ਨਡਾਲ ਨੇ ਸਪੇਨ ਨੂੰ ਡੇਵਿਸ ਕੱਪ ਸੈਮੀਫਾਈਨਲ ''ਚ ਪਹੁੰਚਾਇਆ, ਸਰਬੀਆ ਬਾਹਰ

11/23/2019 7:19:48 PM

ਮੈਡ੍ਰਿਡ— ਰਾਫੇਲ ਨਡਾਲ ਨੇ ਲਗਾਤਾਰ ਦੋ ਮੈਚ ਜਿੱਤ ਕੇ ਸਪੇਨ ਨੂੰ ਅਰਜਨਟੀਨਾ ਵਿਰੁੱਧ 2-1 ਨਾਲ ਜਿੱਤ ਦਿਵਾ ਕੇ ਡੇਵਿਸ ਕੱਪ ਸੈਮੀਫਾਈਨਲ ਵਿਚ ਪਹੁੰਚਾਇਆ। ਦੁਨੀਆ ਦੇ ਨੰਬਰ ਇਕ ਖਿਡਾਰੀ ਨਡਾਲ ਨੇ ਡਿਆਗੋ ਸ਼ਵਾਤਰਜਮੈਨ ਨੂੰ 6-1, 6-2 ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਗੁਇਡੋ ਪੇਲਾ ਨੇ ਪਾਬਲੋ ਕਾਰੇਨੋ ਨੂੰ 6-7, 7-6, 6-1 ਨਾਲ ਹਰਾ ਕੇ ਅਰਜਨਟੀਨਾ ਨੂੰ ਬੜ੍ਹਤ ਦਿਵਾਈ ਸੀ।

PunjabKesari

ਨਡਾਲ ਨੇ ਇਸ ਤੋਂ ਬਾਅਦ ਮਾਰਸ਼ਲ ਗ੍ਰਾਨੋਲਰਸ ਨਾਲ ਮਿਲ ਕੇ ਮੈਕਿਸਮੋ ਗੋਂਜਾਲੇਸ ਅਤੇ ਲਿਆਨਾਰਡੋ ਮਾਯੇਰ ਨੂੰ 6-4, 4-6, 6-3 ਨਾਲ ਹਰਾਇਆ। ਇਸ ਵਿਚਾਲੇ ਬ੍ਰਿਟੇਨ ਨੇ ਜਰਮਨੀ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ। ਕਾਈਲ ਐਡਮੰਡ ਨੇ ਫਿਲਿਪ ਕੋਲਸ਼੍ਰੇਈਬਰ ਨੂੰ 6-3, 7-5 ਨਾਲ ਹਰਾ ਦਿੱਤਾ। ਇਸ ਤੋਂ ਬਾਅਦ ਡੇਨੀਅਲ ਇਵਾਂਸ ਨੇ ਜਾਨ ਲੇਨਾਰਡ ਸਟ੍ਰਫ ਨੂੰ 7-6, 3-6, 7-6 ਨਾਲ ਹਰਾਇਆ। ਉਥੇ ਹੀ ਰੂਸ ਨੇ ਨੋਵਾਕ ਜੋਕੋਵਿਚ ਦੀ ਸਰਬੀਆ ਨੂੰ ਹਰਾਇਆ। 


Related News