ਮਿਸਟਰ ਯੂਨੀਵਰਸ ਪ੍ਰੋ ਪਾਵਰਲਿਫਟਿੰਗ ’ਚ ਭਾਰਤੀਆਂ ਦਾ ਧਮਾਲ, ਮੁਕੇਸ਼ ਨੇ ਜਿੱਤਿਆ ਗੋਲਡ
Monday, Sep 02, 2019 - 04:56 PM (IST)

ਲੰਡਨ : ਭਾਰਤੀ ਪਾਵਰਲਿਫਟਿੰਗ ਟੀਮ ਨੇ ਇੰਗਲੈਂਡ ਦੇ ਡਰਬੀ ਵਿਚ ਆਯੋਜਿਤ 2 ਦਿਨਾ ਮਿਸਟਰ ਯੂਨੀਵਰਸ ਪ੍ਰੋ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਸੋਨ ਅਤੇ 2 ਚਾਂਦੀ ਤਮਗੇ ਜਿੱਤ ਲਏ ਹਨ। ਦ੍ਰੋਣਾਚਾਰਿਆ ਭੁਪੇਂਦਰ ਧਵਨ ਦੀ ਅਗਵਾਈ ਵਿਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇਸ ਜਿੱਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਫਿੱਟ ਇੰਡੀਆ’ ਨੂੰ ਸਮਰਪਤ ਕੀਤਾ। ਦ੍ਰੋਣਾਚਾਰਿਆ ਭੁਪੇਂਦਰ ਨੇ ਭਾਰਤੀ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ‘ਫਿੱਟ ਇੰਡੀਆ’ ਦਾ ਨਾਂ ਹੀ ਭਾਰਤੀ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਹੈ। ਭਾਰਤੀ ਖਿਡਾਰੀਆਂ ਵਿਚ ਮੁਕੇਸ਼ ਸਿੰਘ ਨੇ 125 ਕਿ.ਗ੍ਰਾ ਅਤੇ ਸੁਰੇਂਦਰ ਸਿੰਘ ਨੇ 110 ਕਿ.ਗ੍ਰਾ ਵਰਗ ਵਿਚ ਸੋਨ ਤਮਗੇ ਜਿੱਤੇ ਜਦਕਿ ਨਿਰਪਾਲ ਸਿੰਘ ਨੇ 110 ਕਿ.ਗ੍ਰਾ ਅਤੇ ਮਨਪ੍ਰੀਤ ਨੇ 90 ਕਿ .ਗ੍ਰਾ ਭਾਰ ਵਰਗ ਵਿਚ ਚਾਂਦੀ ਤਮਗੇ ਜਿੱਤੇ। 2 ਦਿਨਾ ਚੈਂਪੀਅਨਸ਼ਿਪ ਦਾ ਆਯੋਜਨ 31 ਅਗਸਤ ਅਤੇ 1 ਸਤੰਬਰ ਨੂੰ ਹੋਇਆ।