ਕਨੇਰੀਆ ਦੇ ਪੱਖਪਾਤ ਵਿਵਾਦ 'ਤੇ ਪਾਕਿ ਦੇ ਸਾਬਕਾ ਖਿਡਾਰੀ ਯੂਸੁਫ ਦਾ ਵੱਡਾ ਬਿਆਨ

Saturday, Dec 28, 2019 - 04:18 PM (IST)

ਕਨੇਰੀਆ ਦੇ ਪੱਖਪਾਤ ਵਿਵਾਦ 'ਤੇ ਪਾਕਿ ਦੇ ਸਾਬਕਾ ਖਿਡਾਰੀ ਯੂਸੁਫ ਦਾ ਵੱਡਾ ਬਿਆਨ

ਸਪੋਰਟਸ ਡੈਸਕ— ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਮੁਹੰਮਦ ਯੂਸੁਫ ਨੇ ਸ਼ੋਇਬ ਅਖਤਰ ਦੇ ਬਿਆਨ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਖਤਰ ਨੇ ਕਿਹਾ ਸੀ ਕਿ ਉਨ੍ਹਾਂ ਦੇ ਸਾਬਕਾ ਸਾਥੀ ਦਾਨੇਸ਼ ਕਨੇਰੀਆ ਨੂੰ ਹਿੰਦੂ ਹੋਣ ਕਾਰਨ ਹੋਰਾਂ ਖਿਡਾਰੀਆਂ ਵਲੋਂ ਪੱਖਪਾਤ ਦਾ ਸਾਹਮਣਾ ਕਰਨਾ ਪੈਂਦਾ ਸੀ। ਅਖਤਰ ਨੇ ਇਹ ਕਹਿ ਕੇ ਸਨਸਨੀ ਪੈਦਾ ਕਰ ਦਿੱਤੀ ਕਿ ਕਨੇਰੀਆ ਨੂੰ ਕੁਝ ਖਿਡਾਰੀਆਂ ਨੇ ਬੇਇੱਜ਼ਤ ਕੀਤਾ ਗਿਆ, ਕਿਉਂਕਿ ਉਹ ਹਿੰਦੂ ਸੀ। ਇਸ ਵਜ੍ਹਾ ਕਰਕੇ ਉਸਨੂੰ ਜਰੂਰੀ ਕ੍ਰੈਡਿਟ ਨਹੀਂ ਮਿਲਿਆ ਅਤੇ ਕੁਝ ਖਿਡਾਰੀ ਤਾਂ ਉਸ ਦੇ ਧਰਮ ਦੇ ਕਾਰਨ ਉਸ ਦੇ ਨਾਲ ਖਾਣਾ ਨਹੀਂ ਖਾਂਦੇ ਸਨ।PunjabKesari
ਮੁਹੰਮਦ ਯੂਸੁਫ ਨੇ ਟਵੀਟ ਕਰਦੇ ਹੋਏ ਕਿਹਾ, ਮੈਂ ਪਾਕਿਸਤਾਨੀ ਟੀਮ 'ਚ ਘੱਟ ਗਿਣਤੀ ਦੇ ਨਾਲ ਪਾਕਿ ਖਿਡਾਰੀਆਂ ਦੇ ਪੱਖਪਾਤ ਦੇ ਬਾਰੇ 'ਚ ਕੀਤੀ ਗਈ ਟਿੱਪਣੀ ਦੀ ਨਿੰਦਾ ਕਰਦਾ ਹਾਂ। ਮੈਂ ਟੀਮ ਦਾ ਮੈਂਬਰ ਰਿਹਾ ਹਾਂ ਅਤੇ ਮੈਨੂੰ ਹਮੇਸ਼ਾ ਟੀਮ ਪ੍ਰਬੰਧਨ ਅਤੇ ਪ੍ਰਸ਼ੰਸਕਾਂ ਤੋਂ ਬਹੁਤ ਪਿਆਰ ਅਤੇ ਸਮਰਥਨ ਮਿਲਿਆ ਹੈ! ਪਾਕਿਸਤਾਨ ਜ਼ਿੰਦਾਬਾਦ। ਇਸ ਤਰ੍ਹਾਂ ਯੂਸੁਫ ਨੇ ਸ਼ੋਏਬ ਅਖਤਰ ਦੇ ਬਿਆਨ 'ਤੇ ਪਲਟਵਾਰ ਕੀਤਾ ਹੈ। ਅਖਤਰ ਨੇ ਇਕ ਚੈਟ ਸ਼ੋਅ 'ਚ ਕਿਹਾ ਕਿ ਸਾਬਕਾ ਸਪਿਨਰ ਦਾਨੇਸ਼ ਕਨੇਰੀਆ ਹਿੰਦੂ ਸੀ ਇਸ ਵਜ੍ਹਾ ਕਰਕੇ ਉਸ ਦੇ ਨਾਲ ਭੇਦਭਾਵ ਕੀਤਾ ਜਾਂਦਾ ਸੀ।

PunjabKesariਪਾਕਿਸਤਾਨ ਕ੍ਰਿਕਟ ਟੀਮ ਦੇ ਬਿਹਤਰੀਨ ਬੱਲੇਬਾਜ਼ਾਂ 'ਚ ਸ਼ੁਮਾਰ ਰਹੇ ਯੂਸੁਫ ਯੋਹਾਨਾ ਨੇ 1998 'ਚ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ ਆਗਾਜ਼ ਕੀਤਾ ਸੀ। ਯੂਸੁਫ ਯੋਹਾਨਾ ਪਾਕਿਸਤਾਨ ਦੀ ਕ੍ਰਿਕਟ ਟੀਮ 'ਚ ਗੈਰ ਮੁਸਲਮਾਨ ਖਿਡਾਰੀ ਦੇ ਤੌਰ 'ਤੇ ਜੁੜੇ। ਉਹ ਈਸਾਈ ਧਰਮ ਤੋਂ ਸਨ, ਪਰ 2004 'ਚ ਉਹ ਧਰਮ ਤਬਦੀਲੀ ਕਰ ਮੁਸਲਮਾਨ ਬਣ ਗਏ ਅਤੇ ਉਨ੍ਹਾਂ ਨੇ ਆਪਣਾ ਨਾਮ ਮੁਹੰਮਦ ਯੂਸੁਫ ਰੱਖਿਆ।PunjabKesari

 


Related News