ਕਪਤਾਨ ਮਿਤਾਲੀ ਰਾਜ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਬਾਰੇ ਦਿੱਤਾ ਵੱਡਾ ਬਿਆਨ, ਕਿਹਾ...

04/24/2021 5:23:40 PM

ਨਵੀਂ ਦਿੱਲੀ—  ਭਾਰਤੀ ਮਹਿਲਾ ਵਨ-ਡੇ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਸ਼ਨੀਵਾਰ ਨੂੰ ਸੰਕੇਤ ਦਿੱਤਾ ਕਿ ਨਿਊਜ਼ੀਲੈਂਡ ’ਚ 2022 ’ਚ ਹੋਣ ਵਾਲਾ 50 ਓਵਰ ਦਾ ਵਰਲਡ ਕੱਪ ਉਨ੍ਹਾਂ ਦੇ 23 ਸਾਲਾ ਕੌਮਾਂਤਰੀ ਕ੍ਰਿਕਟ ਕਰੀਅਰ ਦਾ ਆਖ਼ਰੀ ਟੂਰਨਾਮੈਂਟ ਹੋਵੇਗਾ। 38 ਸਾਲਾ ਮਿਤਾਲੀ ਨੇ ਇਹ ਵੀ ਕਿਹਾ ਕਿ ਉਹ ਨਿਊਜ਼ੀਲੈਂਡ ਦੀਆਂ ਲਾਈਵ ਪਿੱਚਾਂ ਲਈ ਕੁਝ ਬਿਹਤਰੀਨ ਸੀਮ ਗੇਂਦਬਾਜ਼ੀ ਬਦਲ ਵੀ ਭਾਲ ਰਹੀ ਹੈ। ਭਾਰਤ ਦੀ ਸਭ ਤੋਂ ਬਿਹਤਰੀਨ ਮਹਿਲਾ ਕ੍ਰਿਕਟਰ ਨੇ ‘1971 : ਦਿ ਬਿਗਨਿੰਗ ਆਫ਼ ਇੰਡੀਆਜ਼ ਕ੍ਰਿਕਟਿੰਗ ਗ੍ਰੇਟਨੈਸ’ ਕਿਤਾਬ ਦੇ ਵਰਚੁਅਲ ਲਾਂਚ ਦੇ ਦੌਰਾਨ ਕਿਹਾ, ‘‘ਕੌਮਾਂਤਰੀ ਕ੍ਰਿਕਟ ’ਚ 21 ਸਾਲ ਹੋ ਚੁੱਕੇ ਹਨ ਤੇ ਮੈਂ ਜਾਣਦੀ ਹਾਂ ਕਿ 2022 ਮੇਰਾ ਸੰਨਿਆਸ ਦਾ ਸਾਲ ਹੋਵੇਗਾ, ਜੋ ਵਰਲਡ ਕੱਪ ਦੇ ਬਾਅਦ ਹੋ ਸਕਦਾ ਹੈ। ਹਾਰਪਰ ਕੋਲਿੰਸ ਵੱਲੋਂ ਛਪੀ ਇਸ ਕਿਤਾਬ ਦੇ ਸਹਿ ਲੇਖਕ ਬੋਰੀਆ ਮਜੂਮਦਾਰ ਤੇ ਗੌਤਮ ਭੱਟਾਚਾਰਿਆ ਹਨ।
ਇਹ ਵੀ ਪੜ੍ਹੋ : ਜਨਮ ਦਿਨ ’ਤੇ ਖ਼ਾਸ : ਸਚਿਨ ਤੇਂਦੁਲਕਰ ਦੇ ਉਹ ਸ਼ਾਨਦਾਰ ਰਿਕਾਰਡ ਜੋ ਸ਼ਾਇਦ ਹੀ ਕਦੀ ਟੁੱਟਣ

