ਯੂ. ਐੱਸ. ਓਪਨ ਤੋਂ ਅਜੇ ਹੋਰ ਖਿਡਾਰੀ ਹਟਣਗੇ : ਮਰੇ
Friday, Jul 31, 2020 - 09:27 PM (IST)
ਲੰਡਨ- ਸਾਬਕਾ ਓਲੰਪਿਕ ਚੈਂਪੀਅਨ ਤੇ ਤਿੰਨ ਵਾਰ ਦੇ ਗ੍ਰੈਂਡ ਸਲੇਮ ਜੇਤੂ ਬ੍ਰਿਟੇਨ ਦੇ ਐਂਡੀ ਮਰੇ ਨੇ ਕਿਹਾ ਹੈ ਕਿ ਵਿਸ਼ਵ ਦੀ ਨੰਬਰ ਇਕ ਮਹਿਲਾ ਖਿਡਾਰੀ ਆਸਟਰੇਲੀਆ ਦੀ ਐਸ਼ਲੇ ਬਾਰਟੀ ਦੇ ਸਾਲ ਦੇ ਆਖਰੀ ਗ੍ਰੈਂਡ ਸਲੇਮ ਯੂ. ਐੱਸ. ਏ. ਓਪਨ ਤੋਂ ਹਟਨ ਤੋਂ ਬਾਅਦ ਹੋਰ ਖਿਡਾਰੀ ਵੀ ਕੋਰੋਨਾ ਮਹਾਮਾਰੀ ਦੇ ਖਤਰੇ ਨੂੰ ਦੇਖਦੇ ਹੋਏ ਯੂ. ਐੱਸ. ਓਪਨ ਤੋਂ ਹਟ ਸਕਦੇ ਹਨ।
ਆਸਟਰੇਲੀਆ ਦੀ ਬਾਰਟੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਹ ਅਮਰੀਕਾ ਦੀ ਯਾਤਰਾ ਕਰਨ ਨੂੰ ਲੈ ਕੇ ਸਹਿਜ ਮਹਿਸੂਸ ਨਹੀਂ ਕਰ ਰਹੀ ਤੇ ਯੂ. ਐੱਸ. ਓਪਨ ਤੋਂ ਹਟ ਰਹੀ ਹੈ। ਯੂ. ਐੱਸ. ਓਪਨ 31 ਅਗਸਤ ਤੋਂ ਸ਼ੁਰੂ ਹੋਣਾ ਨਿਰਧਾਰਤ ਹੈ। ਸਾਬਕਾ ਨੰਬਰ ਇਕ ਮਰੇ ਨੇ ਬ੍ਰਿਟਿਸ਼ ਮੀਡੀਆ ਨੂੰ ਕਿਹਾ ਕਿ ਮੈਂ ਸੁਣਿਆ ਹੈ ਕਿ ਕੁਝ ਦਿੱਗਜ ਖਿਡਾਰੀ ਯੂ. ਐੱਸ. ਓਪਨ 'ਚ ਨਹੀਂ ਖੇਡਣ ਜਾ ਰਹੇ ਹਨ ਤੇ ਮੈਨੂੰ ਲੱਗਦਾ ਹੈ ਕਿ ਇਸ ਦੇ ਪਿੱਛੇ ਕੋਰੋਨਾ ਦਾ ਹੀ ਮਾਮਲਾ ਹੋ ਸਕਦਾ ਹੈ। ਖੇਡਣਾ ਜਾਂ ਨਹੀਂ ਖੇਡਣਾ ਹਰ ਕਿਸੇ ਦਾ ਨਿਜੀ ਫੈਸਲਾ ਹੈ। ਜੇਕਰ ਉਹ ਖੁਦ ਨੂੰ ਸੁਰੱਖਿਅਤ ਨਹੀਂ ਸਮਝਦੇ ਹਨ, ਸਹਿਜ ਮਹਿਸੂਸ ਨਹੀਂ ਕਰਦੇ ਹਨ, ਯਾਤਰਾ ਕਰ ਖੁਦ ਨੂੰ ਅਤੇ ਆਪਣੀ ਟੀਮ ਨੂੰ ਖਤਰੇ 'ਚ ਪਾਉਣਾ ਨਹੀਂ ਚਾਹੁੰਦੇ ਹਨ ਤਾਂ ਇਸ ਗੱਲ ਨੂੰ ਸਮਝਿਆ ਜਾ ਸਕਦਾ ਹੈ। ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਤੇ ਨੰਬਰ ਦੋ ਰਾਫੇਲ ਨਡਾਲ, ਸਾਬਰਾ ਨੰਬਰ ਇਕ ਸੇਰੇਨਾ ਵਿਲੀਅਮਸ ਯੂ. ਐੱਸ. ਓਪਨ ਦੇ ਅਭਿਆਸ ਟੂਰਨਾਮੈਂਟ ਵੇਸਟਰਨ ਐਂਡ ਸਦਰਨ ਓਪਨ 'ਚ ਖੇਡਣ ਜਾ ਰਹੇ ਹਨ ਜੋ ਇਸ ਵਾਰ 20 ਤੋਂ 28 ਅਗਸਤ ਤਕ ਨਿਊਯਾਰਕ 'ਚ ਹੋਵੇਗਾ। ਦੋਵੇ ਟੂਰਨਾਮੈਂਟ ਦਰਸ਼ਕਾਂ ਦੇ ਬਿਨਾਂ ਖੇਡਿਆ ਜਾਵੇਗਾ।