ਆਨੰਦ ਮਹਿੰਦਰਾ ਨੇ ਨਿਭਾਇਆ ਵਾਅਦਾ, ਨਟਰਾਜਨ ਤੇ ਸ਼ਾਰਦੁਲ ਤੋਂ ਬਾਅਦ ਇਸ ਖਿਡਾਰੀ ਨੂੰ ਵੀ ਦਿੱਤੀ ਤੋਹਫ਼ੇ ’ਚ ‘ਥਾਰ’
Monday, Apr 05, 2021 - 10:27 AM (IST)
ਨਵੀਂ ਦਿੱਲੀ: ਆਸਟ੍ਰੇਲੀਆ ਦੌਰੇ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਆਟੋਮੋਬਾਇਲ ਕੰਪਨੀ ਦੇ ਮਾਲਕ ਆਨੰਦ ਮਹਿੰਦਰਾ ਨੇ ਕਾਰ ਗਿਫ਼ਟ ਕਰਨ ਦਾ ਵਾਅਦਾ ਕੀਤਾ ਸੀ ਅਤੇ ਉਨ੍ਹਾਂ ਨੇ ਹੁਣ ਪੂਰਾ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਖ਼ੁਦ ਸਿਰਾਜ ਨੇ ਆਪਣੇ ਟਵਿਟਰ ਅਕਾਊਂਟ ਜ਼ਰੀਏ ਦਿੱਤੀ ਹੈ।
ਮੁਹੰਮਦ ਸਿਰਾਜ ਨੇ ਟਵਿਟਰ ’ਤੇ ਲਿਖਿਆ, ‘ਮੇਰੇ ਕੋਲ ਇਸ ਸਮੇਂ ਅਲਫਾਜ਼ ਨਹੀਂ ਹਨ। ਮੈਂ ਖ਼ੂਬਸੂਰਤ ਮਹਿੰਦਰਾ ਥਾਰ ਨੂੰ ਪਾ ਕੇ ਬੇਹੱਦ ਖ਼ੁਸ਼ ਹਾਂ। ਇਸ ਸਮੇਂ ਮੈਂ ਆਨੰਦ ਮਹਿੰਦਰਾ ਸਰ ਦਾ ਧੰਨਵਾਦ ਕਰਨਾ ਚਾਵਾਂਗਾ। ਇਹ ਐਸ.ਯੁ.ਵੀ. ਐਕਸਾ ਮਰੀਨ ਰੰਗ ਦੀ ਹੈ।’
ਇਹ ਵੀ ਪੜ੍ਹੋ: ਟੀ ਨਟਰਾਜਨ ਤੋਂ ਬਾਅਦ ਸ਼ਰਦੁਲ ਠਾਕੁਰ ਨੂੰ ਵੀ ਮਿਲਿਆ ਤੋਹਫ਼ਾ, ਆਨੰਦ ਮਹਿੰਦਰਾ ਨੇ ਨਿਭਾਇਆ ਆਪਣਾ ਵਾਅਦਾ
ਮੁਹੰਮਦ ਸਿਰਾਜ ਨੇ ਜੋ ਕਾਰ ਦੀ ਤਸਵੀਰ ਸਾਂਝੀ ਕੀਤੀ ਹੈ। ਉਸ ਵਿਚ ਉਹ ਖ਼ੁਦ ਨਜ਼ਰ ਨਹੀਂ ਆ ਰਹੇ ਹਨ, ਕਿਉਂਕਿ ਉਹ ਇਸ ਸਮੇਂ ਆਈ.ਪੀ.ਐਲ. 2021 ਲਈ ਚੇਨਈ ਵਿਚ ਆਰ.ਸੀ.ਬੀ. ਟੀਮ ਨਾਲ ਮੌਜੂਦ ਹਨ। ਸਿਰਾਜ ਦੇ ਬਦਲੇ ਇਸ ਕਾਰ ਨੂੰ ਉਸ ਦੀ ਮਾਂ ਸ਼ਬਾਨਾ ਬੇਗਮ ਅਤੇ ਵੱਡੇ ਭਰਾ ਆਯਾਨ ਮਿਰਜਾ ਨੇ ਰਿਸੀਵ ਕੀਤਾ।
ਇਹ ਵੀ ਪੜ੍ਹੋ: ਫ਼ਰਾਂਸ ’ਚ ਕੋਰੋਨਾ ਕਾਰਣ ਤੀਜੀ ਵਾਰ ਦੇਸ਼ ਪੱਧਰੀ ਲਾਕਡਾਊਨ, ਯਾਤਰਾ ਕਰਨ ਲਈ ਦੱਸਣਾ ਪਵੇਗਾ ਕਾਰਣ
