ਮਾਈਕਲ ਵਾਨ ਨੇ ਟਵੀਟ ਕਰ ਭਾਰਤੀ ਟੀਮ 'ਤੇ ਦਿੱਤਾ ਵੱਡਾ ਬਿਆਨ
Monday, Nov 01, 2021 - 12:51 AM (IST)
ਦੁਬਈ- ਨਿਊਜ਼ੀਲੈਂਡ ਤੋਂ 8 ਵਿਕਟਾਂ ਨਾਲ ਹਾਰ ਤੋਂ ਬਾਅਦ ਭਾਰਤੀ ਟੀਮ ਟੀ-20 ਵਿਸ਼ਵ ਕੱਪ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋਣ ਦੀ ਰਾਹ 'ਤੇ ਖੜੀ ਹੈ। ਇਸ ਦੌਰਾਨ ਅੱਜ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਟੀਵਟ ਕੀਤਾ। ਜਿਸ 'ਚ ਉਨ੍ਹਾਂ ਨੇ ਲਿਖਿਆ ਕਿ- ਭਾਰਤ 2010 ਦੀ ਤਰ੍ਹਾਂ ਕ੍ਰਿਕਟ ਖੇਡ ਰਿਹਾ ਹੈ, ਖੇਡ ਅੱਗੇ ਵਧ ਗਈ ਹੈ। ਭਾਰਤ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਸਕਦਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਨੂੰ ਤਜਰਬਾ ਹਾਸਲ ਕਰਨ ਦੇ ਲਈ ਦੁਨੀਆ ਭਰ ਦੀਆਂ ਹੋਰ ਲੀਗਾਂ ਵਿਚ ਖੇਡਣਾ ਚਾਹੀਦਾ ਹੈ।
ਇਹ ਖ਼ਬਰ ਪੜ੍ਹੋ- ਸ਼ਹਿਜ਼ਾਦ ਨੇ ਟੀ20 'ਚ 2000 ਦੌੜਾਂ ਕੀਤੀਆਂ ਪੂਰੀਆਂ, 19 ਟੀਮਾਂ ਵਿਰੁੱਧ ਬਣਾਈਆਂ ਇੰਨੀਆਂ ਦੌੜਾਂ
ਇਹ ਖ਼ਬਰ ਪੜ੍ਹੋ- T20 WC, AFG vs NAM : ਅਫਗਾਨਿਸਤਾਨ ਨੇ ਨਾਮੀਬੀਆ ਨੂੰ 62 ਦੌੜਾਂ ਨਾਲ ਹਰਾਇਆ
ਪਾਕਿਸਤਾਨ ਤੇ ਨਿਊਜ਼ੀਲੈਂਡ ਤੋਂ ਹਾਰਨ ਦੇ ਬਾਅਦ ਭਾਰਤੀ ਟੀਮ ਦਾ ਸੈਮੀਫਾਈਨਲ ਦਾ ਸਫਰ ਮੁਸ਼ਕਿਲ ਹੋ ਗਿਆ ਹੈ। ਨਿਊਜ਼ੀਲੈਂਡ ਇਕ ਜਿੱਤ ਤੇ ਇਕ ਹਾਰ ਦੇ ਨਾਲ ਅੰਕ ਸੂਚੀ ਵਿਚ ਬਣੀ ਹੋਈ ਹੈ। ਉਸਦੇ ਲਈ ਇਕ ਹੋਰ ਹਾਰ ਉਸ ਨੂੰ ਖਤਰੇ ਵਿਚ ਪਾ ਸਕਦੀ ਹੈ। ਹਾਲਾਂਕਿ ਉਸਦਾ ਮੁਕਾਬਲਾ ਅਫਗਾਨਿਸਤਾਨ, ਸਕਾਟਲੈਂਡ ਤੇ ਨਾਮੀਬੀਆ ਟੀਮ ਦੇ ਨਾਲ ਹੈ, ਜੋਕਿ ਇਨੀ ਮਜ਼ਬੂਤ ਟੀਮਾਂ ਨਹੀਂ ਹਨ। ਨਿਊਜ਼ੀਲੈਂਡ ਨੇ ਜੇਕਰ ਆਪਣੇ ਸਾਰੇ ਮੁਕਾਬਲੇ ਜਿੱਤ ਲਏ ਤਾਂ ਭਾਰਤੀ ਟੀਮ ਵਿਸ਼ਵ ਕੱਪ ਤੋਂ ਬਾਹਰ ਹੋ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।