ਮੁਹੰਮਦ ਨਬੀ ਟੀ20 ਵਿਸ਼ਵ ਕੱਪ ਦੀ ਸੰਭਾਲਣਗੇ ਅਫਗਾਨਿਸਤਾਨ ਦੀ ਕਮਾਨ
Monday, Oct 11, 2021 - 08:29 PM (IST)
ਕਾਬੁਲ- ਅਫਗਾਨਿਸਤਾਨ ਦੀ ਟੀ-20 ਵਿਸ਼ਵ ਕੱਪ ਟੀਮ ਦੀ ਕਪਤਾਨੀ ਮੁਹੰਮਦ ਨਬੀ ਨੂੰ ਸੌਂਪੀ ਗਈ ਹੈ। ਰਾਸ਼ਿਦ ਖਾਨ ਦੇ ਕਪਤਾਨੀ ਛੱਡਣ ਦੇ ਫੈਸਲੇ ਤੋਂ ਬਾਅਦ ਉਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਅਫਗਾਨਿਸਤਾਨ ਦੀ ਟੀ-20 ਵਿਸ਼ਵ ਕੱਪ ਟੀਮ ਵਿਚ ਫੇਰ ਬਦਲ ਕੀਤੇ ਗਏ ਹਨ। ਖੱਬ ਹੱਥ ਦੇ ਤੇਜ਼ ਗੇਂਦਬਾਜ਼ ਫਰੀਦ ਅਹਿਮਦ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਸ਼ਾਪੂਰ ਜਾਦਰਾਨ ਤੇ ਕੈਸ ਅਹਿਮਦ ਦੀ ਵਜਾਏ ਹੁਣ ਸ਼ਰਾਫੁਦੀਨ ਤੇ ਬੌਲਤ ਜ਼ਾਦਰਾਨ ਨੂੰ ਰਿਜ਼ਰਵ ਖਿਡਾਰੀ ਦੇ ਤੌਰ 'ਤੇ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਉਸ ਤੋਂ ਇਲਾਵਾ ਆਲਰਾਊਂਡਰ ਸਮੁਲਾਹ ਸ਼ਿਨਵਾਰੀ ਤੇ ਤੇਜ਼ ਗੇਂਦਬਾਜ਼ ਫਜ਼ਲਹਕ ਫਾਰੂਕੀ ਨੂੰ ਵੀ ਰਿਜ਼ਰਵ ਖਿਡਾਰੀ ਦੇ ਰੂਪ ਵਿਚ ਰੱਖਿਆ ਗਿਆ ਹੈ। ਸ਼ਾਨਦਾਰ ਵਿਕਟਕੀਪਰ ਬੱਲੇਬਾਜ਼ ਮੁਹੰਮਦ ਸ਼ਹਿਜ਼ਾਦ ਵੀ ਇਕ ਸਾਲ ਦੇ ਲੰਮੇ ਅੰਤਰਾਲ ਤੋਂ ਬਾਅਦ ਟੀਮ ਵਿਚ ਵਾਪਸੀ ਕਰ ਰਹੇ ਹਨ।
ਇਹ ਖ਼ਬਰ ਪੜ੍ਹੋ- ਸਕਾਟਲੈਂਡ ਨੇ ਟੀ20 ਵਿਸ਼ਵ ਕੱਪ ਲਈ ਐਲਾਨ ਕੀਤੀ 15 ਖਿਡਾਰੀਆਂ ਦੀ ਫਾਈਨਲ ਟੀਮ
ਰਾਸ਼ਿਦ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਇਕ ਕਪਤਾਨ ਤੇ ਰਾਸ਼ਟਰ ਦੇ ਲਈ ਜ਼ਿੰਮੇਦਾਰ ਵਿਅਕਤੀ ਹੋਣ ਦੇ ਨਾਤੇ ਮੈਨੂੰ ਟੀਮ ਦੇ ਚੋਣ ਦਾ ਹਿੱਸਾ ਬਣਨ ਦਾ ਅਧਿਕਾਰ ਹੈ। ਵਿਸ਼ਵ ਕੱਪ ਦੇ ਲਈ ਐਲਾਨ ਟੀਮ ਦੇ ਲਈ ਚੋਣ ਕਮੇਟੀ ਤੇ ਈ. ਸੀ. ਬੀ. ਨੇ ਮੇਰੀ ਰਾਏ ਨਹੀਂ ਲਈ, ਇਸ ਲਈ ਮੈਂ ਤੁਰੰਤ ਟੀ-20 ਟੀਮ ਦੀ ਕਪਤਾਨੀ ਛੱਡਣ ਦਾ ਫੈਸਲਾ ਲੈਂਦਾ ਹਾਂ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ 25 ਅਕਤੂਬਰ ਗਰੁੱਪ-ਬੀ 'ਚ ਚੋਟੀ ਕੁਆਲੀਫਾਇਰ ਦੇ ਨਾਲ ਮੁਕਾਬਲੇ ਨਾਲ ਆਪਣਾ ਟੀ-20 ਵਿਸ਼ਵ ਕੱਪ ਮੁਹਿੰਮ ਸ਼ੁਰੂ ਕਰੇਗਾ। ਇਸ ਤੋਂ ਬਾਅਦ ਉਹ ਆਪਣੇ ਗਰੁੱਪ ਦੀ ਪਾਕਿਸਤਾਨ, ਭਾਰਤ ਤੇ ਨਿਊਜ਼ੀਲੈਂਡ ਟੀਮ ਨਾਲ ਭਿੜੇਗਾ ਤੇ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੇਗਾ।
ਅਫਗਾਨਿਸਤਾਨ ਟੀਮ :-
ਮੁਹੰਮਦ ਨਬੀ (ਕਪਤਾਨ), ਰਹਿਮਨੁਉੱਲਾਹ ਗੁਰਬਾਜ਼ (ਵਿਕਟਕੀਪਰ), ਹਜ਼ਰਤੁੱਲਾਹ ਜ਼ਜ਼ਾਈ, ਉਸਮਾਨ ਘਨੀ, ਮੁਹੰਮਦ ਸ਼ਹਿਜ਼ਾਦ, ਹਸ਼ਮਤੁੱਲਾਹ ਸ਼ਾਹੀਦੀ, ਅਸਗਰ ਅਫਗਾਨ, ਗੁਲਬਦੀਨ ਨਾਇਬ, ਨਜ਼ਿਬੁੱਲਾਹ ਜ਼ਦਰਾਨ, ਕਰੀਮ ਜਨਤ, ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ, ਹਾਮਿਦ ਹਸਨ, ਫਰੀਦ ਅਹਿਮਦ, ਨਵੀਨ ਉਲ ਹੱਕ।
ਰਿਜ਼ਰਵ ਖਿਡਾਰੀ- ਸ਼ਰਾਫੁਦੀਨ ਅਸ਼ਰਫ, ਸਮੁਲਾਹ ਸ਼ਿਨਵਾਰੀ, ਦੌਲਤ ਜ਼ਾਦਰਾਨ, ਫਜ਼ਲਹਕ ਫਾਰੂਕੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।