ਸੱਟ ਦੇ ਕਾਰਨ ਪੈਰਿਸ ਮਾਸਟਰਸ ਤੋਂ ਹਟੇ ਨਡਾਲ

Sunday, Nov 03, 2019 - 08:53 PM (IST)

ਸੱਟ ਦੇ ਕਾਰਨ ਪੈਰਿਸ ਮਾਸਟਰਸ ਤੋਂ ਹਟੇ ਨਡਾਲ

ਪੈਰਿਸ— 19 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਰਾਫੇਲ ਨਡਾਲ ਨੂੰ ਪੇਟ ਦੀਆਂ ਮਾਂਸਪੇਸ਼ੀਆਂ 'ਚ ਖਿਚਾਅ ਦੇ ਕਾਰਨ ਪੈਰਿਸ ਮਾਸਟਰਸ ਤੋਂ ਹਟਨ ਦੇ ਲਈ ਮਜ਼ਬੂਰ ਹੋਣਾ ਪਿਆ। ਉਸਦਾ ਸੈਸ਼ਨ ਦੇ ਆਖਰ 'ਚ ਜ਼ਖਮੀ ਹੋਣ ਦਾ ਸਿਲਸਿਲਾ 2019 'ਚ ਵੀ ਜਾਰੀ ਰਿਹਾ ਪਰ ਸੱਟਾਂ ਦੇ ਬਾਵਜੂਦ ਉਸਦਾ ਕਰੀਅਰ ਸ਼ਾਨਦਾਰ ਰਿਹਾ ਹੈ। ਇਸ ਸਮੱਸਿਆ ਨਾਲ ਉਸਦੀ ਏ. ਟੀ. ਪੀ. ਟੂਰ ਫਾਈਨਲਸ ਤੇ ਡੇਵਿਸ ਕੱਪ ਦੋਵਾਂ 'ਚ ਭਾਗੀਦਾਰੀ 'ਤੇ ਸ਼ੱਕ ਬਣ ਗਿਆ ਹੈ। ਨਡਾਲ ਨੂੰ ਪੈਰਿਸ ਮਾਸਟਰਸ ਸੈਮੀਫਾਈਨਲ ਤੋਂ ਬਾਹਰ ਹੋਣਾ ਪਿਆ। ਉਸ ਨੇ ਬਰਸੀ ਜਾ ਟੂਰ ਫਾਈਨਲਸ ਖਿਤਾਬ ਕਦੀਂ ਆਪਣੇ ਨਾਂ ਨਹੀਂ ਕੀਤਾ ਹੈ। ਉਹ ਪੈਰਿਸ ਮਾਸਟਰਸ 'ਚ ਪਿਛਲੀ ਵਾਰ 2017 'ਚ ਹੀ ਖੇਡੇ ਸਨ ਜਿਸ ਨਾਲ ਉਹ ਗੋਢੇ ਦੀ ਸਮੱਸਿਆ ਦੇ ਕਾਰਨ ਉਸ ਨੂੰ ਹਟਨਾ ਪਿਆ ਸੀ। ਉਹ ਪੇਟ 'ਚ ਸੱਟ ਦੇ ਕਾਰਨ ਪਿਛਲੇ ਸਾਲ ਇਸ ਟੂਰਨਾਮੈਂਟ 'ਚ ਨਹੀਂ ਖੇਡ ਸਕੇ ਸਨ। ਉਸ ਨੂੰ ਸੈਮੀਫਾਈਨਲ 'ਚ ਕੈਨੇਡਾ ਦੇ ਨੋਜਵਾਨ ਸ਼ਾਪੋਵਾਲੋਵ ਨਾਲ ਖੇਡਣਾ ਸੀ।


author

Gurdeep Singh

Content Editor

Related News