ਮੈਨਚੈਸਟਰ ਸਿਟੀ ਦੀ ਪਹਿਲੀ ਹਾਰ, ਸਲਾਹ ਦੀ ਬਦੌਲਤ ਲਿਵਰਪੂਲ ਚੋਟੀ 'ਤੇ

Sunday, Dec 09, 2018 - 03:47 PM (IST)

ਮੈਨਚੈਸਟਰ ਸਿਟੀ ਦੀ ਪਹਿਲੀ ਹਾਰ, ਸਲਾਹ ਦੀ ਬਦੌਲਤ ਲਿਵਰਪੂਲ ਚੋਟੀ 'ਤੇ

ਲੰਡਨ— ਚੇਲਸੀ ਨੇ ਸ਼ਨੀਵਾਰ ਨੂੰ ਚੈਂਪੀਅਨ ਮੈਨਚੈਸਟਰ ਸਿਟੀ ਨੂੰ ਇੰਗਲਿਸ਼ ਲੀਗ ਚ 2-0 ਨਾਲ ਹਰਾ ਕੇ ਪਹਿਲੀ ਹਾਰ ਦਾ ਸਵਾਦ ਚਖਾਇਆ ਜਿਸ ਨਾਲ ਲਿਵਰਪੂਲ ਸਕੋਰ ਬੋਰਡ 'ਚ ਚੋਟੀ 'ਤੇ ਪਹੁੰਚ ਗਿਆ। ਐਨਗੋਲੋ ਕਾਂਟੇ ਅਤੇ ਡੇਵਿਡ ਲੁਈਜ ਨੇ ਚੇਲਸੀ ਵੱਲੋਂ ਗੋਲ ਦਾਗੇ। ਮੈਨਚੈਸਟਰ ਨੇ ਪਹਿਲੇ ਹਾਫ 'ਚ ਦਬਦਬਾ ਬਣਾਈ ਰਖਿਆ ਪਰ ਉਹ ਇਸ ਨੂੰ ਕਾਇਮ ਨਹੀਂ ਰਖ ਸਕਿਆ

ਲਿਵਰਪੂਲ ਨੇ ਇਕ ਹੋਰ ਮੈਚ 'ਚ ਮੁਹੰਮਦ ਸਲਾਹ ਦੀ ਹੈਟ੍ਰਿਕ ਦੀ ਮਦਦ ਨਾਲ ਬੋਰਨਮਾਊਥ ਨੂੰ 4-0 ਨਾਲ ਹਰਾਇਆ। ਆਰਸਨਲ ਨੇ ਲੁਕਾਸ ਟੋਟੇਰਾ ਦੇ ਗੋਲ ਦੀ ਮਦਦ ਨਾਲ ਹਡਰਸਫੀਲਡ ਨੂੰ 1-0 ਨਾਲ ਹਰਾ ਕੇ ਆਪਣੀ ਅਜੇਤੂ ਮੁਹਿੰਮ 21 ਮੈਚਾਂ ਤਕ ਪਹੁੰਚਾ ਦਿੱਤੀ। ਮੈਨਚੈਸਟਰ ਯੂਨਾਈਟਿਡ ਨੇ ਵੀ ਆਖਰਕਾਰ ਗੋਲ ਕਰਨ ਦੀ ਆਪਣੀ ਕਾਬਲੀਅਤ ਦਾ ਚੰਗਾ ਨਮੂਨਾ ਪੇਸ਼ ਕੀਤਾ ਅਤੇ ਓਲਡ ਟ੍ਰੈਫਰਡ 'ਚ ਫੁਲਹਮ ਨੂੰ 4-1 ਨਾਲ ਹਰਾਇਆ। ਇਸ ਨਾਲ ਉਹ ਸਕੋਰ ਬੋਰਡ 'ਚ ਛੇਵੇਂ ਸਥਾਨ 'ਤੇ ਪਹੁੰਚ ਗਿਆ ਹੈ।


author

Tarsem Singh

Content Editor

Related News