ਹਸੀਨ ਜਹਾਂ ਦਾ ਨਵਾਂ ਦੋਸ਼, ਈਦ ਦੇ ਬਾਅਦ ਦੂਜਾ ਵਿਆਹ ਕਰ ਰਹੇ ਹਨ ਸ਼ਮੀ

Monday, Jun 11, 2018 - 05:01 PM (IST)

ਹਸੀਨ ਜਹਾਂ ਦਾ ਨਵਾਂ ਦੋਸ਼, ਈਦ ਦੇ ਬਾਅਦ ਦੂਜਾ ਵਿਆਹ ਕਰ ਰਹੇ ਹਨ ਸ਼ਮੀ

ਨਵੀਂ ਦਿੱਲੀ— ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਦੇ ਵਿਚਕਾਰ ਮਾਮਲਾ ਸੁਲਝਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਬਹੁਤ ਦਿਨ੍ਹਾਂ ਦੀ ਸ਼ਾਂਤੀ ਦੇ ਬਾਅਦ ਹੁਣ ਇਕ ਬਾਰ ਫਿਰ ਤੋਂ ਸ਼ਮੀ ਅਤੇ ਉਨ੍ਹਾਂ ਦੀ ਪਤਨੀ ਦੇ ਵਿਚਕਾਰ ਯੁੱਧ ਛਿੜ ਗਿਆ ਹੈ। ਹਸੀਨ ਜਹਾਂ ਨੇ ਕੁਝ ਮਹੀਨਿਆਂ ਪਹਿਲਾਂ ਮੁਹੰਮਦ ਸ਼ਮੀ 'ਤੇ ਮਾਰਕੁੱਟ, ਰੇਪ, ਹੱਤਿਆ ਦੀ ਕੋਸ਼ਿਸ਼, ਘਰੇਲੂ ਹਿੰਸਾ ਅਤੇ ਮੈਚ ਫਿਕਸਿੰਗ ਵਰਗੇ ਗਈ ਗੰਭੀਰ ਦੋਸ਼ ਲਗਾਏ। ਹਸੀਨ ਨੇ ਸ਼ਮੀ ਖਿਲਾਫ ਕੇਸ ਵੀ ਦਰਜ ਕਰਵਾਇਆ ਹੈ। ਹਸੀਨ ਜਹਾਂ ਨੇ ਮੁੰਹਮਦ ਸ਼ਮੀ ਦੇ ਖਿਲਾਫ ਸ਼ਰੀਰਿਕ ਸਬੰਧ ਅਤੇ ਮਾਨਸਿਕ ਰੂਪ ਤੋਂ ਪਰੇਸ਼ਾਨ ਕਰਨ ਦੀ ਸ਼ਿਕਾਇਤ ਦਰਜ ਕਰਾਈ ਸੀ। ਹਾਲਾਂਕਿ, ਹਸੀਨ ਜਹਾਂ ਦੇ ਲਗਾਏ ਸਾਰੇ ਦੋਸ਼ਾਂ ਤੋਂ ਸ਼ਮੀ ਹੁਣ ਤੱਕ ਇਨਕਾਰ ਕਰ ਰਹੇ ਹਨ। ਸ਼ੁਰੂਆਤ 'ਚ ਤਾਂ ਮੁਹੰਮਦ ਸ਼ਮੀ ਇਸ ਮਾਮਲੇ 'ਚ ਸੁਲਹਾ ਕਰਨਾ ਚਾਹੁੰਦੇ ਸਨ, ਪਰ ਬਾਅਦ 'ਚ ਉਨ੍ਹਾਂ ਨੇ ਕਿਹਾ ਕਿ ਉਹ ਇਸ ਤੋਂ ਨਿਪਟਣ ਦੇ ਲਈ ਕਾਨੂੰਨੀ ਰਾਸਤਾ ਹੀ ਅਪਣਾਉਣਗੇ।

