ਵਿਸ਼ਵ ਕੱਪ ਕੁਆਲੀਫਾਇਰ ’ਚ ਮੇਸੀ ਕਰੇਗਾ ਅਰਜਨਟੀਨਾ ਦੀ ਕਪਤਾਨੀ

Tuesday, Mar 04, 2025 - 01:01 PM (IST)

ਵਿਸ਼ਵ ਕੱਪ ਕੁਆਲੀਫਾਇਰ ’ਚ ਮੇਸੀ ਕਰੇਗਾ ਅਰਜਨਟੀਨਾ ਦੀ ਕਪਤਾਨੀ

ਬਿਊਨਸ ਆਇਰਸ- ਅਰਜਨਟੀਨਾ ਦੇ ਕੋਚ ਲਿਓਨਿਲ ਸਕਾਲੋਨੀ ਨੇ ਉਰੂਗਵੇ ਅਤੇ ਬ੍ਰਾਜ਼ੀਲ ਖਿਲਾਫ ਦੱਖਣੀ ਅਮਰੀਕਾ ਵਿਸ਼ਵ ਕੱਪ ਫੁੱਟਬਾਲ ਕੁਆਲੀਫਾਇੰਗ ਮੈਚਾਂ ਲਈ ਲਿਓਨਿਲ ਮੇਸੀ ਦੀ ਅਗਵਾਈ ਵਿਚ 33 ਖਿਡਾਰੀਆਂ ਦੀ ਸ਼ੁਰੂਆਤੀ ਟੀਮ ਦੀ ਚੋਣ ਕੀਤੀ ਹੈ।

ਮੈਨਚੈਸਟਰ ਸਿਟੀ ’ਚ ਹਾਲ ਹੀ ’ਚ ਸ਼ਾਮਲ ਹੋਏ ਅੰਡਰ-21 ਸਟ੍ਰਾਈਕਰ ਕਲੌਡੀਓ ਏਚਵੇਰੀ ਨੂੰ ਵੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ, ਇਨ੍ਹਾਂ ਤੋਂ ਇਲਾਵਾ ਨਿਕੋਲਸ ਪਾਜ਼, ਬੇਂਜਾਮਿਨ ਡੋਮਿੰਗੁਏਜ਼ ਅਤੇ ਸੈਂਟੀਆਗੋ ਕਾਸਤਰੋ ਵੀ ਟੀਮ ’ਚ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 21 ਸਾਲ ਤੋਂ ਘੱਟ ਹੈ। ਅਰਜਨਟੀਨਾ 12 ਮੈਚਾਂ ’ਚੋਂ 25 ਅੰਕਾਂ ਨਾਲ ਚੋਟੀ ’ਤੇ ਹੈ ਜਦਕਿ ਉਰੂਗਵੇ ਦੇ 20 ਅੰਕ ਹਨ। ਚਾਰ ਦਿਨ ਬਾਅਦ ਵਿਸ਼ਵ ਕੱਪ ਜੇਤੂ ਅਰਜਨਟੀਨਾ ਦੀ ਟੀਮ ਬਿਊਨਸ ਆਇਰਸ ਵਿਚ ਬ੍ਰਾਜ਼ੀਲ ਨਾਲ ਭਿੜੇਗੀ।


author

Tarsem Singh

Content Editor

Related News