ਇਸ ਸੀਨੀਅਰ ਬੰਗਲਾਦੇਸ਼ੀ ਖਿਡਾਰੀ ਨੇ ਪਾਕਿ ਨਾ ਜਾਣ ਦੀ ਦੱਸੀ ਇਹ ਵੱਡੀ ਵਜ੍ਹਾ

01/18/2020 12:12:23 PM

ਸਪੋਰਸਟ ਡੈਸਕ— ਲੰਬੀ ਗੱਲਬਾਤ ਅਤੇ ਸਮਝੌਤੇ ਤੋਂ ਬਾਅਦ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਪਾਕਿਸਤਾਨ ਦੇ ਦੌਰੇ ਲਈ ਰਾਜ਼ੀ ਹੋ ਗਈ। ਹਾਲਾਂਕਿ ਟੀਮ ਦੇ ਸੀਨੀਅਰ ਵਿਕਟਕੀਪਰ ਬੱਲੇਬਾਜ਼ ਮੁਸ਼ਫਿਕੁਰ ਰਹੀਮ ਨੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਰਹੀਮ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਹੁਣ ਵੀ ਪਾਕਿਸਤਾਨ ਦੇ ਸੁਰੱਖਿਆ ਇੰਤਜ਼ਾਮਾਂ ਨੂੰ ਲੈ ਕੇ ਡਰਿਆ ਹੋਇਆ ਹੈ।PunjabKesari
ਰਹੀਮ ਨੇ ਵੀਰਵਾਰ ਨੂੰ ਬੀ. ਸੀ. ਬੀ. ਨੂੰ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ ਸੀ। ਸ਼ੁੱਕਰਵਾਰ ਨੂੰ ਬੰਗਲਾਦੇਸ਼ ਪ੍ਰੀਮੀਅਰ ਲੀਗ ਦੇ ਫਾਈਨਲ ਮੈਚ ਦੇ ਦੌਰਾਨ ਰਹੀਮ ਨੇ ਪਾਕਿਸਤਾਨ ਨਾ ਜਾਣ ਦਾ ਕਾਰਨ ਦੱਸਿਆ। ਬੀ. ਪੀ. ਐੱਲ. 2019-20 ਦੇ ਫਾਈਨਲ ਮੈਚ 'ਚ ਰਾਜਸ਼ਾਹੀ ਰਾਇਲਜ਼ ਨੇ ਰਹੀਮ ਦੀ ਟੀਮ ਖੁਲਨਾ ਟਾਈਗਰਸ ਨੂੰ 21 ਦੌੜਾਂ ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਪਲੇਅਰ ਆਫ ਦਿ ਮੈਚ ਰਾਇਲਜ਼ ਦੇ ਕਪਤਾਨ ਆਂਦਰੇ ਰਸੇਲ ਰਹੇ, ਜਿਨ੍ਹਾਂ ਨੇ 16 ਗੇਂਦਾਂ 'ਤੇ 27 ਦੌੜਾਂ ਦੀ ਪਾਰੀ ਖੇਡੀ ਤੋਂ ਬਾਅਦ ਦੋ ਵਿਕਟਾਂ ਵੀ ਹਾਸਲ ਕੀਤੀਆਂ। 

ਪਾਕਿ ਦੌਰੇ 'ਤੇ ਨਾ ਜਾਣ ਦੇ ਕਾਰਨ 'ਤੇ ਰਹੀਮ ਨੇ ਕਿਹਾ, ਮੇਰਾ ਪਰਿਵਾਰ ਪਾਕਿਸਤਾਨ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਡਰਿਆ ਹੋਇਆ ਹੈ। ਇਸ ਹਾਲਾਤ 'ਚ ਮੈਂ ਪਾਕਿਸਤਾਨ ਜਾ ਕੇ ਉੱਥੇ ਕ੍ਰਿਕਟ ਨਹੀਂ ਖੇਡ ਸਕਦਾ। ਮੇਰੇ ਲਈ ਬੰਗਲਾਦੇਸ਼ ਦੀ ਕਿਸੇ ਵੀ ਸੀਰੀਜ਼ ਤੋਂ ਬਾਹਰ ਬੈਠਣਾ ਮੁਸ਼ਕਿਲ ਹੁੰਦਾ ਹੈ। ਪਾਕਿਸਤਾਨ 'ਚ ਸੁਰੱਖਿਆ ਇੰਤਜ਼ਾਮ ਕਾਫ਼ੀ ਬਿਹਤਰ ਹੋਏ ਹਨ ਪਰ ਮੈਂ ਅਗਲੇ ਦੋ-ਤਿੰਨ ਸਾਲ ਹੋਰ ਇੰਤਜ਼ਾਰ ਕਰਨਾ ਚਾਹਾਂਗਾ। ਜੇਕਰ ਮੈਂ ਅਤੇ ਟੀਮਾਂ ਨੂੰ ਉੱਥੇ ਜਾਂਦੇ ਦੇਖਾਂਗਾ ਤਾਂ ਮੈਨੂੰ ‍ਆਤਮਵਿਸ਼ਵਾਸ ਮਿਲੇਗਾ।PunjabKesari

ਬੰਗਲਾਦੇਸ਼ ਟੀਮ 24 ਜਨਵਰੀ ਤੋਂ ਪਾਕਿਸਤਾਨ ਦੌਰੇ ਦੀ ਸ਼ੁਰੂਆਤ ਲਾਹੌਰ 'ਚ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਨਾਲ ਕਰੇਗੀ, ਜੋ ਕਿ 27 ਤਾਰੀਕ ਤੱਕ ਚੱਲੇਗੀ। 7-11 ਫਰਵਰੀ ਤੱਕ ਦੌਰੇ ਦਾ ਪਹਿਲਾ ਟੈਸਟ ਖੇਡਿਆ ਜਾਵੇਗਾ। ਜਿਸ ਤੋਂ ਬਾਅਦ ਟੀਮ ਬੰਗਲਾਦੇਸ਼ ਪਰਤ ਆਵੇਗੀ। ਬੰਗਲਾਦੇਸ਼ ਟੀਮ 3 ਅਪ੍ਰੈਲ ਨੂੰ ਹੋਣ ਵਾਲੇ ਵਨ-ਡੇ ਮੈਚ ਲਈ ਪਾਕਿਸਤਾਨ ਪਰਤੇਗੀ ਅਤੇ ਟੈਸਟ ਸੀਰੀਜ਼ ਦਾ ਦੂਜਾ ਮੈਚ 5-9 ਅਪ੍ਰੈਲ ਕਰਾਚੀ 'ਚ ਖੇਡੇਗੀ।


Related News