0-3 ਨਾਲ ਹਾਰਨ ਤੋਂ ਬਾਅਦ ਮਿਸਬਾਹ ਦਾ ਵੱਡਾ ਬਿਆਨ, ਅਸੀਂ ਨੰਬਰ-1 ਕਹਾਉਣ ਦੇ ਲਾਇਕ ਨਹੀਂ

10/10/2019 4:11:41 PM

ਕਰਾਚੀ : ਪਾਕਿਸਤਾਨ ਦੇ ਮੁੱਖ ਕੋਚ ਮਿਸਬਾਹ ਉਲ ਹੱਕ ਨੇ ਕਿਹਾ ਕਿ ਸ਼੍ਰੀਲੰਕਾ ਦੀ ਦੂਜੇ ਦਰਜੇ ਦੀ ਟੀਮ ਦੇ ਹੱਥੋਂ ਟੀ-20 ਸੀਰੀਜ਼ 0-3 ਨਾਲ ਹਾਰਨ ਤੋਂ ਬਾਅਦ ਉਸ ਦੀਆਂ ਅੱਖਾਂ ਖੋਲ ਕੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ਵਿਚ ਕ੍ਰਿਕਟ ਵਿਵਸਥਾ ਸਹੀ ਨਹੀਂ ਹੈ। ਮੁੱਖ ਕੋਚ ਅਤੇ ਮੁੱਖ ਚੋਣਕਾਰ ਦੋਵੇਂ ਅਹੁਦਿਆਂ 'ਤੇ ਕਾਬਿਜ਼ ਮਿਸਬਾਹ ਨੇ ਕਿਹਾ ਕਿ ਘਰੇਲੂ ਪੱਧਰ 'ਤੇ ਹੁਨਰਮੰਦਾਂ ਦੀ ਕਮੀ ਹੈ।

PunjabKesari

ਮਿਸਬਾਹ ਨੇ ਕਿਹਾ, ''ਇਸ ਸੀਰੀਜ਼ ਨਾਲ ਮੇਰੀਆਂ ਅੱਖਾਂ ਖੁਲ ਗਈਆਂ ਹਨ। ਇਹੀ ਖਿਡਾਰੀ ਕਾਫੀ ਸਮੇਂ ਤੋਂ ਖੇਡ ਰਹੇ ਹਨ ਅਤੇ ਇਸੇ ਟੀਮ ਨੇ ਸਾਨੂੰ ਨੰਬਰ-1 ਬਣਾਇਆ ਹੈ। ਇਹ ਲੋਕ 3-4 ਸਾਲਾਂ ਤੋਂ ਇਕੱਠੇ ਖੇਡ ਰਹੇ ਹਨ। ਜੇਕਰ ਅਸੀਂ ਅਜਿਹੀ ਟੀਮ ਤੋਂ ਹਾਰ ਸਕਦੇ ਹਾਂ ਜਿਨ੍ਹਾਂ ਕੋਲ ਉਸ ਦੇ ਮੁੱਖ ਖਿਡਾਰੀ ਹੀ ਨਹੀਂ ਹੈ ਤਾਂ ਅਸੀਂ ਖੁਦ ਨੂੰ ਨੰਬਰ ਇਕ ਕਹਾਉਣ ਦੇ ਹੱਕਦਾਰ ਨਹੀਂ ਹਾਂ।''

PunjabKesari

ਉਸ ਨੇ ਕਿਹਾ, ''ਮੈਂ ਇਸ ਹਾਰ ਦੀ ਜ਼ਿੰਮੇਵਾਰੀ ਲੈਂਦਾ ਹਾਂ। ਇਹ ਕਾਫੀ ਨਿਰਾਸ਼ਾਜਨਕ ਹੈ ਅਤੇ ਅਸੀਂ ਬਹੁਤ ਖਰਾਬ ਖੇਡੇ ਪਰ ਇਸ ਟੀਮ ਨੇ ਸਾਨੂੰ ਬੁਲੰਦੀਆਂ ਤਕ ਪਹੁੰਚਾਇਆ ਸੀ। ਜੇਕਰ ਤੁਸੀਂ ਮੈਨੂੰ ਦੋਸ਼ੀ ਮੰਨਦੇ ਹੋ ਤਾਂ ਮੈਂ 10 ਦਿਨ ਪਹਿਲਾਂ ਹੀ ਆਇਆ ਹਾਂ।''


Related News