ਮੁਹੰਮਦ ਸਿਰਾਜ ਨੇ ਪਿਤਾ ਦੇ ਦਿਹਾਂਤ ''ਤੇ BCCI ਦੀ ਛੁੱਟੀ ਨੂੰ ਕੀਤੀ ਨਾਂਹ

Sunday, Nov 22, 2020 - 11:35 AM (IST)

ਮੁਹੰਮਦ ਸਿਰਾਜ ਨੇ ਪਿਤਾ ਦੇ ਦਿਹਾਂਤ ''ਤੇ BCCI ਦੀ ਛੁੱਟੀ ਨੂੰ ਕੀਤੀ ਨਾਂਹ

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਲਈ ਖੇਡਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੇ ਪਿਤਾ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਸਿਰਾਜ ਅਜੇ ਭਾਰਤੀ ਟੀਮ ਨਾਲ ਆਸਟਰੇਲੀਆ ਦੌਰੇ 'ਤੇ ਹਨ ਤੇ ਇਸ ਨੌਜਵਾਨ ਗੇਂਦਬਾਜ਼ ਨੇ ਟੀਮ ਨਾਲ ਹੀ ਰਹਿਣ ਦਾ ਫ਼ੈਸਲਾ ਕੀਤਾ। 

ਇਹ ਵੀ ਪੜ੍ਹੋ : ਕਪਤਾਨੀ ਵੰਡਣ ਦੇ ਵਿਚਾਰ 'ਤੇ ਕਪਿਲ ਦੇਵ ਨੇ ਰੱਖੀ ਰਾਏ, ਕਿਹਾ ਭਾਰਤੀ ਸਭਿਆਚਾਰ...

ਬੀ. ਸੀ. ਸੀ. ਆਈ. ਨੇ ਕਿਹਾ ਕਿ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਸ਼ੁੱਕਰਵਾਰ ਨੂੰ ਆਪਣੇ ਪਿਤਾ ਨੂੰ ਗੁਆ ਦਿੱਤਾ। ਬੀ. ਸੀ. ਸੀ. ਆਈ. ਨੇ ਸਿਰਾਜ ਦੇ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਵਾਪਸ ਦੇਸ਼ ਜਾ ਕੇ ਦੁੱਖ ਦੇ ਸਮੇਂ ਆਪਣੇ ਪਰਿਵਾਰ ਨਾਲ ਰਹਿਣ ਦਾ ਪ੍ਰਸਤਾਵ ਦਿੱਤਾ ਸੀ। ਸਿਰਾਜ ਨੇ ਇਸ ਪ੍ਰਸਤਾਵ ਨੂੰ ਨਾ ਕਰਕੇ ਆਸਟਰੇਲੀਆ ਵਿਚ ਰਹਿਣ ਦਾ ਹੀ ਫ਼ੈਸਲਾ ਕੀਤਾ ਹੈ। ਸਿਰਾਜ ਨੇ ਇਸ ਪ੍ਰਸਤਾਵ ਨੂੰ ਨਾ ਕਰਕੇ ਆਸਟਰੇਲੀਆ ਵਿਚ ਰਹਿਣ ਦਾ ਹੀ ਫ਼ੈਸਲਾ ਕੀਤਾ ਹੈ। 
PunjabKesari
ਇਹ ਵੀ ਪੜ੍ਹੋ : ਪਹਿਲੇ ਦਰਜੇ ਦੇ ਇਸ ਸਾਬਕਾ ਕ੍ਰਿਕਟਰ ਨੇ ਮਨਾਇਆ 100ਵਾਂ ਜਨਮਦਿਨ

ਬੀ. ਸੀ. ਸੀ. ਆਈ. ਦੇ ਮੁਖੀ ਤੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਸਿਰਾਜ ਦੇ ਪਿਤਾ ਦੇ ਦਿਹਾਂਤ 'ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸਿਰਾਜ ਭਾਰਤੀ ਟੈਸਟ ਟੀਮ ਵਿਚ ਸ਼ਾਮਲ ਹਨ ਤੇ ਅਜੇ ਸਿਡਨੀ ਵਿਖੇ ਕੁਆਰਨਟਾਈਨ ਵਿਚ ਹਨ। ਕੋਵਿਡ ਸਬੰਧੀ ਪਾਬੰਦੀਆਂ ਕਾਰਨ ਉਹ ਆਪਣੇ ਪਿਤਾ ਦੇ ਆਖ਼ਰੀ ਸਸਕਾਰ ਲਈ ਭਾਰਤ ਨਹੀਂ ਮੁੜ ਸਕਣਗੇ।


author

Tarsem Singh

Content Editor

Related News