ਫੇਲਪਸ ਨੇ ਹੀ ਨਹੀਂ, ਇਨ੍ਹਾਂ ਖਿਡਾਰੀਆਂ ਨੇ ਵੀ ਦਿੱਤੀ ਸੀ ਜੰਗਲੀ ਜਾਨਵਰਾਂ ਨੂੰ ਚੁਣੌਤੀ

07/27/2017 3:37:55 PM

ਨਵੀਂ ਦਿੱਲੀ— ਸ਼ਾਰਕ ਵੀਕ 'ਤੇ ਡਿਸਕਵਰੀ ਚੈਨਲ ਨੇ ਪਿਛਲੇ ਐਤਵਾਰ ਨੂੰ ਵਿਸ਼ੇਸ਼ ਸ਼ੋਅ ਦਿਖਾਇਆ, ਜਿਸ 'ਚ ਵਿਸ਼ਵ ਦੇ ਮਹਾਨ ਤੈਰਾਕ ਮਾਈਕਲ ਫੇਲਪਸ ਨੇ ਸ਼ਾਰਕ ਨਾਲ 100 ਮੀਟਰ ਦੀ ਸਵੀਮਿੰਗ ਰੇਸ ਲਗਾਈ ਸੀ ਅਤੇ ਇਹ ਰੇਸ ਸ਼ਾਰਕ ਨੇ ਜਿੱਤ ਲਈ ਸੀ। ਹਾਲਾਂਕਿ ਇਹ ਸ਼ਾਰਕ ਕੰਪਿਊਟਰ ਵਲੋਂ ਤਿਆਰ ਕੀਤੀ ਗਈ ਸੀ। ਜਿਸ ਦੇ ਚੱਲਦੇ ਪ੍ਰਸ਼ੰਸਕਾਂ ਨੇ ਸ਼ੋਸ਼ਲ ਮੀਡੀਆ 'ਤੇ ਰੇਸ ਦੀ ਸਚਾਈ ਦਾ ਪਤਾ ਲੱਗਣ 'ਤੇ ਜੰਮ ਕੇ ਭੜਾਸ ਕੱਢੀ। ਫੇਲਪਸ ਤੋਂ ਇਲਾਵਾ ਵੀ ਕਈ ਖਿਡਾਰੀ ਸਨ, ਜਿਨ੍ਹਾਂ ਨੇ ਕੁੱਝ ਈਵੈਂਟ ਦੌਰਾਨ ਜੰਗਲੀ ਜਾਨਵਰਾਂ ਨਾਲ ਰੇਸ ਲਗਾਈ ਸੀ
ਅਜਿਹੇ ਕੁਝ ਈਵੈਂਟ, ਜਦੋਂ ਇਨਸਾਨਾਂ ਨੇ ਜੰਗਲੀ ਜਾਨਵਰਾਂ ਨੂੰ ਦਿੱਤੀ ਸੀ ਚੁਣੌਤੀ
ਅਜਿਹਾ ਹੀ ਇਕ ਰੋਮਾਂਚਕ ਮਾਮਲਾ ਅਮਰੀਕੀ ਦੌੜਾਕ ਜੇਸੀ ਓਵੰਸ ਦਾ ਹੈ। ਇਸ ਮਸ਼ਹੂਰ ਅਮਰੀਕੀ ਦੌੜਾਕ ਨੇ 1936 ਦੇ ਬਰਲਿਨ ਓਲੰਪਿਕ 'ਚ ਹਿਟਲਰ ਦੇ ਸਾਹਮਣੇ ਇਕ ਨਹੀਂ ਬਲਕਿ ਚਾਰ ਸੋਨ ਤਮਗੇ ਹਾਸਲ ਕੀਤੇ ਸਨ ਪਰ ਖਰਾਬ ਦੌਰ 'ਚੋਂ ਲੰਘ ਰਹੇ ਓਵੰਸ ਨੂੰ ਪੈਸੇ ਕਮਾਉਣੇ ਸੀ। ਜਿਸ ਕਾਰਨ ਉਸ ਨੂੰ ਘੋੜਿਆਂ ਨਾਲ ਰੇਸ ਲਾਉਣੀ ਪਈ ਸੀ ਪਰ ਹਰ ਵਾਰ ਉਸ ਨੂੰ ਸਫਲਤਾ ਨਹੀਂ ਮਿਲੀ।

PunjabKesari2009 'ਚ ਅਮਰੀਕੀ ਨੈਸ਼ਨਲ ਫੁੱਟਬਾਲ ਲੀਗ ਦੇ ਖਿਡਾਰੀ ਡੇਨਿਸ ਨਾਰਥਕਟ ਨੇ ਇਕ ਟੀ. ਵੀ. ਸ਼ੋਅ ਦੌਰਾਨ ਸ਼ੁਤੁਰਮੁਰਗ ਨੂੰ ਰੇਸ 'ਚ ਹਰਾ ਦਿੱਤਾ ਸੀ ਹਾਲਾਂਕਿ ਦੂਜੀ ਰੇਸ 'ਚ ਸ਼ੁਤੁਰਮੁਰਗ ਨੇ ਬਾਜ਼ੀ ਮਾਰ ਲਈ ਸੀ।

PunjabKesari
ਤੀਜਾ ਰਗਬੀ ਦੇ ਸਭ ਤੋਂ ਤੇਜ਼ ਖਿਡਾਰੀਆਂ 'ਚੋਂ ਬਿਹਤਰ ਦੱਖਣੀ ਅਫਰੀਕਾ ਦੇ ਬ੍ਰਾਇਨ ਹਾਬਾਨਾ ਨੇ 2007 'ਚ ਇਕ ਸਪਾਂਸਰਡ ਈਵੈਂਟ ਦੌਰਾਨ ਦੁਨੀਆਂ ਦੇ ਸਭ ਤੋਂ ਤੇਜ਼ ਜਾਨਵਰ ਚੀਤੇ ਨੂੰ ਚੁਣੌਤੀ ਦਿੱਤੀ ਸੀ। ਜਿਸ ਦੌਰਾਨ ਹਬਾਨਾ ਨੂੰ 100 ਮੀਟਰ ਪੂਰਾ ਕਰਨ 'ਚ 10.4 ਸੈਕਿੰਡ ਲੱਗ ਗਏ ਅਤੇ ਚੀਤਾ ਇਹ ਰੇਸ ਜਿੱਤ ਗਿਆ ਸੀ। 

PunjabKesari

2011 'ਚ ਜਦੋਂ ਰੋਮ 'ਚ 100 ਮੀਟਰ ਫ੍ਰੀਸਟਾਈਲ ਦੇ ਸਾਬਕਾ ਵਿਸ਼ਵ ਚੈਂਪੀਅਨ ਇਟਲੀ ਦੇ ਫਿਲੀਪੋ ਮੈਗਨਿਨੀ ਨੇ 2 ਡਾਲਫਿਨਾਂ ਨਾਲ ਰੇਸ ਲਗਾਈ ਸੀ ਪਰ ਡਾਲਫਿਨ ਦੇ ਸਾਹਮਣੇ ਫਿਲਿਪੋ ਪੂਲ ਦਾ ਇਕ ਹਿੱਸਾ ਹੀ ਤੈਰ ਸਕਿਆ ਸੀ।

PunjabKesari

 


Related News