ਮਿਨਰਵਾ ਪੰਜਾਬ ਸੁਪਰ ਕੱਪ ਤੋਂ ਹਟਿਆ
Wednesday, Mar 13, 2019 - 10:03 AM (IST)

ਚੰਡੀਗੜ੍ਹ— ਮਿਨਰਵਾ ਪੰਜਾਬ ਐੱਫ.ਸੀ. ਨੇ ਆਈ.ਲੀਗ ਕਲੱਬਾਂ ਦੇ ਖਿਲਾਫ ਗਲਤ ਵਿਵਹਾਰ ਦਾ ਹਵਾਲਾ ਦਿੰਦੇ ਹੋਏ ਮੰਗਲਵਾਰ ਨੂੰ ਆਗਾਮੀ ਸੁਪਰ ਕੱਪ ਤੋਂ ਹਟਣ ਦਾ ਫੈਸਲਾ ਕੀਤਾ। ਸਾਬਕਾ ਚੈਂਪੀਅਨ ਮਿਨਰਵਾ ਪੰਜਾਬ ਲੀਗ ਦੇ ਹਾਲ 'ਚ ਖਤਮ ਹੋਏ 2018-19 ਸੈਸ਼ਨ 'ਚ 10ਵੇਂ ਸਥਾਨ 'ਤੇ ਰਿਹਾ ਸੀ। ਕਲੱਬ ਨੇ ਆਪਣੇ ਫੈਸਲੇ ਦੀ ਖਬਰ ਸਰਬ ਭਾਰਤੀ ਫੁੱਟਬਾਲ ਮਹਾਸੰਘ ਦੇ ਜਨਰਲ ਸਕੱਤਰ ਕੁਸ਼ਾਲ ਦਾਸ ਨੂੰ ਚਿੱਠੀ ਭੇਜ ਕੇ ਦਿੱਤੀ ਹੈ। ਸੁਪਰ ਕੱਪ ਭੁਵਨੇਸ਼ਵਰ 'ਚ ਖੇਡਿਆ ਜਾਣਾ ਹੈ ਜਿਸ ਦੇ ਕੁਆਲੀਫਾਇਰ 15 ਮਾਰਚ ਤੋਂ ਸ਼ੁਰੂ ਹੋਣਗੇ ਅਤੇ ਫਾਈਨਲ 13 ਅਪ੍ਰੈਲ ਨੂੰ ਖੇਡਿਆ ਜਾਵੇਗਾ। ਕਲੱਬ ਨੇ ਕਿਹਾ ਕਿ ਦੇਸ਼ ਦਾ ਫੁੱਟਬਾਲ ਮਹਾਸੰਘ ਸਾਰੇ ਪਹਿਲੂਆਂ 'ਚ ਆਈ.ਲੀਗ ਕਲੱਬਾਂ ਨੂੰ ਅਣਗੌਲਿਆਂ ਕਰ ਰਿਹਾ ਹੈ।