ਲਗਾਤਾਰ 5ਵੀਂ ਜਿੱਤ ਦਰਜ ਕਰਨ ਉਤਰੇਗੀ ਮੁੰਬਈ ਸਿਟੀ

Monday, Dec 14, 2020 - 12:55 AM (IST)

ਲਗਾਤਾਰ 5ਵੀਂ ਜਿੱਤ ਦਰਜ ਕਰਨ ਉਤਰੇਗੀ ਮੁੰਬਈ ਸਿਟੀ

ਨਵੀਂ ਦਿੱਲੀ- ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਫੁੱਟਬਾਲ ਟੂਰਨਾਮੈਂਟ ਦੇ 7ਵੇਂ ਸੈਸ਼ਨ 'ਚ ਲਗਾਤਾਰ ਚਾਰ ਜਿੱਤ ਦਰਜ ਕਰਨ ਤੋਂ ਬਾਅਦ ਚੋਟੀ 'ਤੇ ਚੱਲ ਰਹੀ ਮੁੰਬਈ ਸਿਟੀ ਐੱਫ. ਸੀ. ਸੋਮਵਾਰ ਨੂੰ ਇੱਥੇ ਜਮਸ਼ੇਦਪੁਰ ਐੱਫ. ਸੀ. ਵਿਰੁੱਧ ਮੈਚ 'ਚ ਵੀ ਜਿੱਤ ਦੀ ਲੈਅ ਜਾਰੀ ਰੱਖਣਾ ਚਾਹੇਗੀ। ਕੋਚ ਸਰਜੀਓ ਲੋਬੇਰਾ ਦੀ ਟੀਮ ਨੇ ਇਸ ਸੈਸ਼ਨ 'ਚ ਹੁਣ ਤੱਕ ਸਭ ਤੋਂ ਜ਼ਿਆਦਾ ਅੱਠ ਗੋਲ ਕੀਤੇ ਹਨ। ਗੋਲ ਕਰਨ ਦੇ ਲਈ ਟੀਮ ਕਿਸੇ ਇਕ ਖਿਡਾਰੀ 'ਤੇ ਨਿਰਭਰ ਨਹੀਂ ਹੈ।
ਟੀਮ ਦੇ ਲਈ ਇਸ ਸੈਸ਼ਨ 'ਚ ਹੁਣ ਤੱਕ ਚਾਰ ਅਲੱਗ-ਅਲੱਗ ਖਿਡਾਰੀ ਗੋਲ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਕੋਚ ਲੋਬੇਰਾ ਦਾ ਮੰਨਣਾ ਹੈ ਕਿ ਉਸਦੀ ਟੀਮ ਨੂੰ ਹੁਣ ਇਕ ਲੰਬਾ ਰਸਤਾ ਤੈਅ ਕਰਨਾ ਹੈ। ਲੋਬੇਰਾ ਨੇ ਕਿਹਾ ਕਿ ਸਾਨੂੰ ਬਹੁਤ ਚੀਜ਼ਾਂ 'ਚ ਸੁਧਾਰ ਕਰਨ ਦੀ ਜ਼ਰੂਰਤ ਹੈ। ਅਸੀਂ ਲਗਾਤਾਰ ਚਾਰ ਮੈਚ ਜਿੱਤੇ ਹਨ ਤੇ ਇਹ ਆਸਾਨ ਨਹੀਂ ਹੈ। ਸਾਨੂੰ ਫਿਰ ਵੀ ਕਈ ਚੀਜ਼ਾਂ 'ਚ ਸੁਧਾਰ ਕਰਨ ਦੀ ਜ਼ਰੂਰਤ ਹੈ ਪਰ ਅਜਿਹੀ ਸਥਿਤੀ 'ਚ ਸਾਡੇ ਕੋਲ ਸਮਾਂ ਘੱਟ ਹੈ।


ਨੋਟ- ਲਗਾਤਾਰ 5ਵੀਂ ਜਿੱਤ ਦਰਜ ਕਰਨ ਉਤਰੇਗੀ ਮੁੰਬਈ ਸਿਟੀ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Gurdeep Singh

Content Editor

Related News