ਮੋਟੇਰਾ ਦੀ ਪਿੱਚ ਦੀ ਮਿਲੀ ‘ਔਸਤ ਰੇਟਿੰਗ’, ਟੀ20 ਕੌਮਾਂਤਰੀ ਲਈ ‘ਬਹੁਤ ਚੰਗੀ’ : ICC
Sunday, Mar 14, 2021 - 11:37 PM (IST)
ਨਵੀਂ ਦਿੱਲੀ– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਅਹਿਮਦਾਬਾਦ ਵਿਚ ਭਾਰਤ ਤੇ ਇੰਗਲੈਂਡ ਵਿਚਾਲੇ ਖੇਡੇ ਗਏ ਡੇ-ਨਾਈਟ ਟੈਸਟ ਮੈਚ ਦੀ ਪਿੱਚ ਨੂੰ ਔਸਤ ਰੇਟਿੰਗ ਦਿੱਤੀ ਹੈ, ਜਿਸ ਨਾਲ ਇਹ ਪਿੱਚ ਪਾਬੰਦੀਸ਼ੁਦਾ ਹੋਣ ਤੋਂ ਬਚ ਗਈ ਕਿਉਂਕਿ ਇਸ ਵਿਵਾਦਪੂਰਣ ਸਤ੍ਹਾ ’ਤੇ ਖੇਡ ਦੋ ਦਿਨ ਵਿਚ ਹੀ ਖਤਮ ਹੋ ਗਈ ਸੀ। ਆਈ. ਸੀ. ਸੀ. ਨੇ ਆਪਣੇ ‘ਨਿਯਮ ਤੇ ਦਿਸ਼ਾ-ਨਿਰਦੇਸ਼’ ਪੇਜ ’ਤੇ ਸਾਰੇ ਹਾਲੀਆ ਮੈਚਾਂ ਦੀ ਰੇਟਿੰਗ ਅਪਡੇਟ ਕੀਤੀ ਹੈ ਤੇ ਤੀਜੇ ਟੈਸਟ ਲਈ ਮੋਟੇਰਾ ਦੀ ਪਿੱਚ ਨੂੰ ‘ਔਸਤ’ ਜਦਕਿ ਆਖਰੀ ਟੈਸਟ ਲਈ ਇਸ ਨੂੰ ‘ਚੰਗੀ ਰੇਟਿੰਗ’ ਦਿੱਤੀ ਹੈ।
ਇਹ ਖ਼ਬਰ ਪੜ੍ਹੋ- IND vs ENG : ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
ਪਹਿਲੇ ਟੀ-20 ਕੌਮਾਂਤਰੀ ਮੈਚ ਲਈ ਇਸ ਨੂੰ ‘ਬਹੁਤ ਚੰਗੀ’ ਰੇਟਿੰਗ ਦਿੱਤੀ ਗਈ । ਦਿਲਚਸਪ ਗੱਲ ਹੈ ਕਿ ਭਾਰਤ ਤੇ ਆਸਟਰੇਲੀਆ ਵਿਚਾਲੇ ਐੱਸ. ਸੀ. ਜੀ. ’ਤੇ ਖੇਡੇ ਗਏ ਤੀਜੇ ਟੈਸਟ ਦੀ ਪਿੱਚ ਨੂੰ ਵੀ ‘ਔਸਤ’ ਰੇਟਿੰਗ ਮਿਲੀ ਹੈ। ਭਾਰਤ ਨੇ ਇੰਗਲੈਂਡ ਵਿਰੁੱਧ ਗੁਲਾਬੀ ਗੇਂਦ ਦਾ ਮੈਚ 10 ਵਿਕਟਾਂ ਨਲਾ ਜਿੱਤਿਆ ਸੀ, ਜਿਸ ਵਿਚ ਦੋਵੇਂ ਟੀਮਾਂ ਟਰਨਿੰਗ ਪਿੱਚ ’ਤੇ 150 ਦੌੜਾਂ ਤੋਂ ਵੱਧ ਦਾ ਸਕੋਰ ਬਣਾਉਣ ਵਿਚ ਸਫਲ ਰਹੀਆਂ ਸਨ। ਭਾਰਤ ਨੇ 145 ਤੇ ਬਿਨਾਂ ਵਿਕਟ ਗੁਆਏ 49 ਦੌੜਾਂ ਬਣਾਈਆਂ ਸਨ ਜਦਕਿ ਇੰਗਲੈਂਡ ਦੀ ਟੀਮ ਅਕਸ਼ਰ ਪਟੇਲ ਦੀ ਗੇਂਦਬਾਜ਼ੀ ਦੇ ਸਾਹਮਣੇ ਦੋਵੇਂ ਪਾਰੀਆਂ ਵਿਚ 112 ਤੇ 81 ਦੌੜਾਂ ਹੀ ਬਣਾ ਸਕੀ ਸੀ।
ਇਹ ਖ਼ਬਰ ਪੜ੍ਹੋ- ਮੇਦਵੇਦੇਵ ‘ਓਪਨ-13’ ਦੇ ਫਾਈਨਲ ’ਚ ਭਿੜੇਗਾ ਡਬਲਜ਼ ਮਾਹਿਰ ਹੋਬਰਟ ਨਾਲ
ਨਰਿੰਦਰ ਮੋਦੀ ਸਟੇਡੀਅਮ ਦੀ ਨਵੀਂ ਬਣੀ ਪਿੱਚ ਨੂੰ ਜੇਕਰ ‘ਘਟੀਆ’ ਪਿੱਚ ਕਰਾਰ ਦਿੱਤਾ ਜਾਂਦਾ ਤਾਂ ਇਸ ’ਤੇ ਪਾਬੰਦੀ ਲੱਗ ਸਕਦੀ ਸੀ। ਭਾਰਤ ਤੇ ਇੰਗਲੈਂਡ ਵਿਚਾਲੇ ਚਾਰ ਮੈਚਾਂ ਦੀ ਟੈਸਟ ਲੜੀ ਵਿਚ ਪਿੱਚ ’ਤੇ ਕਾਫੀ ਵਿਵਾਦ ਹੋਇਆ ਸੀ, ਜਿਸ ਵਿਚ ਵਿਰਾਟ ਕੋਹਲੀ ਦੀ ਟੀਮ ਨੇ 3-1 ਨਾਲ ਲੜੀ ਜਿੱਤ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।