B'Day Spcl : 90 ਸਾਲ ਦੇ ਹੋਏ ਭਾਰਤ ਦਾ ਝੰਡਾ ਪੂਰੀ ਦੁਨੀਆ 'ਚ ਫਹਿਰਾਉਣ ਵਾਲੇ 'ਫਲਾਈਂਗ ਸਿੱਖ'

11/20/2019 6:44:18 PM

ਨਵੀਂ ਦਿੱਲੀ : 'ਫਲਾਈਂਗ ਸਿੱਖ' ਦੇ ਨਾਂ ਨਾਲ ਮਸ਼ਹੂਰ ਭਾਰਤ ਦਾ ਝੰਡਾ ਦੁਨੀਆ ਦੇ ਹਰ ਕੋਨੇ ਵਿਚ ਲਹਿਰਾਉਣ ਵਾਲੇ ਦੌੜਾਕ ਮਿਲਖਾ ਸਿੰਘ ਬੁੱਧਵਾਰ ਨੂੰ ਆਪਣਾ 90ਵਾਂ ਜਨਮਦਿਨ ਮਨਾ ਰਹੇ ਹਨ। ਮਿਲਖਾ ਸਿੰਘ ਦਾ ਜਨਮ ਅਣਵੰਡੇ ਭਾਰਤ ਦੇ ਪੰਜਾਬ ਸੂਬੇ ਦੇ ਇਕ ਸਿੱਖ ਰਾਠੌਰ ਪਰਿਵਾਰ ਵਿਚ 20 ਨਵੰਬਰ 1929 ਨੂੰ ਹੋਇਆ। ਮਿਲਖਾ ਸਿੰਘ ਅੱਜ ਦੇ ਭਾਰਤ ਦੇ ਸਭ ਤੋਂ ਮਸ਼ਹੂਰ ਅਤੇ ਸਨਮਾਨਿਤ ਦੌੜਾਕ ਹਨ। ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨੂੰ ਸੋਨ ਤਮਗਾ ਜਿਤਾਉਣ ਵਾਲੇ ਉਹ ਪਹਿਲੇ ਭਾਰਤੀ ਹਨ। ਉਹ ਭਾਰਤ ਵੱਲੋਂ ਰੋਮ ਦੇ 1960 ਗ੍ਰੀਸ਼ਮ ਓਲੰਪਿਕ ਅਤੇ ਟੋਕੀਓ ਦੇ 1964 ਗ੍ਰੀਸ਼ਮ ਓਲੰਪਿਕ 'ਚ ਹਿੱਸਾ ਲੈ ਚੁੱਕੇ ਹਨ। ਕਹਿੰਦੇ ਹਨ ਕਿ ਮਿਲਖਾ ਦੀ ਸ਼ਖਸੀਅਤ ਇੰਨੀ ਤੇਜ਼ ਸੀ ਕਿ ਉਨ੍ਹਾਂ ਨੂੰ ਦੇਖਣ ਲਈ ਮਹਿਲਾਵਾਂ ਬੁਰਕਾ ਤਕ ਚੁੱਕ ਲੈਂਦੀਆਂ ਸੀ।

ਮੁਸ਼ਿਕਲਾਂ ਭਰਿਆ ਬਚਪਨ
PunjabKesari

ਮਿਲਖਾ ਸਿੰਘ ਦਾ ਬਚਪਨ ਕਾਫੀ ਮੁਸ਼ਕਿਲਾਂ ਭਰਿਆ ਰਿਹਾ। ਭਾਰਤ ਦੀ ਵੰਡ ਤੋਂ ਬਾਅਦ ਅਫਰਾ-ਤਫਰੀ ਵਿਚ ਉਸ ਨੇ ਆਪਣੇ ਮਾਂ-ਪਿਓ ਗੁਆ ਦਿੱਤੇ ਸੀ। ਫਿਰ ਉਹ ਰੇਲ ਗੱਡੀ ਵਿਚ ਰਫਿਊਜੀ ਬਣ ਕੇ ਪਾਕਿਸਤਾਨ ਤੋਂ ਭਾਰਤ ਆਏ। ਹੋਲੀ-ਹੋਲੀ ਉਨ੍ਹਾਂ ਨੇ ਖੇਡਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਉਹ ਭਾਰਤ ਦੇ 200 ਮੀਟਰ ਅਤੇ 400 ਮੀਟਰ ਦੌੜ ਵਿਚ ਸਭ ਤੋਂ ਸਫਲ ਦੌੜਾਕ ਬਣੇ। ਉਹ 400 ਮੀਟਰ ਦੌੜ ਵਿਚ ਕਾਫੀ ਸਮੇਂ ਤਕ ਵਰਲਡ ਚੈਂਪੀਅਨ ਬਣੇ ਰਹੇ।

