ICC ਦੇ ਫੈਸਲੇ ਦੇ ਬਾਅਦ ਧੋਨੀ ਉਤਾਰਨਗੇ ਦਸਤਾਨਿਆਂ ਤੋਂ ਬੈਜ ਜਾਂ ਨਹੀਂ, BCCI ਨੇ ਕੀਤਾ ਸਪੱਸ਼ਟ

Friday, Jun 07, 2019 - 01:02 PM (IST)

ICC ਦੇ ਫੈਸਲੇ ਦੇ ਬਾਅਦ ਧੋਨੀ ਉਤਾਰਨਗੇ ਦਸਤਾਨਿਆਂ ਤੋਂ ਬੈਜ ਜਾਂ ਨਹੀਂ, BCCI ਨੇ ਕੀਤਾ ਸਪੱਸ਼ਟ

ਸਪੋਰਟਸ ਡੈਸਕ— ਟੀਮ ਇੰਡੀਆ ਦੇ ਤਜਰਬੇਕਾਰ ਖਿਡਾਰੀ ਐੱਮ.ਐੱਸ. ਧੋਨੀ ਦਾ ਵਿਕਟਕੀਪਿੰਗ ਗਲਵਸ 'ਤੇ ਸ਼ਹੀਦੀ ਬੈਜ ਪਹਿਨ ਕੇ ਖੇਡਣ ਦਾ ਵਿਵਾਦ ਵਧਦਾ ਜਾ ਰਿਹਾ ਹੈ। ਬੀ.ਸੀ.ਸੀ.ਆਈ. ਨੇ ਇਸ ਸਬੰਧ 'ਚ ਆਈ.ਸੀ.ਸੀ. ਨੂੰ ਚਿੱਠੀ ਵੀ ਲਿਖੀ ਹੈ।  ਆਈ.ਸੀ.ਸੀ. ਦੀ ਦਖਲਅੰਦਾਜ਼ੀ ਦੇ ਬਾਅਦ ਬੀ.ਸੀ.ਸੀ.ਆਈ. ਮਾਹੀ ਦੇ ਪੱਖ 'ਚ ਖੜ੍ਹਾ ਹੋ ਗਿਆ ਹੈ। ਬੀ.ਸੀ.ਸੀ.ਆਈ. ਦੇ ਸੀ.ਈ.ਓ. ਚੀਫ ਵਿਨੋਦ ਰਾਏ ਨੇ ਕਿਹਾ, ''ਅਸੀਂ ਆਪਣੇ ਖਿਡਾਰੀਆਂ ਦੇ ਨਾਲ ਖੜ੍ਹੇ ਹਾਂ। ਰਾਏ ਨੇ ਕਿਹਾ ਕਿ ਉਨ੍ਹਾਂ ਦੇ ਦਸਤਾਨਿਆਂ 'ਤੇ ਜੋ ਨਿਸ਼ਾਨ ਹੈ, ਉਹ ਕਿਸੇ ਧਰਮ ਦਾ ਚਿੰਨ੍ਹ ਨਹੀਂ ਹੈ ਅਤੇ ਨਾ ਹੀ ਇਹ ਕਮਰਸ਼ੀਅਲ ਹੈ।'' ਜਿੱਥੇ ਤਕ ਪਹਿਲੇ ਤੋਂ ਇਜਾਜ਼ਤ ਦੀ ਗੱਲ ਹੈ ਤਾਂ ਅਸੀਂ ਇਸ ਦੇ ਲਈ ਆਈ.ਸੀ.ਸੀ. ਦੇ ਗਲਵਸ ਦੇ ਇਸਤੇਮਾਲ ਨੂੰ ਲੈ ਕੇ ਅਪੀਲ ਕਰਾਂਗੇ।
PunjabKesari
ਜ਼ਿਕਰਯੋਗ ਹੈ ਕਿ ਵਰਲਡ ਕੱਪ 'ਚ ਦੱਖਣੀ ਅਫਰੀਕਾ ਦੇ ਖਿਲਾਫ ਮੈਚ 'ਚ ਧੋਨੀ ਨੇ ਜੋ ਦਸਤਾਨੇ ਪਹਿਨੇ ਸਨ, ਉਨ੍ਹਾਂ 'ਤੇ ਫੌਜ ਦਾ ਸ਼ਹੀਦੀ ਬੈਜ ਬਣਿਆ ਹੋਇਆ ਸੀ ਇਸ 'ਤੇ ਆਈ.ਸੀ.ਸੀ. ਨੇ ਬੀ.ਸੀ.ਸੀ.ਆਈ. ਤੋਂ ਧੋਨੀ ਦੇ ਦਸਤਾਨਿਆਂ ਤੋਂ ਲੋਗੋ ਹਟਾਉਣ ਨੂੰ ਕਿਹਾ ਸੀ।  ਧੋਨੀ ਦੀ ਦਸਤਾਨਿਆਂ 'ਤੇ ਆਈ.ਸੀ.ਸੀ. ਦੇ ਇਤਰਾਜ਼ 'ਤੇ ਬੀ.ਸੀ.ਸੀ.ਆਈ. ਤੋਂ ਲੈ ਕੇ ਖੇਡ ਜਗਤ ਅਤੇ ਸਾਰੇ ਪ੍ਰਸ਼ੰਸਕ ਧੋਨੀ ਦੇ ਸਮਰਥਨ 'ਚ ਉਤਰ ਗਏ ਹਨ।


author

Tarsem Singh

Content Editor

Related News