਾਰਨ ਨਾਲ ਬਹਿਸ ਹਾਵੀ ਰਹੀ ਸੀ।
Image result for naomi osaka
20 ਸਾਲਾ ਓਸਾਕਾ ਯੂ.ਐੱਸ. ਓਪਨ ਦੇ ਫਾਈਨਲ 'ਚ ਆਪਣੀ ਆਦਰਸ਼ ਸੇਰੇਨਾ ਨੂੰ 6-2, 6-4 ਨਾਲ ਹਰਾ ਕੇ ਗ੍ਰੈਂਡਸਲੈਮ ਸਿੰਗਲਸ ਖਿਤਾਬ ਜਿੱਤਣ ਵਾਲੀ ਜਾਪਾਨ ਦੀ ਪਹਿਲੀ ਖਿਡਾਰਨ ਬਣੀ ਹੈ। ਇਸ ਤੋਂ ਪਹਿਲਾਂ ਜਾਪਾਨ ਦੀ ਮਹਾਨ ਟੈਨਿਸ ਖਿਡਾਰਨ ਕਿਮਿਕੋ ਡੇਟ ਨੇ ਕਿਹਾ ਸੀ ਕਿ ਉਹ ਨਿਰਾਸ਼ ਸੀ ਕਿ ਓਸਾਕਾ ਜਿੱਤ ਦਰਜ ਕਰਨ ਦੇ ਬਾਅਦ ਰੋਣ ਲੱਗੀ ਅਤੇ ਆਪਣੇ ਮਾਣ ਭਰਪੂਰ ਪਲ ਨੂੰ ਸਾਂਭ ਨਾ ਸਕੀ। ਪਰ ਜਾਪਾਨ ਪਰਤਨ ਦੇ ਬਾਅਦ ਓਸਾਕਾ ਨੇ ਕਿਹਾ ਕਿ ਉਨ੍ਹਾਂ ਦੇ ਮਨ 'ਚ ਸੇਰੇਨਾ ਪ੍ਰਤੀ ਕੋਈ ਨਾਰਾਜ਼ਗੀ ਨਹੀਂ ਹੈ। ਵਰਲਡ ਰੈਂਕਿੰਗ 'ਚ 19ਵੇਂ ਤੋਂ 7ਵੇਂ ਸਥਾਨ 'ਤੇ ਪਹੁੰਚੀ ਓਸਾਕਾ ਨੇ ਕਿਹਾ, ''ਮੈਂ ਦੁਖੀ ਨਹੀਂ ਹਾਂ ਕਿਉਂਕਿ ਮੈਨੂੰ ਇੰਨਾ ਵੀ ਨਹੀਂ ਪਤਾ ਸੀ ਕਿ ਮੈਨੂੰ ਜਿੱਤ ਦੇ ਬਾਅਦ ਕਿਹੋ ਜਿਹਾ ਮਹਿਸੂਸ ਕਰਨਾ ਚਾਹੀਦਾ ਸੀ।''


Related News