ਵੱਡੀ ਖ਼ਬਰ: ਵਰਲਡ ਕੱਪ ਜਿਤਾਉਣ ਵਾਲੇ ਖਿਡਾਰੀ ਨੇ ਅਚਾਨਕ ਲੈ ਲਿਆ ਸੰਨਿਆਸ!

Friday, Sep 04, 2026 - 07:21 PM (IST)

ਵੱਡੀ ਖ਼ਬਰ: ਵਰਲਡ ਕੱਪ ਜਿਤਾਉਣ ਵਾਲੇ ਖਿਡਾਰੀ ਨੇ ਅਚਾਨਕ ਲੈ ਲਿਆ ਸੰਨਿਆਸ!

ਸਪੋਰਟਸ ਡੈਸਕ: ਐਟਲੇਟਿਕੋ ਮੈਡ੍ਰਿਡ ਦੇ ਮਿਡ-ਫ਼ੀਲਡਰ ਮਾਕਰਸ ਲੋਰੇਂਟੇ ਨੇ ਸਪੇਨ ਨੂੰ ਵਰਲਡ ਕੱਪ ਜਿਤਾਉਣ ਤੋਂ 2 ਮਹੀਨਿਆਂ ਤੋਂ ਵੀ ਘੱਟ ਸਮੇਂ ਬਾਅਦ ਇੰਟਰਨੈਸ਼ਨਲ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 31 ਸਾਲ ਦੇ ਲੋਰੇਂਟੇ ਨੇ ਸਪੇਨ ਲਈ ਕੁੱਲ 27 ਮੈਚ ਖੇਡੇ। 

PunjabKesari

ਲੋਰੇਂਟੇ ਨੇ ਕਿਹਾ, "ਕਾਫ਼ੀ ਦੇਰ ਤਕ ਸੋਚਣ ਮਗਰੋਂ, ਮੈਂ ਨੈਸ਼ਨਲ ਟੀਮ ਦੇ ਨਾਲ ਆਪਣਾ ਸਮਾਂ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਮੈਨੂੰ ਅਹਿਸਾਸ ਹੈ ਕਿ ਮੈਂ ਅਜੇ ਵੀ ਜਵਾਨ ਹਾਂ ਤੇ ਸ਼ਾਇਦ ਜੇਕਰ ਮੈਂ ਚੀਜ਼ਾਂ ਚੰਗੀ ਤਰ੍ਹਾਂ ਕਰਦਾ ਰਿਹਾ, ਤਾਂ ਮੈਂ ਕਈ ਸਾਲ ਤਕ ਹੋਰ ਖੇਡ ਸਕਦਾ ਹਾਂ। ਮੈਨੂੰ ਪਤਾ ਹੈ ਕਿ ਤੁਹਾਡੇ ਵਿਚੋਂ ਬਹੁਤ ਸਾਰੇ ਲੋਕ ਨਹੀਂ ਸਮਝਣਗੇ ਤੇ ਮੈਂ ਵੀ ਬਾਹਰੋਂ ਨਹੀਂ ਸਮਝ ਪਾਉਂਦਾ, ਪਰ ਇਹ ਇਕ ਅਜਿਹਾ ਫ਼ੈਸਲਾ ਹੈ ਕਿ ਜਿਸ ਬਾਰੇ ਮੈਂ ਲੰਮੇ ਸਮੇਂ ਤਕ ਧਿਆਨ ਨਾਲ ਸੋਚਿਆ ਹੈ।" 

ਲੋਰੇਂਟੇ ਨੇ ਕਿਹਾ ਕਿ ਜੇਕਰ ਸਪੇਨ ਵਰਲਡ ਕੱਪ ਨਾ ਵੀ ਜਿੱਤਦਾ, ਤਾਂ ਵੀ ਉਹ ਇਹੀ ਫ਼ੈਸਲਾ ਲੈਂਦੇ। ਐਟਲੇਟਿਕੋ ਮੈਡ੍ਰਿਡ ਦੇ ਨਾਲ ਉਨ੍ਹਾਂ ਦਾ ਮੌਜੂਦਾ ਕੰਟਰੈਕਟ ਜੂਨ 2028 ਤਕ ਹੈ ਤੇ ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਉਹ 2030 ਵਿਚ ਪ੍ਰੋਫ਼ੈਸ਼ਨਲ ਫੁੱਟਬਾਲ ਤੋਂ ਰਿਟਾਇਰ ਹੋਣ ਦਾ ਪਲਾਨ ਬਣਾ ਰਹੇ ਹਨ। 
 


author

Anmol Tagra

Content Editor

Related News