ਨੇਮਾਰ ਤੋਂ ਘੱਟ ਹੋਵੇਗੀ ਮੇਸੀ ਦੀ ਤਨਖਾਹ

Thursday, Aug 12, 2021 - 01:22 AM (IST)

ਨੇਮਾਰ ਤੋਂ ਘੱਟ ਹੋਵੇਗੀ ਮੇਸੀ ਦੀ ਤਨਖਾਹ

ਪੇਰਿਸ- ਆਪਣੇ ਕਰੀਅਰ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਾਰਸੀਲੋਨਾ ਵੱਲੋਂ ਖੇਡਣ ਵਾਲੇ ਲਿਓਨੇਲ ਮੇਸੀ ਆਪਣੇ ਨਵੇਂ ਕਲੱਬ ਪੈਰਿਸ ਸੇਂਟ ਜਰਮੇਨ (ਪੀ. ਐੱਸ. ਜੀ.) ਨਾਲ ਜੁੜ ਗਏ ਹਨ, ਜਿੱਥੇ ਉਨ੍ਹਾਂ ਨੂੰ ਆਪਣੇ ਦੋਸਤ ਅਤੇ ਸਟਾਰ ਸਟ੍ਰਾਈਕਰ ਨੇਮਾਰ ਤੋਂ ਘੱਟ ਤਨਖਾਹ ਮਿਲੇਗੀ।

ਇਹ ਖ਼ਬਰ ਪੜ੍ਹੋ- ਸ਼ਾਕਿਬ ਬਣੇ ICC Player of The Month, ਮਹਿਲਾਵਾਂ 'ਚ ਇਸ ਨੇ ਜਿੱਤਿਆ ਐਵਾਰਡ

PunjabKesari
ਅਰਜਨਟੀਨਾ ਦੇ 34 ਸਾਲ ਦੇ ਫਾਰਵਰਡ ਮੇਸੀ ਨੇ ਮੰਗਲਵਾਰ ਨੂੰ ਪੀ. ਐੱਸ. ਜੀ. ਦੇ ਨਾਲ 2 ਸਾਲ ਦਾ ਕਰਾਰ ਕੀਤਾ। ਇਸ ’ਚ ਤੀਜੇ ਸਾਲ ਦਾ ਬਦਲ ਵੀ ਰੱਖਿਆ ਗਿਆ ਹੈ। ਪੀ. ਐੱਸ. ਜੀ. ਸ਼ਨੀਵਾਰ ਨੂੰ ਸਟਰਾਸਬੋਰਗ ਵਿਰੁੱਧ ਮੈਚ ਤੋਂ ਪਹਿਲਾਂ ਪਾਰਕ ਡੇਸ ਪ੍ਰਿੰਸਿਸ ਸਟੇਡੀਅਮ ’ਚ 50 ਹਜ਼ਾਰ ਦਰਸ਼ਕਾਂ ਦੇ ਸਾਹਮਣੇ ਮੇਸੀ ਦੀ ਜਾਣ-ਪਛਾਣ ਕਰਵਾਏਗਾ। ਮੇਸੀ ਨੇ ਐਤਵਾਰ ਨੂੰ ਬਾਰਸੀਲੋਨਾ ਤੋਂ ਨਮ ਅੱਖਾਂ ਨਾਲ ਵਿਦਾਈ ਲਈ ਸੀ। ਉਨ੍ਹਾਂ ਦਾ ਕੁਲ ਤਨਖਾਹ 35 ਮਿਲੀਅਨ ਯੂਰੋ (ਲਗਭਗ 3 ਅਰਬ ਰੁਪਏ) ਹੋਵੇਗੀ, ਜੋ ਨੇਮਾਰ (37 ਮਿਲੀਅਨ ਯੂਰੋ ਯਾਨੀ ਲਗਭਗ 3 ਅਰਬ 22 ਕਰੋੜ ਰੁਪਏ) ਤੋਂ ਘੱਟ ਹੈ। ਮੇਸੀ ਦੇ ਆਉਣ ਨਾਲ ਪੀ. ਐੱਸ. ਜੀ. ਕੋਲ ਹੁਣ ਦੁਨੀਆ ਦਾ ਸਭ ਤੋਂ ਮਜ਼ਬੂਤ ਹਮਲਾ ਹੋ ਗਿਆ ਹੈ। ਉਸ ਦੇ ਹਮਲੇ ’ਚ ਹੁਣ ਮੇਸੀ, ਨੇਮਾਰ, ਅਰਜਨਟੀਨਾ ਦੇ ਏਂਜੇਲ ਡੀ ਮਾਰੀਆ ਅਤੇ ਫਰਾਂਸ ਦੇ ਸਟਾਰ ਸਟ੍ਰਾਈਕਰ ਕਾਈਲਨ ਏਮਾਬਾਪੇ ਸ਼ਾਮਲ ਹਨ।

ਇਹ ਖ਼ਬਰ ਪੜ੍ਹੋ- ਸ਼੍ਰੇਅਸ ਅਈਅਰ ਖੇਡਣ ਦੇ ਲਈ ਫਿੱਟ, IPL 'ਚ ਕਰਨਗੇ ਵਾਪਸੀ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News