‘ਮਿਸਟਰ ਫਾਈਟਰ’ ਸੀਨੀਅਰਜ਼ ਦੀ ਇੱਜ਼ਤ ਨਹੀਂ ਕਰਦਾ, ਮੈਨੂੰ ਫਿਕਸਰ ਕਿਹਾ : ਐੱਸ. ਸ਼੍ਰੀਸੰਥ

12/08/2023 11:14:05 AM

ਸੂਰਤ- ਸਾਬਕਾ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਥ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਗੌਤਮ ਗੰਭੀਰ ਨੇ ਉਸ ਨੂੰ ਇੱਥੇ ਲੀਜੈਂਡਸ ਲੀਗ ਕ੍ਰਿਕਟ ਮੈਚ ਦੌਰਾਨ ‘ਫਿਕਸਰ’ ਕਿਹਾ। ਬੁੱਧਵਾਰ ਨੂੰ ਇੰਡੀਅਨ ਕੈਪੀਟਲਸ ਅਤੇ ਗੁਜਰਾਤ ਜਾਇੰਟਸ ਵਿਚਾਲੇ ਐਲੀਮੀਨੇਟਰ ਮੈਚ ਦੌਰਾਨ ਸ਼੍ਰੀਸੰਥ ਅਤੇ ਉਸ ਦੇ ਸਾਬਕਾ ਸਾਥੀ ਗੰਭੀਰ ਵਿਚਾਲੇ ਤਿੱਖੀ ਬਹਿਸ ਹੋ ਗਈ ਸੀ। ਇਸ ਤੋਂ ਬਾਅਦ ਵਿਸ਼ਵ ਕੱਪ ਜੇਤੂ ਖਿਡਾਰੀਆਂ ਨੂੰ ਵੱਖ ਕਰਨ ਲਈ ਅੰਪਾਇਰ ਨੂੰ ਦਖਲ ਦੇਣਾ ਪਿਆ। ਬੁੱਧਵਾਰ ਨੂੰ ਹੀ ਮੈਚ ਤੋਂ ਬਾਅਦ ਇੰਸਟਾਗ੍ਰਾਮ ਲਾਈਵ ਵੀਡੀਓ ’ਚ ਸ਼੍ਰੀਸੰਥ ਨੇ ਗੰਭੀਰ ਨੂੰ ‘ਮਿਸਟਰ ਫਾਈਟਰ’ ਕਿਹਾ ਸੀ ਅਤੇ ਨਾਲ ਹੀ ਕਿਹਾ ਸੀ ਕਿ ਉਹ ਆਪਣੇ ਸੀਨੀਅਰ ਖਿਡਾਰੀਆਂ ਦੀ ਇੱਜ਼ਤ ਨਹੀਂ ਕਰਦਾ ਸੀ।

ਇਹ ਵੀ ਪੜ੍ਹੋ-ਟੀ-20 ਦਾ ਕਪਤਾਨ ਕੌਣ? 3 ਦਾਅਵੇਦਾਰ ਖੜ੍ਹੇ, ਕਿਸ ’ਤੇ ਲੱਗੇਗੀ ਮੋਹਰ, BCCI ਦੁਚਿੱਤੀ ’ਚ
ਇਸ ਲਈ ਬਣਿਆ ਨਿਸ਼ਾਨਾ
ਸ਼੍ਰੀਸੰਥ ’ਤੇ ਆਈ. ਪੀ. ਐੱਲ.-2013 ’ਚ ਸਪਾਟ ਫਿਕਸਿੰਗ ਮਾਮਲੇ ’ਚ ਉਸ ਦੀ ਕਥਿਤ ਸ਼ਮੂਲੀਅਤ ਕਾਰਨ ਬੀ. ਸੀ. ਸੀ. ਆਈ. ਦੀ ਅਨੁਸ਼ਾਸਨੀ ਕਮੇਟੀ ਨੇ ਉਮਰ ਭਰ ਦੀ ਪਾਬੰਦੀ ਲਾਈ ਸੀ ਪਰ ਸੁਪਰੀਮ ਕੋਰਟ ਨੇ 2019 ’ਚ ਇਸ ਪਾਬੰਦੀ ਨੂੰ ਘਟਾ ਕੇ 7 ਸਾਲ ਕਰ ਦਿੱਤਾ ਸੀ।
