ਫੁੱਟਪਾਥ ''ਤੇ ਵਾਲ ਕਟਵਾਉਂਦੇ ਨਜ਼ਰ ਆਏ ਮਾਈਕਲ ਵਾਨ, ਫੈਨ ਨੇ ਕਿਹਾ- ਅਮੀਰ ਹੋਣ ਦਾ ਕੀ ਫਾਇਦਾ

05/23/2023 8:36:09 PM

ਸਪੋਰਟਸ ਡੈਸਕ : ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਕਿਸੇ ਨਾ ਕਿਸੇ ਕਾਰਨ ਸੋਸ਼ਲ ਮੀਡੀਆ 'ਤੇ ਛਾਏ ਰਹਿੰਦੇ ਹਨ। ਫਿਲਹਾਲ ਉਹ ਭਾਰਤ 'ਚ ਆਈ.ਪੀ.ਐੱਲ. ਦਾ ਆਨੰਦ ਮਾਣ ਰਹੇ ਹਨ। ਵਾਨ ਇਸ ਸਮੇਂ ਮੁੰਬਈ 'ਚ ਹਨ, ਜਿੱਥੋਂ ਉਨ੍ਹਾਂ ਨੇ ਆਪਣੇ ਵਾਲ ਕਟਵਾਉਂਦੇ ਹੋਏ ਖੁਦ ਦੀ ਤਸਵੀਰ ਸ਼ੇਅਰ ਕੀਤੀ ਹੈ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਇਸ ਤਸਵੀਰ 'ਤੇ ਇਕ ਮਜ਼ੇਦਾਰ ਕੁਮੈਂਟ ਵੀ ਆਇਆ ਹ ੈ। 

ਦਰਅਸਲ, ਵਾਨ ਨੇ ਫੁੱਟਪਾਥ 'ਤੇ ਬੈਠ ਕੇ ਨਾਈ ਵਲੋਂ ਆਪਣੇ ਵਾਲ ਕੱਟਦੇ ਦੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਵਾਨ ਨੇ ਕੈਪਸ਼ਨ 'ਚ ਲਿਖਿਆ, "ਉਹ IPL ਦੇ ਆਖਰੀ ਹਫਤੇ ਲਈ ਮੁੰਬਈ 'ਚ ਹੈ।" ਇਸ ਤਸਵੀਰ 'ਤੇ  ਇਕ ਫੈਨ ਵਲੋਂ ਪ੍ਰਤੀਕਿਰਿਆ ਆਈ ਹੈ। ਇਸ ਦੇ ਨਾਲ ਹੀ ਇਕ ਪ੍ਰਸ਼ੰਸਕ ਨੇ ਮਸਤੀ ਕਰਨ ਲਈ ਲਿਖਿਆ, ''ਇੰਨੇ ਅਮੀਰ ਹੋਣ ਦਾ ਕੀ ਫਾਇਦਾ''।

ਇਸ ਤੋਂ ਇਲਾਵਾ ਪ੍ਰਸ਼ੰਸਕ ਹੁਣ ਵਸੀਮ ਜਾਫਰ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਵਾਨ ਅਤੇ ਜਾਫਰ ਸੋਸ਼ਲ ਮੀਡੀਆ 'ਤੇ ਇਕ-ਦੂਜੇ ਦੀਆਂ ਲੱਤਾਂ ਖਿੱਚਦੇ ਰਹਿੰਦੇ ਹਨ।


Tarsem Singh

Content Editor

Related News