ਮੋਹਨ ਬਾਗਾਨ ਨੇ ਜਿੱਤਿਆ ਆਪਣਾ ਪਹਿਲਾ ISL ਖ਼ਿਤਾਬ, ਹਾਸਲ ਕੀਤੇ ਇੰਨੇ ਕਰੋੜ ਰੁਪਏ
Sunday, Mar 19, 2023 - 08:08 PM (IST)

ਨਵੀਂ ਦਿੱਲੀ : ਏਟੀਕੇ ਮੋਹਨ ਬਾਗਾਨ ਨੇ ਇੰਡੀਅਨ ਸੁਪਰ ਲੀਗ (ISL 2023) ਦਾ ਖਿਤਾਬ ਜਿੱਤ ਲਿਆ ਹੈ। ਉਨ੍ਹਾਂ ਨੇ ਫਾਈਨਲ ਵਿੱਚ ਸੁਨੀਲ ਛੇਤਰੀ ਦੀ ਟੀਮ ਬੈਂਗਲੁਰੂ ਐਫਸੀ ਨੂੰ ਪੈਨਲਟੀ ਸ਼ੂਟਆਊਟ ਵਿੱਚ 4-3 ਨਾਲ ਹਰਾਇਆ। ਮੋਹਨ ਬਾਗਾਨ ਨੇ ਪਹਿਲੀ ਵਾਰ ਆਈਐਸਐਲ ਖ਼ਿਤਾਬ ਜਿੱਤਿਆ ਹੈ। ਸ਼ਨੀਵਾਰ ਨੂੰ ਗੋਆ 'ਚ ਖੇਡੇ ਗਏ ਮੈਚ 'ਚ ਪੂਰੇ ਸਮੇਂ ਤੱਕ ਸਕੋਰ 2-2 ਨਾਲ ਬਰਾਬਰ ਰਿਹਾ। ਇਸ ਤੋਂ ਬਾਅਦ ਇੱਕ ਰੋਮਾਂਚਕ ਪੈਨਲਟੀ ਸ਼ੂਟ ਆਊਟ ਹੋਇਆ ਜਿੱਥੇ ਮੋਹਨ ਬਾਗਾਨ ਨੇ ਦਬਾਅ ਦਾ ਸਾਹਮਣਾ ਕੀਤਾ ਅਤੇ ਜਿੱਤ ਦਰਜ ਕੀਤੀ। ਬੈਂਗਲੁਰੂ ਦੇ ਖਿਡਾਰੀ ਸ਼ਿਵਸ਼ਕਤੀ ਨਾਰਾਇਣਨ ਮੈਚ ਦੀ ਸ਼ੁਰੂਆਤ 'ਚ ਜ਼ਖਮੀ ਹੋ ਗਏ, ਜਿਸ ਕਾਰਨ ਸੁਨੀਲ ਛੇਤਰੀ ਬਦਲ ਵਜੋਂ ਮੈਦਾਨ 'ਤੇ ਆਏ।
ਬੈਂਗਲੁਰੂ ਨੂੰ ਮੈਚ ਦੀ ਸ਼ੁਰੂਆਤ 'ਚ ਹੀ ਝਟਕੇ ਦਾ ਸਾਹਮਣਾ ਕਰਨਾ ਪਿਆ, ਜਦੋਂ ਟੀਮ ਦਾ ਸਟਾਰ ਖਿਡਾਰੀ ਸ਼ਿਵਸ਼ਕਤੀ ਨਾਰਾਇਣਨ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਸੁਨੀਲ ਛੇਤਰੀ ਨੂੰ ਪਹਿਲੇ ਕੁਝ ਮਿੰਟਾਂ 'ਚ ਸ਼ਿਵਸ਼ਕਤੀ ਦੇ ਬਦਲ ਵਜੋਂ ਮੈਦਾਨ 'ਤੇ ਭੇਜਿਆ ਗਿਆ। 13ਵੇਂ ਮਿੰਟ 'ਚ ਰਾਏ ਕ੍ਰਿਸ਼ਨਾ ਦੀ ਗਲਤੀ 'ਤੇ ਮੋਹਨ ਬਾਗਾਨ ਨੂੰ ਪੈਨਲਟੀ ਮਿਲੀ। ਇਸ 'ਤੇ ਮੋਹਨ ਬਾਗਾਨ ਦੇ ਦਿਮਿਤਰੀ ਪੇਟਰਾਟੋਸ ਨੇ ਗੋਲ ਕਰਕੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਇਸ ਵਾਰ ਐਫਸੀ ਦੇ ਸੁਨੀਲ ਛੇਤਰੀ ਨੇ ਗੋਲ ਕਰਕੇ ਸਕੋਰ 1-1 ਕਰ ਦਿੱਤਾ।
ਇਹ ਵੀ ਪੜ੍ਹੋ : ਰੋਹਨ ਬੋਪੰਨਾ ATP ਮਾਸਟਰਸ 1000 ਖਿਤਾਬ ਜਿੱਤਣ ਵਾਲੇ ਸਭ ਤੋਂ ਵੱਧ ਉਮਰ ਦੇ ਖਿਡਾਰੀ ਬਣੇ
