ਰੈਨਾ ਦੀ ਵਰਲਡ ਕੱਪ ਲਈ ਕੋਹਲੀ ਨੂੰ ਸਲਾਹ, ਧੋਨੀ ਤੋਂ ਇੰਝ ਕਰਵਾਈ ਜਾਵੇ ਬੱਲੇਬਾਜ਼ੀ

02/20/2019 5:19:41 PM

ਨਵੀਂ ਦਿੱਲੀ— ਮਹਿੰਦਰ ਸਿੰਘ ਧੋਨੀ ਦੀ ਇਸ ਸਾਲ ਹੋਣ ਵਾਲੇ ਵਿਸ਼ਵ ਕੱਪ 'ਚ ਮਹੱਤਵਪੂਰਨ ਭੂਮਿਕਾ ਹੋਵੇਗੀ, ਅਜਿਹਾ ਮੰਨਣਾ ਹੈ ਚੇਨਈ ਸੁਪਰ ਕਿੰਗਜ਼ ਦੇ ਉਨ੍ਹਾਂ ਦੇ ਸਾਥੀ ਅਤੇ ਸੀਨੀਅਰ ਕ੍ਰਿਕਟਰ ਸੁਰੇਸ਼ ਰੈਨਾ ਦਾ। ਕ੍ਰਿਕਟ ਮਾਹਰ ਇਸ ਵਾਰ ਟੀਮ ਇੰਡੀਆ ਨੂੰ ਫੇਵਰੇਟ ਕਹਿ ਰਹੇ ਹਨ ਤਾਂ ਦੂਜੇ ਪਾਸੇ ਵਿਰਾਟ ਕੋਹਲੀ ਵਰਲਡ ਕੱਪ ਤੋਂ ਪਹਿਲਾਂ ਟੀਮ ਕਾਂਬੀਨੇਸ਼ਨ ਫਾਈਨਲ ਕਰਨ 'ਚ ਲੱਗੇ ਹਨ। ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਕੋਲ ਆਸਟਰੇਲੀਆ ਸੀਰੀਜ਼ ਬਚੀ ਹੈ। ਅਜਿਹੇ 'ਚ ਸੁਰੇਸ਼ ਰੈਨਾ ਨੂੰ ਲਗਦਾ ਹੈ ਕਿ ਜੇਕਰ ਵਿਰਾਟ ਕੋਹਲੀ ਨੂੰ 14 ਜੁਲਾਈ ਨੂੰ ਲਾਰਡਸ ਦੀ ਇਤਿਹਾਸਕ ਬਾਲਕੋਨੀ 'ਚ ਟਰਾਫੀ ਦੇ ਨਾਲ ਖੜਾ ਹੋਣਾ ਹੈ ਤਾਂ ਭਾਰਤ ਦੇ ਸਾਬਕਾ ਕਪਤਾਨ ਐੱਮ.ਐੱਸ. ਧੋਨੀ ਅਹਿਮ ਭੂਮਿਕਾ ਨਿਭਾਉਣਗੇ।
PunjabKesari
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਰੈਨਾ ਨੇ ਕਿਹਾ ਕਿ ਧੋਨੀ ਦਾ ਤਜਰਬਾ ਅਤੇ ਜਿਸ ਤਰ੍ਹਾਂ ਨਾਲ ਉਹ ਟੀਮ 'ਚ ਨੌਜਵਾਨ ਖਿਡਾਰੀਆਂ ਦੇ ਨਾਲ ਤਾਲਮੇਲ ਰਖਦੇ ਹਨ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਦੇ ਹਨ, ਉਹ ਭਾਰਤ ਦੇ ਇਸ ਟੂਰਨਾਮੈਂਟ ਨੂੰ ਜਿੱਤਣ 'ਚ ਅਹਿਮ ਭੂਮਿਕਾ ਨਿਭਾਉਣਗੇ। ਰੈਨਾ ਨੇ ਕਿਹਾ, ਧੋਨੀ ਨੇ ਆਸਟਰੇਲੀਆ ਅਤੇ ਨਿਊਜ਼ੀਲੈਂਡ 'ਚ ਹਾਲ ਹੀ 'ਚ ਕਾਫੀ ਦੌੜਾਂ ਬਣਾਈਆਂ ਹਨ ਅਤੇ ਟੀਮ 'ਚ ਨੌਜਵਾਨ ਖਿਡਾਰੀਆਂ ਦਾ ਖਾਸ ਕਰਕੇ ਗੇਂਦਬਾਜ਼ਾਂ ਦਾ ਜਿਸ ਤਰ੍ਹਾਂ ਨਾਲ ਉਹ ਮਾਰਗਦਰਸ਼ਨ ਕੀਤਾ ਹੈ ਉਹ ਨਵੇਂ ਖਿਡਾਰੀਆਂ ਲਈ ਅਸਲ 'ਚ ਬਹੁਤ ਹੀ ਚੰਗਾ ਹੈ। ਉਨ੍ਹਾਂ ਨੇ ਬਹੁਤ ਸਾਰੇ ਉਤਰਾਅ-ਚੜ੍ਹਾਅ ਦੇਖੇ ਹਨ, ਉਹ ਕਈ ਵਾਰ ਅਜਿਹੇ ਵੱਡੇ ਟੂਰਨਾਮੈਂਟਸ ਦਾ ਹਿੱਸਾ ਰਹੇ ਹਨ ਅਤੇ ਆਈ.ਪੀ.ਐੱਲ. ਦੇ ਫਾਈਨਲਾਂ 'ਚ ਵੀ ਰਹੇ ਹਨ ਅਤੇ ਇਹੋ ਕਾਰਨ ਹੈ ਕਿ ਉਹ ਕਪਤਾਨ ਕੋਹਲੀ ਲਈ ਸਭ ਤੋਂ ਅਹਿਮ ਹਨ।''
PunjabKesari
ਧੋਨੀ ਨੂੰ ਕਿਸ ਨੰਬਰ 'ਤੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਇਸ 'ਤੇ ਟਿੱਪਣੀ ਕਰਦੇ ਹੋਏ ਰੈਨਾ ਨੇ ਕਿਹਾ, ''ਧੋਨੀ ਅਸਲ 'ਚ ਚੰਗੀ ਬੱਲੇਬਾਜ਼ੀ ਕਰ ਰਹੇ ਹਨ ਅਤੇ ਉਹ ਦੌੜਾਂ ਬਣਾ ਰਹੇ ਹਨ। ਮੈਨੂੰ ਲਗਦਾ ਹੈ ਕਿ ਵਿਸ਼ਵ ਕੱਪ 'ਚ ਉਨ੍ਹਾਂ ਨੂੰ ਨੰਬਰ 4 'ਤੇ ਖੇਡਣਾ ਚਾਹੀਦਾ ਹੈ।'' ਇਸ ਸਾਲ ਧੋਨੀ ਨੇ ਆਸਟਰੇਲੀਆ ਖਿਲਾਫ ਵਨ ਡੇ ਸੀਰੀਜ਼ ਲਈ ਕਾਫੀ ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਤਿੰਨ ਮੈਚਾਂ 'ਚ 193 ਦੌੜਾਂ ਬਣਾ ਕੇ ਮੈਨ ਆਫ ਦਿ ਸੀਰੀਜ਼ ਦਾ ਐਵਾਰਡ ਹਾਸਲ ਕੀਤਾ। ਵਿਸ਼ਵ ਕੱਪ 30 ਮਈ ਤੋਂ ਸ਼ੁਰੂ ਹੋ ਰਿਹਾ ਹੈ, ਭਾਰਤ 5 ਜੂਨ ਨੂੰ ਆਪਣੇ ਸ਼ੁਰੂਆਤੀ ਮੁਕਾਬਲੇ 'ਚ ਦੱਖਣੀ ਅਫਰੀਕਾ ਨਾਲ ਭਿੜੇਗਾ।


Tarsem Singh

Content Editor

Related News