ਵਾਨ ਦਾ CSK ਨੂੰ ਸੁਝਾਅ, ਧੋਨੀ ਦੀ ਬਜਾਏ ਇਸ ਖਿਡਾਰੀ ਨੂੰ ਧਿਆਨ ’ਚ ਰੱਖ ਕੇ ਹੋਣਾ ਚਾਹੀਦਾ ਹੈ ਟੀਮ ਦਾ ਗਠਨ

4/20/2021 3:40:17 PM

ਸਪੋਰਟਸ ਡੈਸਕ— ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਕਿਹਾ ਕਿ ਚੇਨੱਈ ਸੁਪਰ ਕਿੰਗਜ਼ (ਸੀ.  ਐੱਸ. ਕੇ.) ਨੂੰ ਆਪਣੀ ਆਲਰਾਊਂਡ ਸਮਰਥਾਵਾਂ ਨੂੰ ਵੇਖਦੇ ਹੋਏ ਰਵਿੰਦਰ ਜਡੇਜਾ ਨੂੰ ਧਿਆਨ ’ਚ ਰੱਖ ਕੇ ਟੀਮ ਦਾ ਗਠਨ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਦਿੱਲੀ-ਮੁੰਬਈ ਨੂੰ ਪਛਾੜ ਦੂਜੇ ਸਥਾਨ ’ਤੇ ਪਹੁੰਚੀ CSK, ਜਾਣੋ ਆਪਣੀ ਪਸੰਦੀਦਾ ਟੀਮ ਦੀ ਸਥਿਤੀ ਬਾਰੇ

PunjabKesariਇਕ ਨਿਊਜ਼ ਰਿਪੋਰਟ ਮੁਤਾਬਕ ਵਾਨ ਨੇ ਕਿਹਾ, ਤੁਸੀਂ ਸਾਰੇ ਕਹਿ ਸਕਦੇ ਹੋ ਕਿ ਐਮ. ਐਸ. ਧੋਨੀ 2-3 ਸਾਲ ਹੋਰ ਖੇਡਣਗੇ, ਪਰ ਚਲੋ ਈਮਾਨਦਾਰ ਰਹੀਏ ਤਾਂ ਉਹ ਉਸ ਤੋਂ ਬਾਅਦ ਬਹੁਤ ਚੰਗਾ ਨਹੀਂ ਖੇਡਣਗੇ। ਇਸ ਲਈ ਤੁਹਾਨੂੰ ਇਹ ਦੇਖਣਾ ਸ਼ੁਰੂ ਕਰਨਾ ਹੋਵੇਗਾ ਕਿ ਤੁਸੀਂ ਕਿਸ ਨੂੰ ਧਿਆਨ ’ਚ ਰੱਖ ਕੇ ਟੀਮ ਬਣਾ ਸਕਦੇ ਹੋ। ਰਵਿੰਦਰ ਜਡੇਜਾ ਇਸ ਤਰ੍ਹਾਂ ਦੇ ਕ੍ਰਿਕਟਰ ਹਨ ਜਿਨ੍ਹਾਂ ਨੂੰ ਧਿਆਨ ’ਚ ਰੱਖ ਕੇ ਮੈਂ ਆਪਣੀ ਟੀਮ ਦਾ ਨਿਰਮਾਣ ਕਰਾਂਗਾ। ਮੈਨੂੰ ਲਗਦਾ ਹੈ ਕਿ ਉਹ ਗੇਂਦ ਨਾਲ ਮੈਦਾਨ ’ਚ ਚੰਗਾ ਹੈ, ਹੱਥ ’ਚ ਬੱਲੇ ਦੇ ਨਾਲ ਉਸ ਦੀ ਮਾਨਸਿਕਤਾ ਬਹੁਤ ਚੰਗੀ ਹੈ।
ਇਹ ਵੀ ਪੜ੍ਹੋ : ਕ੍ਰਿਕਟਰ ਮੁਰਲੀਧਰਨ ਨੂੰ ਐਂਜਿਓਪਲਾਸਟੀ ਦੇ ਬਾਅਦ ਹਸਪਤਾਲ ਤੋਂ ਮਿਲੀ ਛੁੱਟੀ

PunjabKesariਰਾਇਲ ਚੈਲੰਜਰਜ਼ ਖ਼ਿਲਾਫ਼ ਸੋਮਵਾਰ ਨੂੰ ਖੇਡੇ ਗਏ ਮੈਚ ’ਚ ਜਡੇਜਾ ਨੇ ਸੀ. ਐੱਸ. ਕੇ. ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਦੋ ਵਿਕਟ ਝਟਕੇ ਜਿਸ ’ਚ ਜੋਸ ਬਟਲਰ ਦਾ ਵਿਕਟ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 4 ਕੈਚ ਵੀ ਫੜੇ। ਵਾਨ ਨੇ ਕਿਹਾ, ‘‘ਮੇਰੇ ਲਈ ਜਡੇਜਾ ਇਕ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਹੋ, ‘‘ਜਡੇਜਾ ਤੁਸੀਂ ਨੰਬਰ 4 ਜਾਂ 5 ’ਤੇ ਬੱਲੇਬਾਜ਼ੀ ਕਰਨ ਜਾ ਰਹੇ ਹੋ। ਅਸੀਂ ਤੁਹਾਡੇ ਨਾਲ ਗੇਂਦਬਾਜ਼ੀ ’ਚ ਵੀ ਓਪਨਿੰਗ ਕਰ ਸਕਦੇ ਹਾਂ। ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਕੌਣ ਬੱਲੇਬਾਜ਼ੀ ਕਰ ਰਿਹਾ ਹੈ ਤੇ ਅਸੀਂ ਤੁਹਾਨੂੰ ਫ਼ੀਲਡਿੰਗ ਦੀ ਸਥਿਤੀ ’ਚ ਲਿਆਵਾਂਗੇੇ। ਅਸੀਂ ਇਸ ਲਈ ਤਿਆਰ ਹਾਂ।’’ ਮੈਨੂੰ ਲਗਦਾ ਹੈ ਕਿ ਜਡੇਜਾ ਇਕ ਚੰਗਾ ਕ੍ਰਿਕਟਰ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor Tarsem Singh