ਏਸ਼ੇਜ਼ ''ਚ ਮਿਚੇਲ ਸਟਾਰਕ ਨੇ ਰਚਿਆ ਇਤਿਹਾਸ, ਪਹਿਲੇ ਹੀ ਦਿਨ 7 ਵਿਕਟਾਂ ਲੈ ਕੇ ਹਾਸਲ ਕੀਤੀ ਵੱਡੀ ਉਪਲੱਬਧੀ
Friday, Nov 21, 2025 - 12:11 PM (IST)
ਸਪੋਰਟਸ ਡੈਸਕ- ਆਸਟ੍ਰੇਲੀਆ ਦੇ ਤਿੱਖੇ ਗੇਂਦਬਾਜ਼ ਮਿਚੇਲ ਸਟਾਰਕ ਨੇ ਏਸ਼ੇਜ਼ 2025 ਦੀ ਸ਼ੁਰੂਆਤ ਸ਼ਾਨਦਾਰ ਢੰਗ ਨਾਲ ਕੀਤੀ। ਆਪਣੇ ਪਹਿਲੇ ਹੀ ਸਪੈਲ 'ਚ ਸਟਾਰਕ ਨੇ 6 ਓਵਰਾਂ 'ਚ ਸਿਰਫ਼ 17 ਦੌੜਾਂ ਖਰਚ ਕਰਕੇ 3 ਮਹੱਤਵਪੂਰਨ ਵਿਕਟਾਂ ਆਪਣੇ ਨਾਮ ਕੀਤੀਆਂ। ਪਹਿਲੇ ਓਵਰ 'ਚ ਹੀ ਉਨ੍ਹਾਂ ਨੇ ਜੈਕ ਕ੍ਰਾਉਲੀ ਨੂੰ ਆਊਟ ਕੀਤਾ, ਇਸ ਤੋਂ ਬਾਅਦ ਉਨ੍ਹਾਂ ਨੇ ਬੇਨ ਡਕੇਟ ਅਤੇ ਜੋ ਰੂਟ ਨੂੰ ਵੀ ਪਵੈਲਿਅਨ ਭੇਜ ਦਿੱਤਾ। ਜੋ ਰੂਟ ਦਾ ਵਿਕਟ ਲੈ ਕੇ ਸਟਾਰਕ ਨੇ ਆਪਣੀਆਂ 100 ਏਸੇਜ਼ ਵਿਕਟਾਂ ਪੂਰੀਆਂ ਕਰ ਲਈਆਂ। ਇਸ ਦੇ ਨਾਲ ਹੀ ਉਹ
ਏਸੇਜ਼ ਇਤਿਹਾਸ 'ਚ ਪਹਿਲੇ ਲੈਫਟ-ਆਰਮ ਫਾਸਟ ਬੌਲਰ ਬਣੇ ਸਟਾਰਕ
ਸਟਾਰਕ ਐਸ਼ਜ਼ ਵਿੱਚ 100 ਵਿਕਟਾਂ ਲੈਣ ਵਾਲੇ 21ਵੇਂ ਗੇਂਦਬਾਜ਼ ਤਾਂ ਬਣੇ ਹੀ, ਪਰ ਸਭ ਤੋਂ ਖਾਸ ਗੱਲ ਇਹ ਹੈ ਕਿ ਉਹ ਇਹ ਮੀਲ ਪੱਥਰ ਛੂਹਣ ਵਾਲੇ ਐਸ਼ਜ਼ ਦੇ ਇਤਿਹਾਸ ਦੇ ਪਹਿਲੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬਣੇ ਹਨ। ਇਸ ਤੋਂ ਪਹਿਲਾਂ 20 ਗੇਂਦਬਾਜ਼ ਇਹ ਕਾਰਨਾਮਾ ਕਰ ਚੁੱਕੇ ਹਨ, ਪਰ ਇਕ ਵੀ ਲੈਫ਼ਟ-ਆਰਮ ਫਾਸਟ ਬੌਲਰ ਇਸ ਸੂਚੀ 'ਚ ਨਹੀਂ ਸੀ।
