ਮੇਰਾ ਇਕਮਾਤਰ ਟੀਚਾ ਪੈਰਿਸ ਪੈਰਾਲੰਪਿਕ ਵਿਚ ਸੋਨ ਤਮਗਾ ਜਿੱਤਣਾ : ਪਲਕ ਕੋਹਲੀ

Wednesday, Mar 02, 2022 - 08:58 PM (IST)

ਮੇਰਾ ਇਕਮਾਤਰ ਟੀਚਾ ਪੈਰਿਸ ਪੈਰਾਲੰਪਿਕ ਵਿਚ ਸੋਨ ਤਮਗਾ ਜਿੱਤਣਾ : ਪਲਕ ਕੋਹਲੀ

ਨਵੀਂ ਦਿੱਲੀ- ਭਾਰਤ ਦੀ ਯੁਵਾ ਪੈਰਾ ਸ਼ਟਲਰ ਪਲਕ ਕੋਹਲੀ ਨੇ ਕਿਹਾ ਕਿ ਟੋਕੀਓ ਖੇਡਾਂ ਵਿਚ ਮਿਲੀ ਨਿਰਾਸ਼ਾ ਨਾਲ ਉਨ੍ਹਾਂ ਦੀ ਸਫਲਤਾ ਹਾਸਲ ਕਰਨ ਦੀ ਭੁੱਖ ਹੋਰ ਵੱਧ ਗਈ ਹੈ, ਜਿਸ ਨਾਲ ਹੁਣ ਉਨ੍ਹਾਂ ਦਾ ਇਕਮਾਤਰ ਟੀਚਾ 2 ਸਾਲਾਂ ਵਿਚ ਪੈਰਿਸ ਪੈਰਾਲੰਪਿਕ ਤੋਂ ਸੋਨ ਤਮਗੇ ਦੇ ਨਾਲ ਪਰਤਣ ਦਾ ਹੈ। 18 ਸਾਲ ਦੀ ਉਮਰ ਵਿਚ ਪੈਰਾਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਯੁਵਾ ਪੈਰਾ ਬੈਡਮਿੰਟਨ ਖਿਡਾਰੀ ਪਲਕ ਇਸ ਸਮੇਂ ਵਿਟੋਰੀਆ ਵਿਚ ਸਪੈਨਿਸ਼ ਪੈਰਾ ਬੈਡਮਿੰਟਨ ਅੰਤਰਰਾਸ਼ਟਰੀ ਟੂਰਨਾਮੈਂਟ ਵਿਚ ਹਿੱਸਾ ਲੈ ਰਹੀ ਹੈ। ਉਨ੍ਹਾਂ ਨੇ ਟੋਕੀਓ ਪੈਰਾਲੰਪਿਕ ਵਿੱਚ ਸਾਰੇ ਤਿੰਨ ਫਾਰਮੈੱਟਾਂ (ਸਿੰਗਲ, ਮਹਿਲਾ ਜੋੜੀ (ਪਾਰੂਲ ਪਰਮਾਰ ਨਾਲ) ਤੇ ਮਿਸ਼ਰਿਤ ਜੋੜੀ (ਪ੍ਰਮੋਦ ਭਗਤ ਨਾਲ) ਵਿਚ ਕੁਆਲੀਫਾਈ ਕੀਤਾ ਸੀ ਪਰ ਇਕ ਵੀ ਤਮਗਾ ਨਹੀਂ ਜਿੱਤ ਸਕੀ ਸੀ।

PunjabKesari

ਇਹ ਖ਼ਬਰ ਪੜ੍ਹੋ- ਪਾਕਿ-ਆਸਟਰੇਲੀਆ : ਜਾਣੋ ਦੋਵਾਂ ਦੇਸ਼ਾਂ ਦਾ ਇਕ-ਦੂਜੇ ਵਿਰੁੱਧ ਰਿਕਾਰਡ
ਪਲਕ ਦਾ ਜਨਮ ਤੋਂ ਹੀ ਖੱਬੀ ਬਾਂਹ ਦਾ ਵਿਕਾਸ ਨਹੀਂ ਹੋਇਆ। ਉਨ੍ਹਾਂ ਕਿਹਾ,‘‘ਟੋਕੀਓ ਪੈਰਾਲੰਪਿਕ ਵਿਚ ਖੇਡਣਾ ਸ਼ਾਨਦਾਰ ਅਨੁਭਵ ਸੀ। ਪੈਰਾ ਬੈਡਮਿੰਟਨ ਵਿਚ ਉਮਰ ਦਾ ਕੋਈ ਪੈਮਾਨਾ ਨਹੀਂ ਸੀ।ਇਸ ਲਈ ਤਿੰਨੋਂ ਮੁਕਾਬਲਿਆਂ ਵਿਚ ਸਭ ਤੋਂ ਯੁਵਾ ਖਿਡਾਰੀ ਦੇ ਤੌਰ 'ਤੇ ਕੁਆਲੀਫਾਈ ਕਰਨਾ ਸ਼ਾਨਦਾਰ ਸੀ, ਜਿਸ ਨਾਲ ਮੈਨੂੰ ਤਿੰਨੋਂ ਮੁਕਾਬਲਿਆਂ ਵਿਚ ‘ਐਕਸਪੋਜ਼ਰ’ ਮਿਲ ਗਿਆ। ਮਿਸ਼ਰਿਤ ਵਰਗ ਵਿਚ ਤਮਗੇ ਦੇ ਕਰੀਬ ਪਹੁੰਚ ਕੇ ਕਾਂਸੀ ਗਵਾਉਣ ਦੀ ਬਹੁਤ ਨਿਰਾਸ਼ਾ ਸੀ ਪਰ ਇਸ ਨਾਲ ਮੇਰੀ ਤਮਗੇ ਲਈ ਭੁੱਖ ਕਾਫੀ ਵੱਧ ਗਈ ਹੈ ਅਤੇ ਮੇਰਾ ਇਕ ਹੀ ਟੀਚਾ ਹੈ, ਉਹ ਹੈ ਪੈਰਿਸ ਵਿਚ ਤਮਗਾ ਜਿੱਤਣਾ। ਮੈਂ ਸੋਨ ਤਮਗੇ ਤੋਂ ਘੱਟ ਕੋਈ ਤਮਗਾ ਨਹੀਂ ਜਿੱਤਣਾ ਚਾਹੁੰਦੀ।

ਇਹ ਖ਼ਬਰ ਪੜ੍ਹੋ- ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿਚ 10 ਫੀਸਦੀ ਦਰਸ਼ਕਾਂ ਨੂੰ ਆਗਿਆ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News