ਕੌਮਾਂਤਰੀ ਟੂਰਨਾਮੈਂਟ 'ਚ ਖੇਡਣ ਨਾਲ ਭਾਰਤੀ ਮੁੱਕੇਬਾਜ਼ ਅੱਗੇ ਵਧੇ : ਕਮਰ
Friday, Jan 03, 2020 - 12:12 PM (IST)

ਨਵੀਂ ਦਿੱਲੀ— ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜੇਤੂ ਅਤੇ ਭਾਰਤੀ ਮਹਿਲਾ ਮੁੱਕੇਬਾਜ਼ੀ ਕੋਚ ਮੁਹੰਮਦ ਅਲੀ ਕਮਰ ਦਾ ਮੰਨਣਾ ਹੈ ਕਿ ਕੌਮਾਂਤਰੀ ਟੂਰਨਾਮੈਂਟ 'ਚ ਖੇਡਣ ਨਾਲ ਭਾਰਤ ਦੇ ਯੁਵਾ ਮੁੱਕੇਬਾਜ਼ਾਂ ਨੂੰ ਇਕ ਖਿਡਾਰੀ ਦੇ ਰੂਪ 'ਚ ਬਿਹਤਰ ਬਣਨ 'ਚ ਮਦਦ ਮਿਲੀ ਅਤੇ ਇਹੋ ਕਾਰਨ ਹੈ ਕਿ ਪਿਛਲੇ ਕੁਝ ਸਾਲਾਂ 'ਚ ਭਾਰਤ 'ਚ ਕਈ ਨਵੇਂ ਮੁੱਕੇਬਾਜ਼ ਉਭਰ ਕੇ ਸਾਹਮਣੇ ਆਏ ਹਨ। ਕਮਰ ਨੇ ਕਿਹਾ ਕਿ ਭਾਰਤੀ ਮੁੱਕੇਬਾਜ਼ੀ ਮੈਨੇਜਮੈਂਟ ਉਮੀਦ ਕਰ ਰਿਹਾ ਹੈ ਕਿ ਟੋਕੀਓ ਖੇਡਾਂ ਲਈ ਹੋਰ ਜ਼ਿਆਦਾ ਮੁੱਕੇਬਾਜ਼ ਕੁਆਲੀਫਾਈ ਕਰਨ 'ਚ ਸਫਲ ਰਹਿਣਗੇ। ਅਸੀਂ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਈ ਚੈਂਪੀਅਨਸ਼ਿਪ 'ਚ ਚੰਗਾ ਪ੍ਰਦਰਸ਼ਨ ਕੀਤਾ, ਇਸ ਲਈ ਸਾਨੂੰ ਇਸ ਸਾਲ ਓਲੰਪਿਕ 'ਚ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ।