ਮਰੇ ਫ੍ਰੈਂਚ ਓਪਨ ਤੱਕ ਜੋਕੋਵਿਚ ਦਾ ਕੋਚ ਬਣਿਆ ਰਹੇਗਾ

Thursday, Feb 20, 2025 - 03:11 PM (IST)

ਮਰੇ ਫ੍ਰੈਂਚ ਓਪਨ ਤੱਕ ਜੋਕੋਵਿਚ ਦਾ ਕੋਚ ਬਣਿਆ ਰਹੇਗਾ

ਦੋਹਾ– ਸਾਬਕਾ ਧਾਕੜ ਟੈਨਿਸ ਖਿਡਾਰੀ ਐਂਡੀ ਮਰੇ ਫ੍ਰੈਂਚ ਓਪਨ ਤੱਕ ਨੋਵਾਕ ਜੋਕੋਵਿਚ ਦਾ ਕੋਚ ਬਣਿਆ ਰਹੇਗਾ। 24 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਜੋਕੋਵਿਚ ਨੇ ਏ. ਟੀ. ਪੀ. ਟੂਰ ਦੇ ਮੀਡੀਆ ਚੈਨਲ ਨੂੰ ਦੱਸਿਆ ਕਿ ਮਰੇ ਕੋਚ ਦੇ ਰੂਪ ਵਿਚ ਉਸਦੇ ਨਾਲ ਬਣੇ ਰਹਿਣ ਲਈ ਸਹਿਮਤ ਹੋ ਗਿਆ ਹੈ।

ਆਸਟ੍ਰੇਲੀਅਨ ਓਪਨ ਤੋਂ ਪਹਿਲਾਂ ਜੋਕੋਵਿਚ ਤੇ ਮਰੇ ਨੇ ਇਕੱਠੇ ਕੰਮ ਸ਼ੁਰੂ ਕੀਤਾ ਸੀ ਤੇ ਸ਼ੁਰੂਆਤ ਵਿਚ ਇਸ ਨੂੰ ਇਕ ਅਸੰਭਵ ਜੋੜੀ ਦੇ ਰੂਪ ਵਿਚ ਦੇਖਿਆ ਗਿਆ ਸੀ। ਪਿਛਲੇ ਸਾਲ ਮਰੇ ਦੇ ਸੰਨਿਆਸ ਲੈਣ ਤੋਂ ਬਾਅਦ ਜੋਕੋਵਿਚ ਨੇ ਉਸਦੇ ਸਾਹਮਣੇ ਕੋਚਿੰਗ ਦਾ ਪ੍ਰਸਤਾਵ ਰੱਖਿਆ ਸੀ। ਸਰਬੀਆ ਦਾ 37 ਸਾਲਾ ਜੋਕੋਵਿਚ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਵਿਚ ਪਹੁੰਚਿਆ ਸੀ ਪਰ ਪੈਰ ਦੀਆਂ ਮਾਸਪੇਸ਼ੀਆਂ ਦੀ ਸੱਟ ਕਾਰਨ ਅਲੈਗਜ਼ੈਂਡਰ ਜਵੇਰੇਵ ਵਿਰੁੱਧ ਮੁਕਾਬਲੇ ਵਿਚਾਲਿਓਂ ਹਟ ਗਿਆ ਸੀ।


author

Tarsem Singh

Content Editor

Related News