ਵਾਰਵਿਕਸ਼ਰ ਦੇ ਆਖ਼ਰੀ 3 ਕਾਊਂਟੀ ਮੈਚ ਖੇਡੇਗਾ ਮੁਹੰਮਦ ਸਿਰਾਜ

Friday, Aug 19, 2022 - 10:55 AM (IST)

ਵਾਰਵਿਕਸ਼ਰ ਦੇ ਆਖ਼ਰੀ 3 ਕਾਊਂਟੀ ਮੈਚ ਖੇਡੇਗਾ ਮੁਹੰਮਦ ਸਿਰਾਜ

ਬਰਮਿੰਘਮ (ਭਾਸ਼ਾ)- ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਸਤੰਬਰ ’ਚ ਵਾਰਵਿਕਸ਼ਰ ਲਈ ਇੰਗਲਿਸ਼ ਕਾਊਂਟੀ ਚੈਂਪੀਅਨਸ਼ਿਪ ’ਚ ਖੇਡੇਗਾ। ਸਿਰਾਜ ਵਾਰਵਿਕਸ਼ਰ ਦੇ ਸੈਸ਼ਨ ਦੇ ਆਖਰੀ 3 ਸ਼੍ਰੇਣੀ ਮੈਚਾਂ ’ਚ ਮੈਦਾਨ ’ਚ ਉਤਰੇਗਾ। ਉਹ ਇਸ ਸਮੇਂ ਜ਼ਿੰਬਾਬਵੇ ’ਚ ਵਨ ਡੇ ਸੀਰੀਜ਼ ’ਚ ਖੇਡ ਰਿਹਾ ਹੈ ਪਰ ਭਾਰਤ ਦੀ ਟੀ-20 ਟੀਮ ’ਚ ਨਹੀਂ ਹੈ। ਕਾਊਂਟੀ ਕਲੱਬ ਨੇ ਕਿਹਾ ਕਿ ਵਾਰਵਿਕਸ਼ਰ ਕਾਊਂਟੀ ਕ੍ਰਿਕਟ ਕਲੱਬ ਨੇ ਭਾਰਤੀ ਅੰਤਰਰਾਸ਼ਟਰੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨਾਲ ਕਾਊਂਟੀ ਚੈਂਪੀਅਨਸ਼ਿਪ ਸੈਸ਼ਨ ਦੇ ਆਖਰੀ 3 ਮੈਚਾਂ ਲਈ ਕਰਾਰ ਕੀਤਾ ਹੈ।

28 ਸਾਲ ਦਾ ਇਹ ਖਿਡਾਰੀ 12 ਸਤੰਬਰ ਨੂੰ ਸਮਰਸੈੱਟ ਖਿਲਾਫ ਘਰੇਲੂ ਮੁਕਾਬਲੇ ਤੋਂ ਪਹਿਲਾਂ ਏਜਬੇਸਟਨ ’ਚ ਪਹੁੰਚ ਜਾਵੇਗਾ। ਸਿਰਾਜ ਇਸ ਸੈਸ਼ਨ ’ਚ ਵਾਰਵਿਕਸ਼ਰ ਦੀ ਅਗਵਾਈ ਕਰਨ ਵਾਲਾ ਦੂਜਾ ਖਿਡਾਰੀ ਹੈ। ਉਸ ਤੋਂ ਪਹਿਲਾਂ ਕੁਰਣਾਲ ਪੰਡਯਾ ਨੇ ਰਾਇਲ ਲੰਡਨ ਕੱਪ ਵਨ ਡੇ ਚੈਂਪੀਅਨਸ਼ਿਪ ਲਈ ਕਲੱਬ ਨਾਲ ਕਰਾਰ ਕੀਤਾ ਸੀ।


author

cherry

Content Editor

Related News