ਯਾਦਵ ਨੇ ਕਿਹਾ ਇਸ ਤਰ੍ਹਾਂ ਧੋਨੀ ਨੇ ਹੈਟਰਿਕ ਲੈਣ ''ਚ ਕੀਤੀ ਮਦਦ

09/22/2017 12:11:29 PM

ਨਵੀਂ ਦਿੱਲੀ— ਆਸਟਰੇਲੀਆ ਖਿਲਾਫ ਵਧੀਆ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਕਰ ਕੇ ਭਾਰਤ ਨੇ ਇਤਿਹਾਸਕ ਈਡਨ ਗਾਰਡਨਸ ਵਿਚ 5 ਮੈਚਾਂ ਦੀ ਲੜੀ ਵਿਚ 2-0 ਨਾਲ ਲੀਡ ਬਣਾ ਲਈ ਹੈ। ਇਸ ਮੈਚ ਦੇ ਹੀਰੋ ਰਹੇ ਚਾਇਨਾਮੈਨ ਸਪਿਨਰ ਕੁਲਦੀਪ ਯਾਦਵ ਨੇ ਆਪਣੀ ਹੈਟਰਿਕ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਅਤੇ ਇਸ ਉਪਲਬਧੀ ਨੂੰ ਹਾਸਲ ਕਰ ਕੇ ਉਨ੍ਹਾਂ ਨੇ ਮਹਿੰਦਰ ਸਿੰਘ ਧੋਨੀ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਧੋਨੀ ਨੇ ਕਿਸ ਤਰ੍ਹਾਂ ਉਨ੍ਹਾਂ ਨੂੰ ਹੈਟਰਿਕ ਲੈਣ ਲਈ ਮਦਦ ਕੀਤੀ। ਕੁਲਦੀਪ ਵਨਡੇ ਵਿਚ ਹੈਟਰਿਕ ਲੈਣ ਵਾਲੇ ਤੀਸਰੇ ਭਾਰਤੀ ਬਣ ਗਏ ਹਨ।
ਧੋਨੀ ਨੇ ਦੱਸਿਆ ਇੰਝ ਸੁੱਟ ਗੇਂਦ

PunjabKesari
ਮੈਚ ਦੇ ਬਾਅਦ ਕੁਲਦੀਪ ਯਾਦਵ ਨੇ ਕਿਹਾ ਕਿ ਮੈਂ ਕਦੇ ਅਜਿਹਾ ਸੁਪਨਾ ਨਹੀਂ ਵੇਖਿਆ ਸੀ। ਸ਼ੁਰੁਆਤ ਵਿਚ ਮੈਂ ਸੰਘਰਸ਼ ਕਰ ਰਿਹਾ ਸੀ। ਇਹ ਕ੍ਰਿਕਟ ਹੈ, ਜਿਸ ਵਿਚ ਕੁਝ ਵੀ ਹੋ ਸਕਦਾ ਹੈ। ਯਾਦਵ ਨੇ ਕਿਹਾ ਕਿ ਧੋਨੀ ਨੇ ਮੈਨੂੰ ਹੈਟਰਿਕ ਦੀਆਂ ਪਹਿਲੀਆਂ 2 ਗੇਂਦਾਂ ਸੁੱਟਣ 'ਚ ਮਦਦ ਕੀਤੀ ਅਤੇ ਹੈਟਰਿਕ ਦੀ ਤੀਸਰੀ ਗੇਂਦ 'ਤੇ ਧੋਨੀ ਨੇ ਕਿਹਾ ਤੈਨੂੰ ਜਿਵੇਂ ਲੱਗਦਾ ਹੈ, ਉਹੋਂ ਜਿਹੀ ਗੇਂਦ ਸੁੱਟ। ਮੈਂ ਗੇਂਦ ਸੁੱਟੀ ਤੇ ਇਹ ਵੀ ਵਿਕਟ ਮੇਰੇ ਖਾਤੇ 'ਚ ਆ ਗਈ। ਹੈਟਰਿਕ ਲੈਣਾ ਮੇਰੇ ਲਈ ਬੇਹੱਦ ਖਾਸ ਹੈ, ਜਿਸਦੇ ਨਾਲ ਮੈਚ ਦਾ ਰੁੱਖ਼ ਹੀ ਪਲਟ ਗਿਆ। ਇਹ ਬਹੁਤ ਹੀ ਮਾਣ ਦਾ ਪਲ ਹੈ।


Related News