ਟੀ20 ਦੇ ਸਭ ਤੋਂ ਸਫਲ ਕਪਤਾਨ ਬਣੇ ਇਯੋਨ ਮੋਰਗਨ, ਧੋਨੀ ਨੂੰ ਛੱਡਿਆ ਪਿੱਛੇ
Tuesday, Nov 02, 2021 - 01:43 AM (IST)
ਸ਼ਾਰਜਾਹ- ਇੰਗਲੈਂਡ ਨੇ ਟੀ-20 ਕ੍ਰਿਕਟ ਵਿਸ਼ਵ ਕੱਪ ਦਾ ਆਪਣਾ ਚੌਥਾ ਮੈਚ ਵੀ ਜਿੱਤ ਲਿਆ ਹੈ। ਸ਼੍ਰੀਲੰਕਾ ਦੇ ਵਿਰੁੱਧ ਹੋਏ ਇਸ ਮੁਕਾਬਲੇ ਵਿਚ ਇੰਗਲੈਂਡ ਨੇ ਜੋਸ ਬਟਲਰ ਦੇ ਸੈਂਕੜੇ ਦੀ ਬਦੌਲਤ 163 ਦੌੜਾਂ ਬਣਾਈਆਂ। ਸ਼੍ਰੀਲੰਕਾਈ ਟੀਮ ਟੀਚੇ ਦਾ ਪਿੱਛਾ ਨਹੀਂ ਕਰ ਸਕੀ। ਇਸ ਜਿੱਤ ਦੇ ਨਾਲ ਹੀ ਇਯੋਨ ਮੋਰਗਨ ਟੀ-20 ਅੰਤਰਰਾਸ਼ਟਰੀ ਵਿਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਜਿੱਤ ਹਾਸਲ ਕਰਨ ਵਾਲੇ ਖਿਡਾਰੀ ਵੀ ਬਣ ਗਏ ਹਨ। ਦੇਖੋ ਰਿਕਾਰਡ-
ਇਹ ਖ਼ਬਰ ਪੜ੍ਹੋ- ਇਬਰਾਹਿਮੋਵਿਚ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ AC ਮਿਲਾਨ ਨੇ ਰੋਮਾ ਨੂੰ ਹਰਾਇਆ
ਕਪਤਾਨ ਦੇ ਰੂਪ ਵਿਚ ਸਭ ਤੋਂ ਜ਼ਿਆਦਾ ਜਿੱਤ ਟੀ-20
ਇਯੋਨ ਮੋਰਗਨ 43 (68 ਮੈਚ)
ਅਸਗਰ ਅਫਗਾਨ 42 (52 ਮੈਚ)
ਮਹਿੰਦਰ ਸਿੰਘ ਧੋਨੀ 42 (72 ਮੈਚ)
ਸਰਫਰਾਜ ਅਹਿਮਦ 29 (37 ਮੈਚ)
ਵਿਰਾਟ ਕੋਹਲੀ 29 (47 ਮੈਚ)
ਇਹ ਖ਼ਬਰ ਪੜ੍ਹੋ- ਵਾਨਿੰਦੂ ਹਸਰੰਗਾ ਨੇ ਬਣਾਇਆ ਇਹ ਰਿਕਾਰਡ, ਇਨ੍ਹਾਂ ਦਿੱਗਜਾਂ ਨੂੰ ਛੱਡਿਆ ਪਿੱਛੇ
ਦੱਸ ਦੇਈਏ ਕਿ ਇੰਗਲੈਂਡ ਵਲੋਂ ਟੀ-20 ਕ੍ਰਿਕਟ ਵਿਚ ਇਯੋਨ ਮੋਰਗਨ ਦੇ ਨਾਂ 'ਤੇ ਸਭ ਤੋਂ ਜ਼ਿਆਦਾ ਦੌੜਾਂ ਦਰਜ ਹਨ। ਉਨ੍ਹਾਂ ਨੇ 110 ਮੈਚਾਂ ਵਿਚ 2367 ਦੌੜਾਂ ਬਣਾਈਆਂ ਹਨ, ਜਿਸ ਵਿਚ 14 ਅਰਧ ਸੈਂਕੜੇ ਵੀ ਸ਼ਾਮਲ ਹਨ। ਇਹੀ ਨਹੀਂ ਟੀ-20 ਵਿਚ ਉਸਦੇ ਨਾਂ 'ਤੇ 116 ਛੱਕੇ ਵੀ ਦਰਜ ਹਨ। ਸ਼੍ਰੀਲੰਕਾ ਦੇ ਵਿਰੁੱਧ ਮੈਚ ਦੇ ਦੌਰਾਨ ਵੀ ਉਨ੍ਹਾਂ ਨੇ ਬੱਲੇਬਾਜ਼ੀ ਦੇ ਜ਼ੌਹਰ ਦਿਖਾਏ। ਸ਼ੁਰੂਆਤੀ 15 ਗੇਂਦਾਂ ਵਿਚ 20 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਉਣ ਵਾਲੇ ਮੋਰਗਨ ਨੇ ਅਚਾਨਕ ਗੇਅਰ ਬਦਲਿਆ ਤੇ ਇੰਗਲੈਂਡ ਨੂੰ 100 ਦੌੜਾਂ ਤੋਂ ਪਾਰ ਪਹੁੰਚਾ ਦਿੱਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।