ਉਲੰਪਿਕ ਚੈਂਪੀਅਨ ਮੀਰਾਬਾਈ ਚਾਨੂ ਨੇ PM ਮੋਦੀ ਅਤੇ ਅਮਿਤ ਸ਼ਾਹ ਨੂੰ ਮਣੀਪੁਰ ਨੂੰ ਬਚਾਉਣ ਦੀ ਲਗਾਈ ਗੁਹਾਰ

Tuesday, Jul 18, 2023 - 10:58 AM (IST)

ਉਲੰਪਿਕ ਚੈਂਪੀਅਨ ਮੀਰਾਬਾਈ ਚਾਨੂ ਨੇ PM ਮੋਦੀ ਅਤੇ ਅਮਿਤ ਸ਼ਾਹ ਨੂੰ ਮਣੀਪੁਰ ਨੂੰ ਬਚਾਉਣ ਦੀ ਲਗਾਈ ਗੁਹਾਰ

ਸਪੋਰਟਸ ਡੈਸਕ— ਓਲੰਪਿਕ ਚਾਂਦੀ ਦਾ ਤਗਮਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਗ੍ਰਹਿ ਰਾਜ ਮਣੀਪੁਰ 'ਚ ਚੱਲ ਰਹੇ ਸੰਘਰਸ਼ ਨੂੰ ਖਤਮ ਕਰਨ ਦੀ ਅਪੀਲ ਕੀਤੀ ਹੈ। ਮਈ ਦੀ ਸ਼ੁਰੂਆਤ ਤੋਂ ਰਾਜ 'ਚ ਦੋ ਜਾਤੀ ਭਾਈਚਾਰਿਆਂ- ਮੈਤੇਈ ਅਤੇ ਕੁਕੀ ਵਿਚਕਾਰ ਲਗਾਤਾਰ ਸੰਘਰਸ਼ ਕਾਰਨ ਉਥਲ-ਪੁਥਲ ਦੇਖਣ ਨੂੰ ਮਿਲ ਰਹੀ ਹੈ। ਚਾਨੂ ਨੇ ਸੋਸ਼ਲ ਮੀਡੀਆ 'ਤੇ ਅਪੀਲ ਕੀਤੀ, ਜਿੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੋਵਾਂ ਨੂੰ ਮਣੀਪੁਰ ਦੀ 'ਮਦਦ ਅਤੇ ਬਚਾਉਣ' ਲਈ ਟੈਗ ਕੀਤਾ।

ਇਹ ਵੀ ਪੜ੍ਹੋ- ਅਫਗਾਨਿਸਤਾਨ ਦੇ ਕੋਚ ਜੋਨਾਥਨ ਟ੍ਰਾਟ ਆਲਰਾਊਂਡਰ ਉਮਰਜ਼ਈ 'ਤੇ ਲਗਾਇਆ ਜੁਰਮਾਨਾ
ਚਾਨੂ ਨੇ ਲਾਈਵ ਵੀਡੀਓ 'ਚ ਕਿਹਾ ਕਿ ਮਣੀਪੁਰ 'ਚ ਹਿੰਸਾ ਤੀਜੇ ਮਹੀਨੇ 'ਚ ਦਾਖ਼ਲ ਹੋਣ ਵਾਲੀ ਹੈ ਅਤੇ ਸ਼ਾਂਤੀ ਅਜੇ ਬਹਾਲ ਨਹੀਂ ਹੋ ਪਾਈ ਹੈ। ਹਿੰਸਾ ਕਾਰਨ ਸੂਬੇ ਦੇ ਕਈ ਖਿਡਾਰੀ ਟ੍ਰੇਨਿੰਗ ਨਹੀਂ ਲੈ ਪਾ ਰਹੇ ਹਨ, ਪੜ੍ਹਾਈ 'ਚ ਵਿਘਨ ਪੈ ਰਿਹਾ ਹੈ। ਕਈ ਜਾਨਾਂ ਚੱਲੀਆਂ ਗਈਆਂ ਹਨ ਅਤੇ ਕਈ ਘਰ ਤਬਾਹ ਹੋ ਗਏ ਹਨ। ਸਾੜ ਦਿੱਤੇ ਗਏ। ਮਨੀਪੁਰ ਮੇਰਾ ਘਰ ਹੈ।
ਮੈਂ ਇਸ ਸਮੇਂ ਅਮਰੀਕਾ 'ਚ ਹੋਣ ਵਾਲੀਆਂ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਈ ਖੇਡਾਂ ਦੀ ਤਿਆਰੀ ਕਰ ਰਹੀ ਹਾਂ। ਮੈਂ ਹੁਣ ਮਣੀਪੁਰ 'ਚ ਨਹੀਂ ਹਾਂ ਪਰ ਮੈਂ ਹੈਰਾਨ ਹਾਂ, ਮੈਂ ਦੇਖਦੀ ਹਾਂ ਕਿ ਇਹ ਹਿੰਸਾ ਕਦੋਂ ਖਤਮ ਹੋਵੇਗੀ। ਮੈਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਸਥਿਤੀ ਨੂੰ ਸੁਧਾਰਨ ਅਤੇ ਮਣੀਪੁਰ ਦੇ ਲੋਕਾਂ ਨੂੰ ਬਚਾਉਣ ਦੀ ਅਪੀਲ ਕਰਦੀ ਹਾਂ।

I request Hon'ble Prime Minister @narendramodi_in sir and Home Minister @AmitShah sir to kindly help and save our state Manipur. 🙏🙏 pic.twitter.com/zRbltnjKl8

— Saikhom Mirabai Chanu (@mirabai_chanu) July 17, 2023


ਦੱਸ ਦਈਏ ਕਿ ਮਣੀਪੁਰ 'ਚ ਮਈ ਤੋਂ ਸ਼ੁਰੂ ਹੋਈ ਨਸਲੀ ਹਿੰਸਾ 'ਚ ਕਰੀਬ 120 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 3000 ਲੋਕ ਜ਼ਖਮੀ ਹੋ ਚੁੱਕੇ ਹਨ। ਮੁੱਖ ਮੰਤਰੀ ਵੱਲੋਂ ਸਥਿਤੀ ਨੂੰ ਕਾਬੂ ਕਰਨ ਲਈ ਕਹੇ ਜਾਣ ਤੋਂ ਬਾਅਦ 3 ਮਈ ਤੋਂ ਭਾਰਤੀ ਫੌਜ ਅਤੇ ਅਸਾਮ ਰਾਈਫਲਜ਼ ਦੀਆਂ ਕੁੱਲ 123 ਟੁੱਕੜੀਆਂ ਮਣੀਪੁਰ 'ਚ ਮੌਜੂਦ ਹਨ। ਪਰ ਆਰਮਡ ਫੋਰਸਿਜ਼ ਸਪੈਸ਼ਲ ਪਾਵਰ ਐਕਟ (AFSPA) ਨਾ ਹੋਣ ਕਾਰਨ ਮੈਕੀਸਮਮ ਰੇਸਟ੍ਰੇਂਟ ਦੇ ਨਾਲ ਫੌਜ ਮਣੀਪੁਰ 'ਚ ਲਾਅ ਐਂਡ ਆਰਡਰ ਸੰਭਾਲ ਰਹੀ ਹੈ ਪਰ ਕੋਈ ਐਕਸ਼ਨ ਨਹੀਂ ਲੈ ਸਕਦੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News