ਆਰਸਨੈੱਲ ਨੇ ਐਸਟਨ ਵਿਲਾ ਨੂੰ 1-0 ਨਾਲ ਹਰਾਇਆ ! ਬਾਰਸੀਲੋਨਾ ਦੀ ਜੇਤੂ ਮੁਹਿੰਮ ਵੀ ਜਾਰੀ
Wednesday, Sep 02, 2026 - 05:39 PM (IST)
ਸਪੋਰਟਸ ਡੈਸਕ- ਆਰਸਨੈੱਲ ਨੇ ਐਸਟਨ ਵਿਲਾ ਨੂੰ 1-0 ਨਾਲ ਹਰਾ ਕੇ ਪ੍ਰੀਮੀਅਰ ਲੀਗ ਫੁੱਟਬਾਲ ਟੂਰਨਾਮੈਂਟ ’ਚ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਿਆ ਜਦਕਿ ਬਾਰਸੀਲੋਨਾ ਤੇ ਰੋਮਾ ਨੇ ਕ੍ਰਮਵਾਰ ਸਪੇਨ ਤੇ ਇਟਲੀ ’ਚ ਸ਼ਾਨਦਾਰ ਜਿੱਤ ਦਰਜ ਕੀਤੀ। ਮੌਜੂਦਾ ਚੈਂਪੀਅਨ ਆਰਸਨੈੱਲ ਨੇ ਬੁਕਾਯੋ ਸਾਕਾ ਦੇ 59ਵੇਂ ਮਿੰਟ ’ਚ ਕੀਤੇ ਗਏ ਗੋਲ ਦੇ ਦਮ ’ਤੇ 3 ਅੰਕ ਹਾਸਲ ਕੀਤੇ। ਉੱਧਰ ਲਾ ਲਿਗਾ ’ਚ ਲਾਮਿਨ ਯਾਮਲ ਤੇ ਰਾਫਿਨ੍ਹਾ ਦੋਵਾਂ ਨੇ ਦੋ-ਦੋ ਗੋਲ ਕੀਤੇ ਜਿਸ ਨਾਲ ਬਾਰਸੀਲੋਨਾ ਨੇ ਰਾਯੋ ਵੈਲੇਕਾਨੋ ਨੂੰ 5-2 ਨਾਲ ਹਰਾ ਕੇ ਆਪਣੇ ਘਰੇਲੂ ਮੈਦਾਨ ’ਤੇ ਲਗਾਤਾਰ 21ਵੀਂ ਜਿੱਤ ਦਰਜ ਕੀਤੀ।
ਇਸ ਜਿੱਤ ਨਾਲ ਬਾਰਸੀਲੋਨਾ ਗੋਲ ਫਰਕ ਦੇ ਆਧਾਰ ’ਤੇ ਰੀਅਲ ਮੈਡ੍ਰਿਡ ਤੋਂ ਅੱਗੇ ਨਿਕਲ ਕੇ ਲੀਗ ਅੰਕ ਸੂਚੀ ’ਚ ਚੋਟੀ ’ਤੇ ਪਹੁੰਚ ਗਿਆ ਹੈ। ਇਟਲੀ ਦੀ ਲੀਗ ਸਿਰੀ-ਏ ’ਚ ਡੋਨੇਲ ਮਾਲੇਨ ਨੇ 2 ਮੈਚਾਂ ’ਚ ਆਪਣੇ ਗੋਲਾਂ ਦੀ ਗਿਣਤੀ 5 ਤੱਕ ਪਹੁੰਚਾ ਦਿੱਤੀ। ਉਸ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਰੋਮਾ ਨੇ ਲੇਚੇ ਦੇ ਖਿਲਾਫ 4-0 ਨਾਲ ਜਿੱਤ ਹਾਸਲ ਕੀਤੀ। ਮਾਲੇਨ ਨੇ ਰੋਮਾ ਦੀ ਫਿਓਰੇਂਟੀਨਾ ਦੇ ਖਿਲਾਫ ਸ਼ੁਰੂਆਤੀ ਮੈਚ ’ਚ ਜਿੱਤ ’ਚ ਹੈਟ੍ਰਿਕ ਲਾਈ ਸੀ।
