ਬੜੌਦਾ ਵਿਰੁੱਧ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ ’ਤੇ ਮੁੰਬਈ ਰਣਜੀ ਦੇ ਸੈਮੀਫਾਈਨਲ ’ਚ

02/27/2024 7:14:29 PM

ਮੁੰਬਈ–ਪੁਛੱਲੇ ਬੱਲੇਬਾਜ਼ ਤਨੁਸ਼ ਕੋਟਿਆਨ ਤੇ ਤੁਸ਼ਾਰ ਦੇਸ਼ਪਾਂਡੇ ਨੇ ਸੈਂਕੜੇ ਲਾਉਣ ਦੇ ਨਾਲ ਦੋਹਰੀ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਪਰ ਮੁੰਬਈ ਨੇ ਬੜੌਦਾ ਵਿਰੁੱਧ ਪਹਿਲੀ ਪਾਰੀ ਦੀ ਮਾਮੂਲੀ ਬੜ੍ਹਤ ਦੇ ਆਧਾਰ ’ਤੇ ਸੈਮੀਫਾਈਨਲ ’ਚ ਜਗ੍ਹਾ ਮਿਲੀ। ਹੁਣ ਉਸਦਾ ਸਾਹਮਣਾ ਤਾਮਿਲਨਾਡੂ ਨਾਲ ਹੋਵੇਗਾ ਜਦਕਿ ਦੂਜੇ ਸੈਮੀਫਾਈਨਲ ਵਿਚ ਵਿਦਰਭ ਦੀ ਟੱਕਰ ਮੱਧ ਪ੍ਰਦੇਸ਼ ਨਾਲ ਹੋਵੇਗੀ।
ਮੁੰਬਈ ਨੂੰ ਪਹਿਲੀ ਪਾਰੀ ਵਿਚ 36 ਦੌੜਾਂ ਦੀ ਬੜ੍ਹਤ ਮਿਲੀ ਸੀ ਜਦੋਂ ਉਸਦੀਆਂ 384 ਦੌੜਾਂ ਦੇ ਜਵਾਬ ਵਿਚ ਬੜੌਦਾ ਦੀ ਟੀਮ 348 ਦੌੜਾਂ ’ਤੇ ਆਊਟ ਹੋ ਗਈ ਸੀ। ਜਿੱਤ ਲਈ ਆਖਰੀ ਦਿਨ 606 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੜੌਦਾ ਨੇ ਚਾਹ ਤਕ 3 ਵਿਕਟਾਂ ’ਤੇ 121 ਦੌੜਾਂ ਬਣਾ ਲਈਆਂ ਸਨ ਜਦੋਂ ਖੇਡ ਖਤਮ ਕਰ ਦਿੱਤੀ ਗਈ। ਮੁਸ਼ੀਰ ਖਾਨ ਨੂੰ ਪਹਿਲੀ ਪਾਰੀ ਦੀਆਂ ਅਜੇਤੂ 203 ਦੌੜਾਂ ਦੇ ਦਮ ’ਤੇ ਪਲੇਅਰ ਆਫ ਦਿ ਮੈਚ ਚੁਣਿਆ ਗਿਆ।
ਮੁੰਬਈ ਨੇ ਆਖਰੀ ਦਿਨ 9 ਵਿਕਟਾਂ ’ਤੇ 379 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕਰ ਕੀਤਾ ਸੀ ਜਦੋਂ ਕੋਟਿਆਨ 32 ਤੇ ਦੇਸ਼ਪਾਂਡੇ 23 ਦੌੜਾਂ ’ਤੇ ਖੇਡ ਰਹੇ ਸਨ। ਦੋਵਾਂ ਨੇ 10ਵੀਂ ਵਿਕਟ ਲਈ 240 ਗੇਂਦਾਂ ’ਚ 232 ਦੌੜਾਂ ਜੋੜੀਆਂ। ਦੋਵੇਂ 10ਵੀਂ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਦਾ ਅਜੇ ਸ਼ਰਮਾ ਤੇ ਮਨਿੰਦਰ ਸਿੰਘ ਦਾ ਰਿਕਾਰਡ ਤੋੜਨ ਤੋਂ ਇਕ ਦੌੜ ਪਿੱਛੇ ਰਹਿ ਗਏ। ਕੋਟਿਆਨ 129 ਗੇਂਦਾਂ ’ਤੇ 120 ਦੌੜਾਂ ਬਣਾ ਕੇ ਅਜੇਤੂ ਰਿਹਾ ਜਦਕਿ ਦੇਸ਼ਪਾਂਡੇ ਨੇ 129 ਗੇਂਦਾਂ ’ਤੇ 123 ਦੌੜਾਂ ਬਣਾਈਆਂ।
 


Aarti dhillon

Content Editor

Related News