‘ਕ੍ਰਿਕਟ ਮੈਦਾਨ ’ਤੇ ਲਾਈਵ ਜੋ ਸ਼ਬਦ ਕਹੇ, ਉਸ ਸਵਿਕਾਰਨਯੋਗ ਨਹੀਂ’
ਸ਼੍ਰੀਸੰਥ ਨੇ ਕਿਹਾ,‘‘ਮਿਸਟਰ ਫਾਈਟਰ ਨਾਲ ਜੋ ਕੁਝ ਹੋਇਆ, ਉਸ ਬਾਰੇ ’ਚ ਮੈਂ ਸਿਰਫ ਚੀਜ਼ਾਂ ਸਪੱਸ਼ਟ ਕਰਨਾ ਚਾਹੁੰਦਾ ਹਾਂ। ਉਹ ਹਮੇਸ਼ਾ ਆਪਣੇ ਸਾਥੀਆਂ ਨਾਲ ਲੜਦਾ ਹੈ, ਬਿਨਾਂ ਕਿਸੇ ਕਾਰਨ ਦੇ। ਉਹ ਆਪਣੇ ਹੀ ਸੀਨੀਅਰ ਖਿਡਾਰੀਆਂ ਦੀ ਇੱਜ਼ਤ ਨਹੀਂ ਕਰਦਾ, ਜਿਸ ’ਚ ਵੀਰੂ ਭਾਈ (ਵਰਿੰਦਰ ਸਹਿਵਾਗ) ਵੀ ਸ਼ਾਮਲ ਹਨ। ਅੱਜ ਬਿਲਕੁਲ ਅਜਿਹਾ ਹੀ ਹੋਇਆ। ਬਿਨਾਂ ਕਿਸੇ ਕਾਰਨ, ਉਹ ਮੈਨੂੰ ਕੁਝ ਨਾ ਕੁਝ ਕਹਿੰਦਾ ਰਿਹਾ, ਜੋ ਬਹੁਤ ਅਸ਼ਲੀਲ ਸੀ। ਇਥੇ ਮੇਰੀ ਗਲਤੀ ਨਹੀਂ ਹੈ । ਮੈਂ ਚੀਜ਼ਾਂ ਸਪੱਸ਼ਟ ਕਰਨਾ ਚਾਹੁੰਦਾ ਹਾਂ। ਮਿਸਟਰ ਗੌਤਮ ਨੇ ਜੋ ਕੀਤਾ ਹੈ, ਉਹ ਤੁਹਾਨੂੰ ਸਾਰਿਆਂ ਨੂੰ ਜਾਣਨ ਲਈ ਮਿਲੇਗਾ। ਉਸ ਨੇ ਕ੍ਰਿਕਟ ਮੈਦਾਨ ’ਤੇ ਲਾਈਵ ਜੋਂ ਸ਼ਬਦ ਕਹੇ, ਉਹ ਸਵੀਕਾਰਨਯੋਗ ਨਹੀਂ ਹਨ। ਮੇਰਾ ਪਰਿਵਾਰ, ਮੇਰਾ ਸੂਬਾ ਹਰ ਕੋਈ ਇੰਨੇ ਖਰਾਬ ਦੌਰ ’ਚੋਂ ਲੰਘ ਰਿਹਾ ਹੈ। ਮੈਂ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਹ ਲੜਾਈ ਲੜੀ। ਹੁਣ ਲੋਕ ਮੈਨੂੰ ਬਿਨਾਂ ਕਿਸੇ ਕਾਰਨ ਦੇ ਅਪਮਾਨਿਤ ਕਰਨਾ ਚਾਹੁੰਦੇ ਹਨ। ਉਸ ਨੇ ਅਜਿਹੀਆਂ ਚੀਜ਼ਾਂ ਕਹੀਆਂ ਜੋ ਉਸ ਨੂੰ ਨਹੀਂ ਕਹਿਣੀਆਂ ਚਾਹੀਦੀਆਂ ਸਨ। ਮੈਂ ਤੁਹਾਨੂੰ ਨਿਸ਼ਚਿਤ ਰੂਪ ਨਾਲ ਦੱਸਾਂਗਾ ਕਿ ਉਸ ਨੇ ਕੀ ਕਿਹਾ। ਉਹ ਲਾਈਵ ਟੀ. ਵੀ. ’ਤੇ ਮੈਨੂੰ ‘ਫਿਕਸਰ-ਫਿਕਸਰ ਕਹਿੰਦਾ ਰਿਹਾ, ਤੂੰ ਫਿਕਸਰ ਹੈ। ਮੈਂ ਸਿਰਫ ਇਹੀ ਕਿਹਾ, ਤੁਸੀਂ ਕੀ ਕਰ ਰਹੇ ਹੋ। ਮੈਂ ਮਜ਼ਾਕੀਆ ਅੰਦਾਜ਼ ’ਚ ਹੱਸਦਾ ਰਿਹਾ। ਜਦੋਂ ਅੰਪਾਇਰ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਨੇ ਉਸ ਨਾਲ ਵੀ ਇਸੇ ਭਾਸ਼ਾ ’ਚ ਗੱਲ ਕੀਤੀ।

ਇਹ ਵੀ ਪੜ੍ਹੋ-ਰਵੀ ਬਿਸ਼ਨੋਈ ਨੇ ਕੀਤਾ ਕਮਾਲ, ICC ਟੀ-20 ਰੈਂਕਿੰਗ 'ਚ ਬਣੇ ਨੰਬਰ ਇਕ ਗੇਂਦਬਾਜ਼
ਮੈਂ ਕਿਸੇ ਅਪਸ਼ਬਦ ਦੀ ਵਰਤੋਂ ਨਹੀਂ ਕੀਤੀ। ਕ੍ਰਿਪਾ ਸੱਚ ਦਾ ਸਾਥ ਦਿਓ। ਉਹ ਕਈ ਲੋਕਾਂ ਨਾਲ ਅਜਿਹਾ ਕਰਦਾ ਰਿਹਾ ਹੈ। ਮੈਨੂੰ ਨਹੀਂ ਪਤਾ ਕਿ ਉਸ ਨੇ ਇਹ ਕਿਉਂ ਸ਼ੁਰੂ ਕੀਤਾ ਅਤੇ ਇਹ ਓਵਰ ਦੇ ਆਖਿਰ ’ਚ ਹੋਇਆ। ਹੁਣ ਉਸ ਦੇ ਲੋਕ ਕਹਿ ਰਹੇ ਹਨ ਕਿ ਉਸ ਨੇ ‘ਸਿਕਸਰ-ਸਿਕਸਰ’ ਕਿਹਾ ਹੈ, ਪਰ ਉਸ ਨੇ ਕਿਹਾ ‘ਤੂੰ ਫਿਕਸਰ, ਤੂੰ ਫਿਕਸਰ ਹੈ। ਇਹ ਗੱਲ ਕਰਨ ਦਾ ਤਰੀਕਾ ਨਹੀਂ ਹੈ। ਮੈਂ ਇਸ ਘਟਨਾ ਨੂੰ ਇੱਥੇ ਖਤਮ ਕਰਨ ਬਾਰੇ ਸੋਚ ਰਿਹਾ ਹਾਂ ਪਰ ਉਸ ਦੇ ਲੋਕ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਸ਼੍ਰੀਸੰਥ ਦੀ ਗੱਲ ਬਹੁਤ ਹੀ ਹੈਰਾਨ ਕਰਨ ਵਾਲੀ ਹੈ ਕਿ ਜੋ ਖਿਡਾਰੀ ਉਸ ਦੇ ਨਾਲ ਕਈ ਸਾਲਾਂ ਤੱਕ ਭਾਰਤ ਲਈ ਖੇਡਿਆ ਹੈ, ਸਰਗਰਮ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਇੰਨੇ ਸਾਲਾਂ ਬਾਅਦ ਵੀ ਇਸ ਪੱਧਰ ਤੱਕ ਡਿੱਗ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News