ਮੇਸੀ ਨੇ ਫ੍ਰੀ ਕਿੱਕ ’ਤੇ ਗੋਲ ਕਰ ਕੇ ਇੰਟਰ ਮਿਆਮੀ ਨੂੰ ਦਿਵਾਈ ਜਿੱਤ

Saturday, Jun 21, 2025 - 10:53 AM (IST)

ਮੇਸੀ ਨੇ ਫ੍ਰੀ ਕਿੱਕ ’ਤੇ ਗੋਲ ਕਰ ਕੇ ਇੰਟਰ ਮਿਆਮੀ ਨੂੰ ਦਿਵਾਈ ਜਿੱਤ

ਅਟਲਾਂਟਾ (ਅਮਰੀਕਾ)– ਸਟਾਰ ਸਟ੍ਰਾਈਕਰ ਲਿਓਨਿਲ ਮੇਸੀ ਨੇ ਆਪਣੇ ਅਕਸ ਅਨੁਸਾਰ ਪ੍ਰਦਰਸ਼ਨ ਕਰਦੇ ਹੋਏ ਕਲੱਬ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਆਪਣਾ ਪਹਿਲਾ ਗੋਲ ਫ੍ਰੀ ਕਿੱਕ ’ਤੇ ਕੀਤਾ, ਜਿਸ ਨਾਲ ਇੰਟਰ ਮਿਆਮੀ ਨੇ ਦੋ ਵਾਰ ਦੇ ਯੂਰਪੀਅਨ ਚੈਂਪੀਅਨ ਪੋਰਟੋ ’ਤੇ 2-1 ਨਾਲ ਜਿੱਤ ਹਾਸਲ ਕੀਤੀ।

ਇੰਟਰ ਮਿਆਮੀ ਦੀ ਟੀਮ ਹਾਫ ਤੱਕ 1-0 ਨਾਲ ਪਿੱਛੇ ਸੀ ਪਰ ਟੇਲਾਸਕੋ ਸੇਗੋਵੀਆ ਨੇ ਦੂਜੇ ਹਾਫ ਦੇ ਦੋ ਮਿੰਟ ਬਾਅਦ ਮਾਰਸਲੋ ਵੀਗੰਡਟ ਦੇ ਕ੍ਰਾਸ ’ਤੇ ਗੋਲ ਕਰ ਕੇ ਸਕੋਰ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਅਰਜਨਟੀਨਾ ਦੇ 37 ਸਾਲਾ ਖਿਡਾਰੀ ਮੇਸੀ ਦਾ ਜਾਦੂ ਦੇਖਣ ਨੂੰ ਮਿਲਿਆ। ਉਸ ਨੇ ਫ੍ਰੀ ਕਿੱਕ ’ਤੇ ਖੂਬਸੂਰਤ ਗੋਲ ਕਰ ਕੇ ਫਿਰ ਤੋਂ ਇਹ ਸਾਬਤ ਕਰ ਦਿੱਤਾ ਹੈ ਕਿ ਉਸ ਨੂੰ ਦੁਨੀਆ ਦੇ ਸਭ ਤੋਂ ਮਹਾਨ ਖਿਡਾਰੀਆਂ ਵਿਚ ਕਿਉਂ ਗਿਣਿਆ ਜਾਂਦਾ ਹੈ।

ਇਸ ਤੋਂ ਪਹਿਲਾਂ ਪੁਰਤਗਾਲ ਦੇ ਕਲੱਬ ਨੂੰ ਵੀਡੀਓ ਸਮੀਖਿਆ ਪ੍ਰਣਾਲੀ ਦੇ ਰਾਹੀਂ ਸ਼ੁਰੂ ਤੋਂ ਹੀ ਪੈਨਲਟੀ ਕਿੱਕ ਮਿਲੀ ਜਿਸ ਨੂੰ ਸਾਮੂ ਓਮੇਰੋਦਿਯਨ ਨੇ ਗੋਲ ਵਿਚ ਬਦਲਿਆ। ਇਨ੍ਹਾਂ ਦੋਵਾਂ ਟੀਮਾਂ ਨੇ ਗਰੁੱਪ-ਏ ਦਾ ਆਪਣਾ ਪਹਿਲਾ ਮੈਚ ਗੋਲ ਰਹਿਤ ਬਰਾਬਰ ਖੇਡਿਆ ਸੀ।


author

Tarsem Singh

Content Editor

Related News