ਪਾਕਿ 'ਚ ਹੀ ਮਿਲਿਆ ਸੀ 'ਫਲਾਈਂਗ ਸਿੱਖ' ਦਾ ਨਾਂ
PunjabKesari

ਮਿਲਖਾ ਜਦੋਂ ਆਪਣੇ ਕਰੀਅਰ ਦੀ ਚੋਟੀ 'ਤੇ ਸਨ ਤਦ ਉਨ੍ਹਾਂ ਨੂੰ ਪਾਕਿਸਤਾਨ ਵਿਚ ਮੁਕਾਬਲੇ ਲਈ ਸੱਦਾ ਮਿਲਿਆ। ਸਿਆਸੀ ਉੱਥਲ-ਪੁੱਥਲ ਦੀ ਵਜ੍ਹਾ ਤੋਂ ਪਹਿਲਾਂ ਤਾਂ ਮਿਲਖਾ ਸਿੰਘ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਵਿਚ ਉਹ ਉੱਥੇ ਮੁਕਾਬਲੇ ਲਈ ਗਏ। ਮਿਲਖਾ ਨੇ ਰੇਸ ਜਿੱਤ ਕੇ ਸਭ ਦੇ ਦਿਲ ਜਿੱਤ ਲਏ। ਉੱਥੇ ਹੀ ਉਸ ਨੂੰ 'ਫਲਾਈਂਗ ਸਿੱਖ' ਦੀ ਉਪਾਧੀ ਮਿਲੀ ਸੀ।

ਅਸਲ ਜ਼ਿੰਦਗੀ 'ਤੇ ਬਣ ਚੁੱਕੀ ਹੈ ਫਿਲਮ
PunjabKesari
ਮਿਲਖਾ ਸਿੰਘ ਦੇ ਜੀਵਨ 'ਤੇ ਫਿਲਮ ਨਿਰਮਾਤਾ, ਡਾਈਰੈਕਟਰ ਅਤੇ ਲੇਖਕ ਓਮਪ੍ਰਕਾਸ਼ ਮਿਹਰਾ ਨੇ ਸਾਲ 2013 ਵਿਚ 'ਭਾਗ ਮਿਲਖਾ ਸਿੰਘ ਭਾਗ' ਨਾਂ ਦੀ ਫਿਲਮ ਵੀ ਬਣਾਈ ਸੀ। ਇਸ ਫਿਲਮ ਵਿਚ ਉਨ੍ਹਾਂ ਕਿਰਦਾਰ ਅਭਿਨੇਤਾ ਫਰਹਾਨ ਅਖਤਰ ਨੇ ਨਿਭਾਇਆ ਸੀ। ਕਹਿੰਦੇ ਹੇ ਕਿ ਮਿਲਾਖਾ ਨੇ ਆਪਣੀ ਕਹਾਣੀ ਇਕ ਰੁਪਏ ਲੈ ਕੇ ਵੇਚੀ ਸੀ।

ਮਿਲਖਾ ਸਿੰਘ ਦੇ ਰਿਕਾਰਡ

PunjabKesari
1958 ਦੇ ਏਸ਼ੀਆਈ ਖੇਡਾਂ ਵਿਚ 200 ਮੀਟਰ ਅਤੇ 400 ਮੀਟਰ ਵਿਚ ਸੋਨ ਤਮਗੇ ਜਿੱਤੇ।
1962 ਦੇ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਿਆ।
1958 ਦੇ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜਿੱਤਿਆ।

PunjabKesari

ਰਿਟਾਇਰਮੈਂਟ : ਮਿਲਖਾ ਸਿੰਘ ਇਸ ਸਮੇਂ ਪੰਜਾਬ ਦੇ ਖੇਡ ਡਾਈਰੈਕਟਰ ਅਹੁਦੇ 'ਤੇ ਹਨ। ਉਹ ਪਦਮ ਸ਼੍ਰੀ ਦੀ ਉਪਾਧੀ ਨਾਲ ਵੀ ਸਨਮਾਨਿਤ ਹੋ ਚੁੱਕੇ ਹਨ। ਉਨ੍ਹਾਂ ਦੇ ਬੇਟੇ ਜੀਵ ਮਿਲਖਾ ਸਿੰਘ ਗੋਲਫ ਦੇ ਖਿਡਾਰੀ ਹਨ।

PunjabKesari