ਸਟਾਰਕ ਦਾ ਸਟਰਾਈਕ ਰੇਟ — ਸਭ ਤੋਂ ਪ੍ਰਭਾਵਸ਼ਾਲੀ ਗੇਂਦਬਾਜ਼ਾਂ 'ਚ ਸ਼ਾਮਲ
ਸਟਾਰਕ ਦਾ ਏਸ਼ੇਜ਼ 'ਚ 45.03 ਦਾ ਸਟਰਾਈਕ ਰੇਟ ਉਨ੍ਹਾਂ ਨੂੰ ਇਸ ਲੰਬੀ ਲਿਸਟ 'ਚ ਸਭ ਤੋਂ ਤੇਜ਼ ਅਤੇ ਪ੍ਰਭਾਵਸ਼ਾਲੀ ਬੌਲਰਾਂ 'ਚ ਸ਼ਾਮਲ ਕਰਦਾ ਹੈ। 2013 ਤੋਂ ਏਸ਼ੇਜ਼ 'ਚ ਖੇਡਦੇ ਹੋਏ ਉਨ੍ਹਾਂ ਨੇ ਹੁਣ ਤਕ 23 ਟੈਸਟਾਂ 'ਚ 26.77 ਦੇ ਔਸਤ ਨਾਲ ਵਿਕਟਾਂ ਲਈਆਂ ਹਨ, ਜਿਨ੍ਹਾਂ 'ਚ ਚਾਰ ਵਾਰ 4 ਵਿਕਟਾਂ ਅਤੇ ਚਾਰ ਵਾਰ 5 ਵਿਕਟਾਂ ਵਾਲਾ ਜਲਵਾ ਵੀ ਸ਼ਾਮਲ ਹੈ।
ਏਸ਼ੇਜ਼ 'ਚ ਸਭ ਤੋਂ ਜ਼ਿਆਦਾ ਵਿਕਟਾਂ ਵਾਲੇ ਗੇਂਦਬਾਜ਼:
ਸ਼ੇਨ ਵਾਰਨ – 195 ਵਿਕਟਾਂ
ਗਲੇਨ ਮੈਕਗ੍ਰਾ – 157 ਵਿਕਟਾਂ
ਸਟੂਅਰਟ ਬ੍ਰੌਡ – 153 ਵਿਕਟਾਂ
ਸਟਾਰਕ ਹੁਣ ਤੇਜ਼ੀ ਨਾਲ ਇਸ ਸੂਚੀ ਵੱਲ ਅੱਗੇ ਵੱਧ ਰਹੇ ਹਨ।
ਜੋ ਰੂਟ ਦਾ 9ਵੀਂ ਵਾਰ ਸ਼ਿਕਾਰ — 2025 ਦਾ ਪਹਿਲਾ ‘ਡਕ’
ਮਿਚੇਲ ਸਟਾਰਕ ਨੇ ਟੈਸਟ ਕ੍ਰਿਕਟ 'ਚ 9ਵੀਂ ਵਾਰ ਜੋ ਰੂਟ ਨੂੰ ਆਊਟ ਕੀਤਾ। ਉਨ੍ਹਾਂ ਨੇ 9ਵੇਂ ਓਵਰ 'ਚ ਉਨ੍ਹਾਂ ਨੂੰ ਸਲਿਪ 'ਚ ਆਊਟ ਕਰ ਕੇ ਪਵੈਲਿਅਨ ਦਾ ਰਸਤਾ ਦਿਖਾਇਆ। ਜੋ ਰੂਟ ਦਾ ਇਹ 2025 'ਚ ਪਹਿਲਾ ‘ਡਕ’ ਸੀ। ਰੂਟ ਨੂੰ ਸਭ ਤੋਂ ਵੱਧ ਵਾਰ ਆਊਟ ਕਰਨ ਵਾਲੇ ਬੌਲਰਾਂ 'ਚ ਹੁਣ ਸਟਾਰਕ ਸਾਂਝੇ ਤੌਰ ‘ਤੇ ਤੀਜੇ ਨੰਬਰ ‘ਤੇ ਹਨ:
ਜਸਪ੍ਰੀਤ ਬੁਮਰਾਹ – 11 ਵਾਰ
ਪੈਟ ਕਮਿੰਸ – 11 ਵਾਰ
ਜੋਸ਼ ਹੇਜ਼ਲਵੁੱਡ – 10 ਵਾਰ
ਮਿਚੇਲ ਸਟਾਰਕ / ਰਵਿੰਦਰ ਜਡੇਜਾ – 9-9 ਵਾਰ
