ਮੇਸੀ 2026 ਵਿਸ਼ਵ ਕੱਪ ਤਕ ਖੇਡਣ ’ਤੇ ਕਰ ਰਿਹੈ ਵਿਚਾਰ

Sunday, Feb 05, 2023 - 02:34 PM (IST)

ਬਿਊਨਸ ਆਇਰਸ– ਅਰਜਨਟੀਨਾ ਦੀ ਫੁੱਟਬਾਲ ਟੀਮ ਦੇ ਕਪਤਾਨ ਲਿਓਨਿਲ ਮੇਸੀ ਨੇ ਕਿਹਾ ਕਿ ਉਹ 2026 ਫੀਫਾ ਵਿਸ਼ਵ ਕੱਪ ਵਿਚ ਖੇਡਣ ’ਤੇ ਵਿਚਾਰ ਕਰ ਰਿਹਾ ਹੈ ਪਰ ਉਸਦੀ ਹਿੱਸੇਦਾਰੀ ਕਈ ਗੱਲਾਂ ’ਤੇ ਨਿਰਭਰ ਕਰੇਗੀ। ਇਸ ਤੋਂ ਪਹਿਲਾਂ ਮੇਸੀ ਨੇ ਕਤਰ ਵਿਚ 2022 ਵਿਸ਼ਵ ਕੱਪ ਫੁੱਟਬਾਲ ਤੋਂ ਬਾਅਦ ਸੰਨਿਆਸ ਦਾ ਐਲਾਨ ਕੀਤਾ ਸੀ। 

ਕਤਰ ਵਿਸ਼ਵ ਕੱਪ ਵਿਚ ਅਰਜਨਟੀਨਾ ਦੀ ਜੇਤੂ ਮੁਹਿੰਮ ਨੇ ਮੇਸੀ ਨੂੰ ਛੇਵੇਂ ਵਿਸ਼ਵ ਕੱਪ ਵਿਚ ਖੇਡਣ ਦੀ ਸੰਭਾਵਨਾ ’ਤੇ ਦੁਬਾਰਾ ਵਿਚਾਰ ਕਰਨ ਲਈ ਉਤਸ਼ਾਹਿਤ ਕੀਤਾ। ਵਿਸ਼ਵ ਕੱਪ ਵਿਚ ਮੇਸੀ ਨੇ ਸੱਤ ਗੋਲ ਕੀਤੇ ਤੇ ਟੂਰਨਾਮੈਂਟ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਐਵਾਰਡ ਜਿੱਤਿਆ। ਮੇਸੀ ਅਮਰੀਕਾ, ਕੈਨੇਡਾ ਤੇ ਮੈਕਸੀਕੋ ਵਿਚ ਟੂਰਨਾਮੈਂਟ ਦੌਰਾਨ 39 ਸਾਲ ਦਾ ਹੋ ਜਾਵੇਗਾ।

ਇਹ ਵੀ ਪੜ੍ਹੋ : ਅਦਾਲਤ ਨੇ ਸ਼ਿਖਰ ਧਵਨ ਦੀ ਪਤਨੀ ਆਇਸ਼ਾ 'ਤੇ ਦਿਖਾਈ ਸਖ਼ਤੀ, ਕਿਹਾ- 'ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ'

35 ਸਾਲਾ ਮੇਸੀ ਨੇ ਅਰਜਨਟੀਨਾ ਦੇ ਖੇਡ ਰੋਜ਼ਾਨਾ ਸਮਾਚਰ ਪੱਤਰ ਓਲੇ ਨੂੰ ਦੱਸਿਆ ਕਿ ਮੈਨੂੰ ਨਹੀਂ ਪਤਾ, ਮੈਂ ਹਮੇਸ਼ਾ ਕਿਹਾ ਕਿ ਉਮਰ ਦੇ ਕਾਰਨ ਮੈਨੂੰ ਲੱਗਦਾ ਹੈ ਕਿ 2026 ਤਕ ਟਿਕੇ ਰਹਿਣਾ ਮੁਸ਼ਕਿਲ ਹੋਵੇਗਾ। ਮੈਨੂੰ ਫੁੱਟਬਾਲ ਖੇਡਣਾ ਪਸੰਦ ਹੈ ਤੇ ਜਦੋਂ ਤਕ ਫਿੱਟ ਮਹਿਸੂਸ ਕਰਦਾ ਹਾਂ ਤੇ ਇਸਦਾ ਮਜ਼ਾ ਲੈਣਾ ਜਾਰੀ ਰੱਖਾਂਗਾ ਪਰ ਅਗਲੇ ਵਿਸ਼ਵ ਕੱਪ ਤਕ ਕਈ ਚੀਜ਼ਾਂ ’ਤੇ ਨਿਰਭਰ ਕਰੇਗਾ।’’

ਅਰਜਨਟੀਨਾ ਦੇ ਮੈਨੇਜਰ ਲਿਓਨਿਲ ਸਕਾਲੋਨੀ ਨੇ ਪਿਛਲੇ ਸਾਲ ਦਸੰਬਰ ਵਿਚ ਪੱਤਰਕਾਰਾਂ ਨੂੰ ਕਿਹਾ ਸੀ ਕੀ ਉਹ ਮੇਸੀ ਲਈ ਨੰਬਰ-10 ਦੀ ਟੀ ਸ਼ਰਟ ਤਦ ਤਕ ਰੱਖੇਗਾ ਜਦੋਂ ਤਕ ਉਹ ਖੇਡਣਾ ਚਾਹੁੰਦਾ ਹੈ। ਇਸ ਵਿਚਾਲੇ ਮੇਸੀ ਨੇ 18 ਦਸੰਬਰ 2022 ਨੂੰ ਲੁਸੈਲ ਵਿਚ ਵਿਸ਼ਵ ਕੱਪ ਫਾਈਨਲ ਵਿਚ ਫਰਾਂਸ ’ਤੇ ਅਰਜਨਟੀਨਾ ਦੀ ਪੈਨਲਟੀ ਸ਼ੂਟਆਊਟ ਜਿੱਤ ਤੋਂ ਬਾਅਦ ਉਹ ਭਾਵਨਾਤਮਕ ਰੂਪ ਨਾਲ ਉੱਚ ਪੱਧਰ ’ਤੇ ਸੀ। ਮੇਸੀ ਨੇ ਕਿਹਾ ਕਿ ਮੇਰੇ ਕਰੀਅਰ ਦੇ ਅੰਤ ਵਿਚ ਇਸ ਨੂੰ ਹਾਸਲ ਕਰਨਾ ਹੈਰਾਨੀਜਨਕ ਸੀ। ਉਸ ਨੇ ਕਿਹਾ ਕਿ ਮੇਰਾ ਕਰੀਅਰ ਲਗਭਗ ਖਤਮ ਹੋ ਚੁੱਕਾ ਹੈ ਤੇ ਮੈਨੂੰ ਨਹੀਂ ਲੱਗਦਾ ਹੈ ਕਿ ਇਸ ਤੋਂ ਬਿਹਤਰ ਕੁਝ ਹੋ ਸਕਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News