ਮਿਤਾਲੀ ਨੇ ਕਿਹਾ ਕਿ ਪਿਛਲਾ ਸਾਲ ਮੇਰੇ ਕੌਮਾਂਤਰੀ ਕ੍ਰਿਕਟ ’ਚ 20 ਸਾਲ ਦੇ ਬਰਾਬਰ ਹੈ। ਮਿਤਾਲੀ ਇਕਲੌਤੀ ਮਹਿਲਾ ਬੱਲੇਬਾਜ਼ ਹੈ ਜਿਨ੍ਹਾਂ ਦੇ ਨਾਂ 7000 ਤੋਂ ਜ਼ਿਆਦਾ ਦੌੜਾਂ ਹਨ, ਉਨ੍ਹਾਂ ਨੇ ਕੋਵਿਡ-19 ਸਮੇਂ ਦੇ ਦੌਰਾਨ ਖ਼ੁਦ ਨੂੰ ਪ੍ਰੇਰਿਤ ਰੱਖਣ ਦੇ ਬਾਰੇ ’ਚ ਗੱਲ ਕੀਤੀ। ਉਨ੍ਹਾਂ ਕਿਹਾ, ‘‘ਮੈਂ ਜਾਣਦੀ ਹਾਂ ਕਿ ਅਸੀਂ ਮੁਸ਼ਕਲ ਦੌਰ ਤੋਂ ਗੁਜ਼ਰ ਰਹੇ ਹਾਂ ਪਰ ਮੈਂ ਆਪਣੀ ਫ਼ਿੱਟਨੈਸ ’ਤੇ ਕੰਮ ਕਰਨ ਲਈ ਕਾਫ਼ੀ ਕੁਝ ਕੀਤਾ। ਵੈਸੇ ਵੀ ਮੇਰੀ ਉਮਰ ਘੱਟ ਨਹੀਂ ਹੋ ਰਹੀ ਸਗੋਂ ਵਧ ਰਹੀ ਹੈ ਤੇ ਮੈਂ ਫ਼ਿੱਟਨੈਸ ਦੀ ਅਹਿਮੀਅਤ ਜਾਣਦੀ ਹਾਂ।
ਇਹ ਵੀ ਪੜ੍ਹੋ : ਕ੍ਰਿਕਟਰ ਹਰਭਜਨ ਸਿੰਘ ਦਾ ਨੇਕ ਉਪਰਾਲਾ, ਖੋਲ੍ਹੀ ਕੋਵਿਡ-19 ਟੈਸਟਿੰਗ ਲੈਬੋਰਟਰੀ, ਨਮੂਨਿਆਂ ਦੀ ਹੋਵੇਗੀ ਮੁਫ਼ਤ ਜਾਂਚ

PunjabKesariਉਨ੍ਹਾਂ ਕਿਹਾ ਕਿ ਭਾਵਨਾਤਮਕ ਤੌਰ ’ਤੇ ਮਜ਼ਬੂਤ ਰਹਿਣਾ ਕਾਫ਼ੀ ਅਹਿਮ ਹੋਵੇਗਾ ਕਿਉਂਕਿ ਸਾਨੂੰ ਪਤਾ ਹੈ ਕਿ ਵਰਲਡ ਕੱਪ ਤੋਂ ਪਹਿਲਾਂ ਬਹੁਤ ਹੀ ਘੱਟ ਦੌਰੇ ਹੋਣਗੇ। ਭਾਰਤੀ ਮਹਿਲਾ ਟੀਮ ਨੂੰ ਚਾਰ ਚਾਰ ਦੋ ਪੱਖੀ ਸੀਰੀਜ਼ ਖੇਡਣੀਆਂ ਹਨ ਜਿਸ ’ਚ ਇੰਗਲੈਂਡ, ਆਸਟਰੇਲੀਆ ਤੇ ਨਿਊਜ਼ੀਲੈਂਡ ਦਾ ਵਿਦੇਸ਼ੀ ਦੌਰਾ ਤੇ ਫਿਰ ਇਸੇ ਵਿਚਾਲੇ ਵੈਸਟਇੰਡੀਜ਼ ਦੇ ਖ਼ਿਲਾਫ਼ ਘਰੇਲੂ ਸੀਰੀਜ਼ ਸ਼ਾਮਲ ਹਨ। ਉਨ੍ਹਾਂ ਕਿਹਾ, ਹੁਣ ਤੋਂ ਹਰੇਕ ਦੌਰਾ ਬਤੌਰ ਬੱਲੇਬਾਜ਼ ਮੇਰੇ ਲਈ ਅਹਿਮ ਹੈ ਤੇ ਨਾਲ ਹੀ ਮੈਨੂੰ ਵਰਲਡ ਕੱਪ ਲਈ ਟੀਮ ਤਿਆਰ ਕਰਨੀ ਹੈ ਤੇ ਉਨ੍ਹਾਂ ਨੂੰ ਇਕਜੁੱਟ ਕਰਨਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News