ਰਾਏ ਕ੍ਰਿਸ਼ਨਾ ਨੇ 78ਵੇਂ ਮਿੰਟ ਵਿੱਚ ਗੋਲ ਕਰਕੇ ਬੈਂਗਲੁਰੂ ਨੂੰ 2-1 ਦੀ ਬੜ੍ਹਤ ਦਿਵਾਈ। ਪਰ ਇਹ ਬੜ੍ਹਤ ਜ਼ਿਆਦਾ ਦੇਰ ਨਹੀਂ ਚੱਲ ਸਕੀ ਅਤੇ ਬਾਗਾਨ ਨੂੰ 85ਵੇਂ ਮਿੰਟ ਵਿੱਚ ਪੈਨਲਟੀ ਮਿਲੀ। ਇਸ ਵਾਰ ਵੀ ਪੇਟਰਾਟੋਸ ਨੇ ਗੋਲ ਕੀਤਾ ਅਤੇ ਸਕੋਰ 2-2 ਨਾਲ ਬਰਾਬਰ ਹੋ ਗਿਆ। ਮੈਚ ਦਾ ਸਮਾਂ 30 ਮਿੰਟ ਵਧਾ ਦਿੱਤਾ ਗਿਆ ਪਰ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ। ਫਿਰ ਪੈਨਲਟੀ ਸ਼ੂਟਆਊਟ ਹੋਇਆ। ਬਾਗਾਨ ਲਈ ਲਿਸਟਨ ਕੋਲਾਕੋ, ਪੇਟਰਾਟੋਸ, ਕਿਆਨ ਨਾਸੀਰੀ ਅਤੇ ਮਨਵੀਰ ਸਿੰਘ ਨੇ ਗੋਲ ਕੀਤੇ। ਦੂਜੇ ਪਾਸੇ ਬੈਂਗਲੁਰੂ ਵੱਲੋਂ ਸਿਰਫ਼ ਰਾਏ ਕ੍ਰਿਸ਼ਨਾ, ਐਲਨ ਕੋਸਟਾ ਅਤੇ ਸੁਨੀਲ ਛੇਤਰੀ ਹੀ ਗੋਲ ਕਰਨ ਵਿੱਚ ਸਫ਼ਲ ਰਹੇ। ਪਾਬਲੋ ਪੇਰੇਜ਼ ਅਤੇ ਬਰੂਨੋ ਰਮੀਰੇਜ਼ ਦੇ ਸਟ੍ਰੋਕ ਨੂੰ ਬਾਗਾਨ ਦੇ ਗੋਲਕੀਪਰ ਨੇ ਰੋਕ ਦਿੱਤਾ।
ਐਟਲੇਟਿਕੋ ਡੀ ਕੋਲਕਾਤਾ ਤਿੰਨ ਵਾਰ ਚੈਂਪੀਅਨ ਬਣੀ ਹੈ।ਐਟਲੇਟਿਕੋ ਡੀ ਕੋਲਕਾਤਾ ਨੇ ਤਿੰਨ ਵਾਰ ਆਈਐਸਐਲ ਖ਼ਿਤਾਬ ਜਿੱਤਿਆ ਹੈ। ਜਦੋਂ ਕਿ ਚੇਨਈਨ ਐਫਸੀ ਨੇ ਦੋ ਵਾਰ, ਮੁੰਬਈ ਸਿਟੀ ਐਫਸੀ, ਬੈਂਗਲੁਰੂ ਐਫਸੀ, ਮੋਹਨ ਬਾਗਾਨ ਅਤੇ ਹੈਦਰਾਬਾਦ ਐਫਸੀ ਨੇ ਇੱਕ-ਇੱਕ ਵਾਰ ਖਿਤਾਬ ਜਿੱਤਿਆ ਹੈ। ਸਾਲ 2014 ਵਿੱਚ ਹੋਏ ਪਹਿਲੇ ਸੀਜ਼ਨ ਵਿੱਚ ਐਟਲੇਟਿਕੋ ਡੀ ਕੋਲਕਾਤਾ ਚੈਂਪੀਅਨ ਬਣੀ ਸੀ। ਦੂਜੀ ਵਾਰ ਆਈਐੱਸਐੱਲ ਫਾਈਨਲ ਖੇਡ ਰਹੇ ਏਟੀਕੇ ਐੱਮਬੀ ਨੇ ਇਸ ਜਿੱਤ ਦੇ ਨਾਲ 6 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਹਾਸਲ ਕੀਤੀ ਹੈ ਜਦਕਿ ਉਪ ਜੇਤੂ ਬੈਂਗਲੁਰੂਨੂੰ 2.5 ਕਰੋੜ ਰੁਪਏ ਮਿਲੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।