ਇਸ ਤੋਂ ਪਹਿਲਾਂ ਟੀ ਨਟਰਾਜਨ ਅਤੇ ਸ਼ਰਦੁਲ ਠਾਕੁਰ ਨੇ ਥਾਰ ਮਿਲਣ ਦੀ ਜਾਣਕਾਰੀ ਸਾਂਝੀ ਕੀਤੀ ਸੀ। ਟੀ ਨਟਰਾਜਨ ਨੇ ਟਵਿਟਰ ’ਤੇ ਲਿਖਿਆ ਸੀ, ‘ਭਾਰਤ ਲਈ ਕ੍ਰਿਕਟ ਖੇਡਣਾ ਮੇਰੀ ਜ਼ਿੰਦਗੀ ਲਈ ਸਭ ਤੋਂ ਵੱਡੀ ਗੱਲ ਰਹੀ। ਇੱਥੇ ਤੱਕ ਪਹੁੰਚਣਾ ਮੇਰੇ ਲਈ ਆਸਾਨ ਨਹੀਂ ਸੀ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਨਾਲ ਲੋਕਾਂ ਦਾ ਪਿਆਰ ਮੈਨੂੰ ਮਿਲਿਆ ਹੈ, ਉਸ ਨੇ ਮੈਨੂੰ ਅਭਿਭੂਤ ਕਰ ਦਿੱਤਾ ਹੈ। ਬਿਹਤਰੀਨ ਲੋਕਾਂ ਦਾ ਸਮਰਥਨ ਅਤੇ ਹੌਸਲਾ ਅਫ਼ਜਾਈ ਮੇਰੇ ਲਈ ਰਸਤੇ ਲੱਭਣ ਵਿਚ ਮਦਦਗਾਰ ਸਾਬਿਤ ਹੁੰਦਾ ਹੈ।'
ਉਥੇ ਹੀ ਸ਼ਾਰਦੁਲ ਠਾਕੁਰ ਨੇ ਆਪਣੇ ਟਵਿਟਰ ’ਤੇ ਲਿਖਿਆ ਸੀ, ‘ਨਵੀਂ ਮਹਿੰਦਰਾ ਥਾਰ ਆ ਚੁੱਕੀ ਹੈ। ਮਹਿੰਦਰਾ ਕੰਪਨੀ ਨੇ ਇਸ ਨੂੰ ਜ਼ਬਰਦਸਤ ਤਰੀਕੇ ਨਾਲ ਬਣਾਇਆ ਹੈ। ਮੈਂ ਇਸ ਐਸ.ਯੂ.ਵੀ. ਨੂੰ ਡਰਾਈਵ ਕਰਕੇ ਕਾਫ਼ੀ ਖ਼ੁਸ਼ ਹਾਂ। ਇਸ ਜੈਸਚਰ ਨੂੰ ਸਾਡੇ ਦੇਸ਼ ਦੇ ਯੁਵਾ ਕਾਫ਼ੀ ਪਸੰਦ ਕਰਨਗੇ। ਇਕ ਵਾਰ ਫਿਰ ਤੋਂ ਸ਼੍ਰੀ ਆਨੰਦ ਮਹਿੰਦਰਾ ਅਤੇ ਪ੍ਰਕਾਸ਼ ਵਾਕੰਕਰ ਜੀ ਦਾ ਧੰਨਵਾਦ, ਜਿਨ੍ਹਾਂ ਨੇ ਆਸਟ੍ਰੇਲੀਆ ਦੌਰ ’ਤੇ ਸਾਡੇ ਯੋਗਦਾਨ ਦੀ ਸ਼ਲਾਘਾ ਕੀਤੀ।
ਆਨੰਦ ਮਹਿੰਦਰਾ ਨੇ ਟੀ ਨਟਰਾਜਨ, ਮੁਹੰਮਦ ਸਿਰਾਜ, ਸ਼ੁਭਮਨ ਗਿੱਲ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ ਅਤੇ ਨਵਦੀਪ ਸੈਣੀ ਨੂੰ ਕਾਰ ਗਿਫ਼ਟ ਵਿਚ ਦੇਣ ਦਾ ਵਾਅਦਾ ਕੀਤਾ ਸੀ।
ਇਹ ਵੀ ਪੜ੍ਹੋ: ਪ੍ਰੇਮਿਕਾ ਦੇ ਸ਼ੱਕ ਨੇ ਪ੍ਰੇਮੀ ਨੂੰ ਪਾਇਆ ਪੰਗੇ ’ਚ, ਪਹੁੰਚਿਆ ਹਸਪਤਾਲ, ਜਾਣੋ ਕੀ ਹੈ ਪੂਰਾ ਮਾਮਲਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।