ਮੋਰਗਨ ਦਾ 13ਵਾਂ ਇਕ ਦਿਨਾ ਸੈਂਕੜਾ, ਧੋਨੀ ਦੇ ਛੱਕਿਆਂ ਦਾ ਰਿਕਾਰਡ ਤੋੜਿਆ

Tuesday, Aug 04, 2020 - 11:57 PM (IST)

ਮੋਰਗਨ ਦਾ 13ਵਾਂ ਇਕ ਦਿਨਾ ਸੈਂਕੜਾ, ਧੋਨੀ ਦੇ ਛੱਕਿਆਂ ਦਾ ਰਿਕਾਰਡ ਤੋੜਿਆ

ਨਵੀਂ ਦਿੱਲੀ- ਇੰਗਲੈਂਡ ਦੇ ਇਯੋਨ ਮੋਰਗਨ (106) ਦਾ ਬੱਲਾ ਇਕ ਵਾਰ ਫਿਕ ਅਹਿਮ ਮੌਕੇ 'ਤੇ ਚੱਲਿਆ। ਇੰਗਲੈਂਡ ਦੀ ਟੀਮ ਜਦੋਂ ਆਇਰਲੈਂਡ ਦੇ ਵਿਰੁੱਧ ਤੀਜੇ ਵਨ ਡੇ 'ਚ ਸਿਰਫ 44 ਦੌੜਾਂ 'ਤੇ ਤਿੰਨ ਵਿਕਟਾਂ ਗੁਆ ਚੁੱਕੀ ਸੀ ਅਜਿਹੇ ਮੌਕੇ 'ਤੇ ਮੋਰਗਨ ਕ੍ਰੀਜ਼ 'ਤੇ ਆਏ ਤੇ ਸ਼ਾਨਦਾਰ ਸੈਂਕੜਾ ਲਗਾਇਆ। ਮੋਰਗਨ ਨੇ ਆਪਣੇ ਵਨ ਡੇ ਕਰੀਅਰ ਦਾ 13ਵਾਂ ਸੈਂਕੜਾ ਲਗਾਇਆ। ਇਸਦੇ ਨਾਲ ਹੀ ਉਨ੍ਹਾਂ ਨੇ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਮਹਿੰਦਰ ਸਿੰਘ ਧੋਨੀ ਦਾ ਰਿਕਾਰਡ ਵੀ ਤੋੜ ਦਿੱਤਾ।

ਜਾਣੋ ਮੋਰਗਨ ਦੇ ਕੁਝ ਰਿਕਾਰਡਸ ਬਾਰੇ 'ਚ-

PunjabKesari
ਵਨ ਡੇ 'ਚ ਇੰਗਲੈਂਡ ਦੇ ਲਈ ਸਭ ਤੋਂ ਜ਼ਿਆਦਾ ਛੱਕੇ
15- ਜੋ ਰੂਟ
13- ਇਯੋਨ ਮੋਰਗਨ
12- ਮਾਰਕਸ ਟ੍ਰੇਸਕੋਥਿਕ
9- ਜਾਨੀ ਬੇਅਰਸਟੋ
9- ਜੇਸਨ ਰਾਏ
9- ਜੋਸ ਬਟਲਰ
9- ਕੇਵਿਨ ਪੀਟਰਸਨ

PunjabKesari
ਅੰਤਰਰਾਸ਼ਟਰੀ ਕ੍ਰਿਕਟ 'ਚ ਕਪਤਾਨ ਦੇ ਰੂਪ 'ਚ ਸਭ ਤੋਂ ਜ਼ਿਆਦਾ ਛੱਕੇ
214- ਇਯੋਨ ਮੋਰਗਨ (163 ਮੈਚ)
211- ਮਹਿੰਦਰ ਸਿੰਘ ਧੋਨੀ (332)
171- ਰਿਕੀ ਪੋਂਟਿੰਗ (324)
170- ਬ੍ਰੇਂਡਮ ਮੈਕੁਲਮ (121)
135- ਏ ਬੀ ਡਿਵੀਲੀਅਰਸ (124)


author

Gurdeep Singh

Content Editor

Related News