ਮਾਈਕ ਨੂੰ ਉਮੀਦ- ਇਸ ਸਾਲ ਹੋਵੇਗਾ IPL ਦਾ ਆਯੋਜਨ

05/17/2020 10:38:28 PM

ਮੁੰਬਈ— ਰਾਇਲ ਚੈਲੰਜ਼ਰਸ ਬੈਂਗਲੁਰੂ ਦੇ ਕ੍ਰਿਕਟ ਸੰਚਾਲਨ ਨਿਰਦੇਸ਼ਕ ਮਾਈਕ ਹੇਸਨ ਨੂੰ ਹੁਣ ਵੀ ਉਮੀਦ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਬਾਵਜੂਦ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਆਯੋਜਨ ਹੋਵੇਗਾ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਟੂਰਨਾਮੈਂਟ ਜਦੋਂ ਵੀ ਹੋਵੇਗਾ ਤਾਂ ਉਸਦੀ ਟੀਮ 'ਚ ਹਿੱਸਾ ਲੈਣ ਦੇ ਲਈ ਤਿਆਰ ਹੋਵੇਗੀ। ਆਈ. ਪੀ. ਐੱਲ. ਦਾ ਆਯੋਜਨ 29 ਮਾਰਚ ਤੋਂ 24 ਮਈ ਤਕ ਹੋਣ ਸੀ ਪਰ ਭਾਰਤ 'ਚ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਇਸ ਨੂੰ ਮੁਲਤਵੀ ਕਰਨ ਪਿਆ। ਬਾਅਦ 'ਚ ਸਰਕਾਰ ਨੇ ਵੀ ਦੇਸ਼ ਭਰ 'ਚ ਲਾਕਡਾਊਨ ਲਾਗੂ ਕਰ ਦਿੱਤਾ। ਹੇਸਨ ਨੇ ਕਿਹਾ ਕਿ ਸਾਨੂੰ ਹੁਣ ਵੀ ਉਮੀਦ ਹੈ ਕਿ ਚੀਜ਼ਾਂ 'ਚ ਸੁਧਾਰ ਹੋਵੇਗਾ ਤੇ ਇਸ ਸਾਲ ਆਈ. ਪੀ. ਐੱਲ. ਦਾ ਆਯੋਜਨ ਹੋਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਆਰ. ਸੀ. ਬੀ. ਇਸ ਲਈ ਤਿਆਰ ਰਹੇਗਾ।
ਨਿਊਜ਼ੀਲੈਂਡ ਦੇ ਕੋਚ ਰਹਿ ਚੁੱਕੇ ਹੇਸਨ ਨੇ ਕਿਹਾ ਕਿ ਬੇਮਿਸਾਲ ਸਿਹਤ ਸੰਕਟ ਨੂੰ ਦੇਖਦੇ ਹੋਏ ਕ੍ਰਿਕਟ ਗਤੀਵਿਧੀਆਂ ਨੂੰ ਰੋਕ ਕੇ ਠੀਕ ਫੈਸਲਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਦੀ ਤਰ੍ਹਾਂ ਅਸੀਂ ਵੀ ਕੈਂਪਰ ਦੇ ਆਯੋਜਨ ਤੋਂ ਇਕ ਹਫਤਾ ਦੂਰ ਸੀ, ਸਾਡੀ ਯੋਜਾਨ ਵੀ ਤਿਆਰ ਸੀ।


Gurdeep Singh

Content Editor

Related News