ਦੱਸ ਦਈਏ ਕਿ ਹਸੀਨ ਜਹਾਂ ਨੇ ਕਈ ਲੜਕੀਆਂ ਦੇ ਨਾਲ ਸ਼ਮੀ ਦੀ ਚੈਟਸ ਦੇ ਸਕਰੀਨਸ਼ਾਟ ਅਤੇ ਫੋਨ ਰਿਕਾਡਿੰਗ ਵੀ ਸ਼ੇਅਰ ਕੀਤੇ ਹਨ। ਹਾਲਾਂਕਿ ਹਜੇ ਤੱਕ ਉਹ ਆਪਣੇ ਲਗਾਏ ਹੋਏ ਕਿਸੇ ਵੀ ਦੋਸ਼ 'ਤੇ ਪੁਖਤਾ ਸਬੂਤ ਪੇਸ਼ ਕਰਨ 'ਚ ਨਾਕਾਮ ਹੀ ਰਹੀ ਹੈ। ਹੁਣ ਇਕ ਬਾਰ ਫਿਰ ਤੋਂ ਹਸੀਨ ਜਹਾਂ ਇਕ ਨਵੇਂ ਦੋਸ਼ ਦੇ ਨਾਲ ਆਈ ਹੈ। ਇਸ ਬਾਰ ਹਸੀਨ ਜਹਾਂ ਨੇ ਦਾਅਵਾ ਕੀਤਾ ਹੈ ਕਿ ਮੁਹੰਮਦ ਸ਼ਮੀ ਈਦ ਦੇ ਬਾਅਦ ਕਿਸੇ ਦੂਜੀ ਮਹਿਲਾ ਦੇ ਨਾਲ ਵਿਆਹ ਕਰਨ ਦੀ ਤਿਆਰੀ ਕਰ ਰਿਹਾ ਹੈ। ਜਹਾਂ ਨੇ ਦੋਸ਼ ਲਗਾਇਆ ਹੈ ਕਿ ਸ਼ਮੀ ਨੇ ਉਨ੍ਹਾਂ ਨੂੰ ਤਲਾਕ ਦੇਣ ਦੇ ਲਈ ਪੈਸੇ ਤੱਕ ਆਫਰ ਕੀਤੇ ਹਨ। ਹਸੀਨ ਨੇ ਕਿਹਾ ਸ਼ਮੀ ਆਪਣੇ ਵੱਡੇ ਭਰਾ ਦੀ ਸਾਲੀ ਨਾਲ ਈਦ ਦੇ ਪੰਜ ਦਿਨ ਬਾਅਦ ਵਿਆਹ ਕਰਨਾ ਚਾਹੁੰਦਾ ਹੈ। ਇਸ ਲਈ ਉਸਨੇ ਮੈਨੂੰ ਪੈਸੇ ਲੈ ਕੇ ਤਲਾਕ ਦੇਣ ਲਈ ਕਿਹਾ ਹੈ।

ਮੁਹੰਮਦ ਸ਼ਮੀ ਨੇ ਵੀ ਹਸੀਨ ਜਹਾਂ ਦੇ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੱਤਾ ਕਿ ਮੈਂ ਆਪਣੇ ਪਹਿਲੇ ਵਿਆਹ ਤੋਂ ਹੀ ਬਹੁਤ ਪਰੇਸ਼ਾਨ ਹਾਂ ਕਿ ਤੁਹਾਨੂੰ ਲੱਗਦਾ ਹੈ ਕਿ ਮੈਂ ਦੂਜਾ ਵਿਆਹ ਕਰਾਂਗਾ। ਮੁਹੰਮਦ ਸ਼ਮੀ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ 'ਤੋਂ ਮੇਰੇ ਤੇ ਬਹੁਤ ਦੋਸ਼ ਲਗਾਏ ਹਨ। ਇਹ ਚੰਗੀ ਗੱਲ ਹੈ ਕਿ ਜੇਕਰ ਉਨ੍ਹਾਂ ਦੇ ਦੋਸ਼ਾਂ ਦੇ ਮੁਤਾਬਕ ਮੈਂ ਦੂਜਾ ਵਿਆਹ ਕਰਦਾ ਹਾਂ ਤਾਂ ਮੈਂ ਹਸੀਨ ਨੂੰ ਵੀ ਉਸਦੇ ਲਈ ਸੱਦਾ ਦੇਵਾਂਗਾ। ਅਜਿਹਾ ਲੱਗਦਾ ਹੈ ਕਿ ਪੂਰਾ ਵਿਵਾਦ ਮੁਹੰਮਦ ਸ਼ਮੀ ਦੇ ਕਰੀਅਰ ਨੂੰ ਖਤਮ ਕਰਨ ਦੇ ਲਈ ਹੋ ਰਿਹਾ ਹੈ। ਬੀ.ਸੀ.ਸੀ.ਆਈ ਨੇ ਇਕ ਪੁਆਇੰਟ 'ਤੇ ਉਨ੍ਹਾਂ ਦੇ ਇਕਰਾਰਨਾਮੇ ਨੂੰ ਮੁਅੱਤਲ ਕਰ ਦਿੱਤਾ ਸੀ। ਹਾਲਾਂਕਿ ,ਬੀ.ਸੀ.ਸੀ.ਆਈ. ਨੇ ਦੋਬਾਰਾ ਉਨ੍ਹਾਂ ਦੇ ਇਕਰਾਰਨਾਮੇ ਨੂੰ ਬਹਾਲ ਕਰ ਦਿੱਤਾ ਅਤੇ ਆਈ.ਪੀ.ਐੱਲ. 2018 'ਚ ਦਿੱਲੀ ਡੇਅਰਡੇਵਿਲਜ਼ ਦੀ ਟੀਮ ਵੱਲੋਂ ਖੇਡੇ।


Related News