ਨਡਾਲ ਸਪੇਨ ਦੀ ਡੇਵਿਸ ਕੱਪ ਟੀਮ ''ਚ ਸ਼ਾਮਲ
Tuesday, Sep 24, 2024 - 04:53 PM (IST)
ਮੈਡ੍ਰਿਡ- ਸਪੇਨ ਨੇ ਫਿਟਨੈੱਸ ਨਾਲ ਜੂਝ ਰਹੇ ਦਿੱਗਜ ਟੈਨਿਸ ਖਿਡਾਰੀ ਰਾਫੇਲ ਨਡਾਲ ਨੂੰ ਡੇਵਿਸ ਕੱਪ ਲਈ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। ਨਵੰਬਰ 'ਚ ਹੋਣ ਵਾਲੇ ਇਸ ਟੈਨਿਸ ਟੂਰਨਾਮੈਂਟ ਲਈ 38 ਸਾਲਾ ਰਾਫੇਲ ਨਡਾਲ ਨੂੰ ਸਪੇਨ ਦੀ ਟੀਮ 'ਚ ਕਾਰਲੋਸ ਅਲਕਾਰਜ਼, ਰਾਬਰਟ ਬਾਟਿਸਟਾ ਅਗੁਟ, ਪਾਬਲੋ ਕੈਰੇਨੋ ਬੁਸਟਾ ਅਤੇ ਮਾਰਸੇਲ ਗ੍ਰੈਨੋਲਰਸ ਦੇ ਨਾਲ ਜਗ੍ਹਾ ਦਿੱਤੀ ਗਈ ਹੈ। ਡੇਵਿਡ ਫੇਰਰ ਟੀਮ ਦੇ ਕੋਚ ਹੋਣਗੇ। ਪੈਰਿਸ ਓਲੰਪਿਕ ਖੇਡਾਂ ਤੋਂ ਬਾਅਦ ਉੁਨ੍ਹਾਂ ਨੇ ਕਿਸੇ ਮੁਕਾਬਲੇ ਵਿੱਚ ਹਿੱਸਾ ਨਹੀਂ ਲਿਆ ਹੈ।
ਓਲੰਪਿਕ ਤੋਂ ਬਾਅਦ ਨਡਾਲ ਨੂੰ ਫਿਟਨੈੱਸ ਚਿੰਤਾਵਾਂ ਕਾਰਨ ਯੂਐੱਸ ਓਪਨ ਅਤੇ ਲੈਵਰ ਕੱਪ ਤੋਂ ਹਟਣਾ ਪਿਆ ਸੀ। ਉਨ੍ਹਾਂ ਨੇ 24 ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ। ਡੇਵਿਸ ਕੱਪ ਲਈ ਅੱਠ ਦੇਸ਼ਾਂ ਨੇ ਆਪਣੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਡੇਵਿਸ ਕੱਪ ਦੇ ਕੁਆਰਟਰ ਫਾਈਨਲ 19 ਤੋਂ 21 ਨਵੰਬਰ ਤੱਕ ਹੋਣਗੇ। ਸੈਮੀਫਾਈਨਲ 22 ਅਤੇ 23 ਨਵੰਬਰ ਨੂੰ ਅਤੇ ਫਾਈਨਲ 24 ਨਵੰਬਰ ਨੂੰ ਖੇਡਿਆ ਜਾਵੇਗਾ। ਕੁਆਰਟਰ ਫਾਈਨਲ ਵਿੱਚ ਮੇਜ਼ਬਾਨ ਸਪੇਨ ਦਾ ਸਾਹਮਣਾ ਨੀਦਰਲੈਂਡ ਨਾਲ ਹੋਵੇਗਾ।