ਪੁਣੇ ਖਿਲਾਫ ਮੁੰਬਈ ਦੀਆਂ ਨਜ਼ਰਾਂ ਪਹਿਲੀ ਜਿੱਤ ''ਤੇ

Thursday, Oct 18, 2018 - 04:25 PM (IST)

ਪੁਣੇ ਖਿਲਾਫ ਮੁੰਬਈ ਦੀਆਂ ਨਜ਼ਰਾਂ ਪਹਿਲੀ ਜਿੱਤ ''ਤੇ

ਮੁੰਬਈ— ਫੁੱਟਬਾਲ ਵਿਸ਼ਵ ਦੇ ਨਾਲ-ਨਾਲ ਭਾਰਤ 'ਚ ਵੀ ਪ੍ਰਮੁੱਖ ਖੇਡਾਂ 'ਚ ਆਪਣਾ ਖਾਸ ਸਥਾਨ ਰਖਦਾ ਹੈ। ਫੁੱਟਬਾਲ ਦੇ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਕਰਾਏ ਜਾਂਦੇ ਹਨ। ਇਸ ਲੜੀ 'ਚ ਪਹਿਲੇ ਦੋ ਮੈਚਾਂ 'ਚ ਇਕ ਹਾਰ ਅਤੇ ਇਕ ਡਰਾਅ ਦੇ ਬਾਅਦ ਮੁੰਬਈ ਸਿਟੀ ਐੱਫ.ਸੀ. ਕੱਲ ਇੰਡੀਅਨ ਸੁਪਰ ਲੀਗ ਦੇ ਮੈਚ 'ਚ ਜਦੋਂ ਐੱਫ.ਸੀ. ਪੁਣੇ ਨਾਲ ਖੇਡੇਗੀ ਤਾਂ ਉਨ੍ਹਾਂ ਦੀਆਂ ਨਜ਼ਰਾਂ ਸੈਸ਼ਨ ਦੀ ਪਹਿਲੀ ਜਿੱਤ ਦਰਜ ਕਰਨ 'ਤੇ ਲੱਗੀਆਂ ਹੋਣਗੀਆਂ। 
PunjabKesari
ਮੁੰਬਈ ਨੂੰ ਪਹਿਲੇ ਮੈਚ 'ਚ ਜਮਸ਼ੇਦਪੁਰ ਐੱਫ.ਸੀ. ਨੇ 2-0 ਨਾਲ ਹਰਾਇਆ ਜਦਕਿ ਉਸ ਨੇ ਕੇਰਲ ਬਲਾਸਟਰਸ ਤੋਂ 1-1 ਨਾਲ ਡਰਾਅ ਖੇਡਿਆ। ਜਾਰਜ ਕੋਸਟਾ ਦੀ ਟੀਮ ਕੱਲ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਕੋਸ਼ਿਸ 'ਚ ਹੋਵੇਗੀ ਜਿਸ ਕੋਲ ਪੁਰਤਗਾਲ ਦੇ ਪਾਊਲੋ ਮਚਾਡੋ ਅਤੇ ਸੇਨੇਗਲ ਦੇ ਮੋਡੋਊ ਸੋਊਗੋਊ ਜਿਹੇ ਖਿਡਾਰੀ ਹਨ। ਦੂਜੇ ਪਾਸੇ ਪੁਣੇ ਨੇ ਪਹਿਲੇ ਮੈਚ 'ਚ ਦਿੱਲੀ ਡਾਇਨਾਮੋਸ ਨਾਲ 1-1 ਨਾਲ ਡਰਾਅ ਖੇਡਿਆ।


author

Tarsem Singh

Content Editor

Related News