ਮਿਸ਼ਨ ਓਲੰਪਿਕ ਇਕਾਈ ਨੇ ਖਿਡਾਰੀਆਂ ਦੀ ਟ੍ਰੇਨਿੰਗ ਲਈ ਮਨਜ਼ੂਰ ਕੀਤੇ 1.3 ਕਰੋੜ ਰੁਪਏ

Friday, Feb 14, 2020 - 11:52 AM (IST)

ਮਿਸ਼ਨ ਓਲੰਪਿਕ ਇਕਾਈ ਨੇ ਖਿਡਾਰੀਆਂ ਦੀ ਟ੍ਰੇਨਿੰਗ ਲਈ ਮਨਜ਼ੂਰ ਕੀਤੇ 1.3 ਕਰੋੜ ਰੁਪਏ

ਸਪੋਰਟਸ ਡੈਸਕ— ਭਾਰਤੀ ਖੇਡ ਅਥਾਰਟੀ (ਸਾਈ) ਦੇ ਮਿਸ਼ਨ ਓਲੰਪਿਕ ਇਕਾਈ (ਐੱਮ. ਓ. ਸੀ.) ਨੇ ਓਲੰਪਿਕ ਸਾਲ ਨੂੰ ਦੇਖਦੇ ਹੋਏ ਵੀਰਵਾਰ ਨੂੰ 7 ਪ੍ਰਤੀਯੋਗਿਤਾਵਾਂ ਵਿਚ ਖਿਡਾਰੀਆਂ ਦੀ ਟ੍ਰੇਨਿੰਗ ਲਈ 1.3 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ, ਜਿਸ ਵਿਚ ਐਥਲੈਟਿਕਸ, ਨਿਸ਼ਾਨੇਬਾਜ਼ੀ ਤੇ ਪੈਰਾ ਖੇਡਾਂ ਸ਼ਾਮਲ ਹਨ।PunjabKesariਸਾਈ ਨੇ ਬਿਆਨ 'ਚ ਕਿਹਾ,  ''ਉਨ੍ਹਾਂ ਨੇ 47ਵੀਂ ਏਜੇਂਡਾ ਬੈਠਕ ਲਈ ਅੱਜ ਮੁਲਾਕਾਤ ਕੀਤੀ ਜਿਸ 'ਚ ਕਮੇਟੀ ਨੇ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟਾਪਸ) ਦੇ ਮੁਤਾਬਕ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਚਰਚਾ ਕੀਤੀ ਅਤੇ ਵੱਖਰੀਆਂ ਖੇਡਾਂ 'ਚ ਟਾਪਸ ਖਿਡਾਰੀਆਂ ਦੇ ਵਿੱਤੀ ਪ੍ਰਸਤਾਵਾਂ ਦੀ ਸਮਿਖਿਆ ਕੀਤੀ।  

ਹੋਰ ਫੈਸਲਿਆਂ 'ਚ ਪੈਰਾ-ਬੈਡਮਿੰਟਨ ਖਿਡਾਰੀ ਸੁਕਾਂਤ ਕਦਮ, ਸੁਹਾਸ ਯਥਿਰਾਜ, ਕਾਮਦੇਵ ਸਰਕਾਰ, ਪ੍ਰਮੋਦ ਭਗਤ, ਤਰੂਨ ਅਤੇ ਕ੍ਰਿਸ਼ਣ ਨਾਗਰ ਦੇ ਸਪੇਨ 'ਚ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਭਾਗੀਦਾਰੀ ਲਈ ਵੀ ਫੰਡ ਨੂੰ ਮਨਜ਼ੂਰੀ ਦਿੱਤੀ ਗਈ। ਪੈਰਾ-ਜੈਵਲਿਨ ਥ੍ਰੋਅ ਐਥਲੀਟ ਅਜੀਤ ਸਿੰਘ ਦੀ ਪੇਸ਼ਕਸ਼ ਵੀ ਮਨਜ਼ੂਰ ਹੋ ਗਈ। ਉਥੇ ਹੀ ਐੱਮ. ਓ. ਸੀ. ਨੇ ਰਿਕਰਵ ਤੀਰਅੰਦਾਜ਼ ਅਤੁਲ ਵਰਮਾ ਨੂੰ ਟਾਪਸ ਕੋਰ ਗਰੁੱਪ ਤੋਂ ਡਿਵੈਲਪਮੈਂਟਲ ਗਰੁੱਪ 'ਚ ਕਰਨ ਦਾ ਫੈਸਲਾ ਕੀਤਾ।PunjabKesari


Related News