ਮੇਸੀ, ਸੁਆਰੇਜ ਹੋਏ ਦੇਸੀ ਚਾਹ ਦੇ ਫੈਨ

Friday, Jun 29, 2018 - 10:20 PM (IST)

ਮੇਸੀ, ਸੁਆਰੇਜ ਹੋਏ ਦੇਸੀ ਚਾਹ ਦੇ ਫੈਨ

ਜਲੰਧਰ— ਵਿਸ਼ਵ ਕੱਪ ਦੌਰਾਨ ਇਨ੍ਹਾਂ ਦਿਨਾਂ ਵਿਚ ਰੂਸ ਦੀ ਦੇਸੀ ਚਾਹ ਚਰਚਾ ਵਿਚ ਚੱਲ ਰਹੀ ਹੈ। ਦਰਅਸਲ ਅਰਜਨਟੀਨਾ ਦੇ ਮੇਸੀ ਤੇ ਉਰੂਗਵੇ ਦੇ ਸੁਆਰੇਜ ਨੇ ਰੂਸੀ ਸੰਸਕ੍ਰਿਤੀ ਨੂੰ ਦਰਸਾਉਂਦੇ ਕੱਪ ਵਿਚ ਦੇਸੀ ਚਾਹ ਦੇ ਨਾਲ ਆਪਣੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਹੁਣ ਇੰਗਲੈਂਡ ਦੇ ਫੁੱਟਬਾਲਰ ਵੀ ਇਸ ਚਾਹ ਦੀ ਫੈਨ ਲਿਸਟ ਵਿਚ ਸ਼ਾਮਲ ਹੋ ਗਏ ਹਨ। ਸਾਊਥ ਅਮਰੀਕਾ ਦੀ ਇਸ ਪਾਪੂਲਰ ਡਿਸ਼ ਵਿਚ ਥੋੜ੍ਹੀ ਕੈਫੀਨ (ਕਾਫੀ) ਵੀ ਮਿਲਾਈ ਜਾਂਦੀ ਹੈ। ਇਸ ਨੂੰ ਅੰਗਰੇਜ਼ੀ ਵਿਚ ਮੇਟ ਤੇ ਆਮ ਭਾਸ਼ਾ ਵਿਚ ਦੇਸੀ ਚਾਹ ਵੀ ਕਿਹਾ ਜਾਂਦਾ ਹੈ।


Related News